
ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵਿਚਾਲੇ ਟਵਿੱਟਰ ਜੰਗ ਜਾਰੀ
ਚੰਡੀਗੜ੍ਹ: ਪੰਜਾਬ ਅਤੇ ਦਿੱਲੀ ਦੇ ਸਕੂਲਾਂ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵਿਚਾਲੇ ਟਵਿੱਟਰ ਜੰਗ ਜਾਰੀ ਹੈ। ਹਰ ਰੋਜ਼ ਦੋਵੇਂ ਇੱਕ ਦੂਜੇ 'ਤੇ ਜ਼ੁਬਾਨੀ ਹਮਲੇ ਕਰ ਰਹੇ ਹਨ।
Pargat Singh
ਇਸ ਦੌਰਾਨ ਹੁਣ ਪਰਗਟ ਸਿੰਘ ਨੇ ਗੁਰਦਾਸਪੁਰ ਸਕੂਲ ਦੀ ਇਕ ਵੀਡੀਓ ਸ਼ੇਅਰ ਕਰਕੇ ਮਨੀਸ਼ ਸਿਸੋਦੀਆ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਪਰਗਟ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਇਹ ਸਾਡਾ ਸਰਕਾਰੀ ਸਕੂਲ ਗੁਰਦਾਸਪੁਰ ਦੇ ਸਰਹੱਦੀ ਜ਼ਿਲ੍ਹੇ ਸ਼ੇਖੂਪੁਰਾ 'ਚ ਹੈ।
This is our govt school Sheikhupura in the border district of Gurdaspur.Proud of Punjab’s teachers,local communities,NRIs and our govt which has shown the vision and put their time,energy and money to make such schools.
— Pargat Singh (@PargatSOfficial) December 3, 2021
#EducationRevolutionInPunjab@sherryontopp @CHARANJITCHANNI pic.twitter.com/95sgpfG3Ng
ਸਾਨੂੰ ਮਾਣ ਹੈ ਕਿ ਪੰਜਾਬ ਦੇ ਅਧਿਆਪਕਾਂ, ਸਥਾਨਕ ਭਾਈਚਾਰਿਆਂ, ਪ੍ਰਵਾਸੀ ਭਾਰਤੀਆਂ ਅਤੇ ਸਾਡੀ ਸਰਕਾਰ ਉੱਤੇ ਜਿਨ੍ਹਾਂ ਨੇ ਅਜਿਹਾ ਸਕੂਲ ਬਣਾਉਣ ਲਈ ਆਪਣਾ ਸਮਾਂ, ਊਰਜਾ ਅਤੇ ਪੈਸਾ ਲਗਾਇਆ ਹੈ।
Manish Sisodia and Pargat Singh