
ਆਪਣੀ ਕਮਾਈ ਨਾਲ ਚੰਡੀਗੜ੍ਹ 'ਚ ਹਸਪਤਾਲ ਬਣਵਾ ਕੇ ਲੋਕਾਂ ਨੂੰ ਦੇਣਗੇ ਮੁਫ਼ਤ ਇਲਾਜ
ਚੰਡੀਗੜ੍ਹ (ਅੰਕੁਰ ਤਾਂਗੜੀ) : ਦੇਸ਼-ਵਿਦੇਸ਼ ਵਿਚ ਭਾਰਤ ਅਤੇ ਪੰਜਾਬ ਦਾ ਨਾਂਅ ਬੁਲੰਦ ਕਰਨ ਵਾਲੇ ਪੰਜਾਬੀਆਂ ਨੇ ਹਮੇਸ਼ਾ ਭਾਰਤ ਤੋਂ ਬਾਹਰ ਅਪਣੇ ਝੰਡੇ ਬੁਲੰਦ ਕੀਤੇ ਹਨ। ਹੁਣ ਇਸ ਕੜੀ ਤਹਿਤ ਭਾਰਤੀ ਮੂਲ ਦੇ ਅਮਰੀਕੀ ਗੁਲਰੇਜ਼ ਖਾਨ ਦਾ ਨਾਂ ਵੀ ਜੁੜ ਗਿਆ ਹੈ।
Donald trump
ਚੰਡੀਗੜ੍ਹ ਦੇ ਰਹਿਣ ਵਾਲੇ ਗੁਲਰੇਜ਼ ਖਾਨ 21 ਸਾਲ ਪਹਿਲਾਂ ਅਮਰੀਕਾ ਗਏ ਸਨ, ਜਿਥੇ ਅੱਜ ਉਹ ਟਰੰਪ ਦੀ ਰਿਪਬਲਿਕਨ ਪਾਰਟੀ ਤੋਂ ਮੇਅਰ ਦੀ ਚੋਣ ਲੜਨਗੇ। ਗੁਲਰੇਜ਼ ਖਾਨ ਨੇ ਅਮਰੀਕਾ ’ਚ ਟੈਕਸਾਸ ਦੇ ਲੁਬਾਕ ਸ਼ਹਿਰ ਦੇ ਮੇਅਰ ਦੀ ਚੋਣ ਵਿਚ ਅਪਣਾ ਦਾਅਵਾ ਪੇਸ਼ ਕੀਤਾ ਹੈ।
gulrez khan
ਗੁਲਰੇਜ਼ ਦਾ ਸੁਪਨਾ ਹੈ ਕਿ ਉਹ ਇਕ ਦਿਨ ਅਪਣੀ ਕਮਾਈ ਨਾਲ ਚੰਡੀਗੜ੍ਹ ਜਾਂ ਇਸ ਦੇ ਆਸ-ਪਾਸ ਦੇ ਇਲਾਕੇ ਵਿਚ ਕੋਈ ਹਸਪਤਾਲ ਬਣਾਉਣ, ਜਿਥੇ ਉਹ ਲੋਕਾਂ ਨੂੰ ਮੁਫ਼ਤ ਇਲਾਜ ਦੇ ਸਕਣ। ਲੁਬੋਕ ਦੀ ਮੇਅਰ ਦੀ ਚੋਣ ’ਚ ਅਜੇ 6 ਮਹੀਨੇ ਬਾਕੀ ਹਨ। ਗੁਲਰੇਜ਼ ਖਾਨ ਚੋਣ ਜਿੱਤਣ ਲਈ ਪੂਰੀ ਤਿਆਰੀ ਕਰ ਰਹੇ ਹਨ ਅਤੇ ਚੋਣ ਜਿੱਤਣ ਤੋਂ ਬਾਅਦ ਉਹ ਭਾਰਤ ਅਤੇ ਚੰਡੀਗੜ੍ਹ ਲਈ ਵੀ ਬਹੁਤ ਕੁੱਝ ਕਰਨਾ ਚਾਹੁੰਦੇ ਹਨ।
Trump
ਦਸਣਯੋਗ ਹੈ ਕਿ ਗੁਲਰੇਜ਼ ਖਾਨ ਦਾ ਪਰਵਾਰ ਅਜੇ ਵੀ ਚੰਡੀਗੜ੍ਹ ਵਿਚ ਹੀ ਰਹਿੰਦਾ ਹੈ। ਗੁਲਰੇਜ ਭਾਰਤ ਵਿੱਚ ਜੂਨੀਅਰ ਕ੍ਰਿਕਟ ਵੀ ਖੇਡ ਚੁੱਕੇ ਹਨ। ਗੁਲਰੇਜ਼ ਨੇ ਟੀਮ ਇੰਡੀਆ ਲਈ ਖੇਡਣਾ ਚਾਹੁੰਦੇ ਸਨ ਅਤੇ ਉਹ ਇਕ ਹੋਣਹਾਰ ਕ੍ਰਿਕਟਰ ਵੀ ਸਨ। ਪਰ ਕੁਝ ਨਿਜੀ ਕਾਰਨਾਂ ਦੇ ਚਲਦੇ ਅਪਣਾ ਸੁਪਨਾ ਪੂਰਾ ਨਹੀਂ ਕਰ ਸਕੇ ਅਤੇ ਅਮਰੀਕਾ ਚਲੇ ਗਏ। ਗੁਲਰੇਜ਼ ਅੱਜ ਅਮਰੀਕਾ ਵਿਚ ਅਪਣੇ ਆਪ ਨੂੰ ਸਥਾਪਤ ਕਰ ਚੁੱਕੇ ਹਨ ਅਤੇ ਮੇਅਰ ਦੀ ਚੋਣ ਦੇ ਉਮੀਦਵਾਰ ਵਜੋਂ ਵੀ ਸਾਹਮਣੇ ਆਏ ਹਨ।