
ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ
ਮੁਹਾਲੀ: ਚੰਡੀਗੜ੍ਹ ਪੁਲਿਸ ਆਮ ਤੌਰ ’ਤੇ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਜਨਤਕ ਕਰਦੀ ਹੈ ਅਤੇ ਕਈ ਕੇਸਾਂ ਵਿੱਚ ਅਧਿਕਾਰੀ ‘ਪ੍ਰੈਸ ਕਾਨਫਰੰਸ’ ਕਰ ਕੇ ਫੋਟੋਆਂ ਵੀ ਖਿਚਵਾ ਲੈਂਦੇ ਹਨ। ਹਾਲਾਂਕਿ, ਪੁਲਿਸ ਨੇ ਆਪਣੇ ਹੀ ਵਿਭਾਗ ਵਿੱਚ ਸਹਾਇਕ ਸਬ-ਇੰਸਪੈਕਟਰ (ਏਐਸਆਈ) ਦੀ ਭਰਤੀ ਵਿੱਚ ਕਥਿਤ ਜਾਅਲਸਾਜ਼ੀ ਦੀ ਜਾਣਕਾਰੀ ਛੁਪਾ ਦਿੱਤੀ ਹੈ। ਇਹ ਗੱਲ ਸਾਹਮਣੇ ਆਉਣ 'ਤੇ ਧੋਖਾਧੜੀ ਕਰਨ ਵਾਲੇ ਉਮੀਦਵਾਰਾਂ 'ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਬੀਤੀ 30 ਨਵੰਬਰ ਨੂੰ ਦਰਜ ਹੋਇਆ ਸੀ।
ਵਿਭਾਗ ਵਿੱਚ ਕੱਢੀਆਂ ਗਈਆਂ ਏਐੱਸਆਈ ਦੀਆਂ 49 ਅਸਾਮੀਆਂ 'ਤੇ ਭਰਤੀ ਹੋਣ ਲਈ 12 ਉਮੀਦਵਾਰਾਂ ਨੇ ਕਥਿਤ ਤੌਰ 'ਤੇ ਕਈ ਅਰਜ਼ੀਆਂ ਭਰੀਆਂ। ਇਹਨਾਂ ਵਿੱਚ ਆਪਣੇ ਵੱਖਰੇ ਵੇਰਵੇ ਦਿੱਤੇ ਹਨ। ਥਾਣਾ ਪੁਲਿਸ ਨੇ ਆਈਪੀਸੀ ਦੀ ਧਾਰਾ 419 (ਗਲਤ ਬਿਆਨੀ), 420 (ਧੋਖਾਧੜੀ) ਅਤੇ 511 (ਜੁਰਮ ਕਰਨ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਰਤੀ ਵਿੱਚ ਧੋਖਾਧੜੀ ਕਰਨ ਵਾਲੇ ਸਭ ਤੋਂ ਵੱਧ ਉਮੀਦਵਾਰ ਹਰਿਆਣਾ ਦੇ ਹਨ। ਉਹ ਸੋਨੀਪਤ, ਝੱਜਰ, ਕਰਨਾਲ, ਰੇਵਾੜੀ ਅਤੇ ਹੋਰ ਜ਼ਿਲ੍ਹਿਆਂ ਦੇ ਵਸਨੀਕ ਹਨ।
ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਨੇ ਕਰੀਬ 122 ਅਰਜ਼ੀਆਂ ਭਰੀਆਂ ਸਨ। ਇਨ੍ਹਾਂ ਵਿੱਚ ਉਮੀਦਵਾਰ ਦੀ ਤਸਵੀਰ ਉਹੀ ਸੀ ਪਰ ਵੇਰਵੇ ਵੱਖਰੇ ਸਨ। ਇਸ ਦੇ ਨਾਲ ਹੀ ਉਮੀਦਵਾਰਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਅਤੇ ਸ਼ੱਕੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਲਿਖਤੀ ਪ੍ਰੀਖਿਆ ਲਈ 18 ਦਸੰਬਰ ਦੀ ਤਰੀਕ ਤੈਅ ਹੈ, ਹੁਣ ਇਸ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਸੰਭਾਵਤ ਤੌਰ 'ਤੇ ਇਹ ਹੋਰ ਵੀ ਵਧ ਸਕਦੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ 520 ਕਾਂਸਟੇਬਲ ਭਰਤੀ ਅਤੇ 39 ਬੈਂਡ ਕਾਂਸਟੇਬਲ ਦੀ ਭਰਤੀ ਵੀ ਕੀਤੀ ਸੀ।
ਪੁਲਿਸ ਜਾਣਕਾਰੀ ਦੇ ਮੁਤਾਬਕ ਉਨ੍ਹਾਂ ਦੇ ਕੰਪਿਊਟਰ ਸਿਸਟਮ ਤੋਂ ਪਤਾ ਲੱਗਿਆ ਕਿ ਅਜਿਹੀ ਕਈ ਉਮੀਦਵਾਰ ਹਨ ਜਨ੍ਹਾਂ ਨੇ ਅਲੱਗ ਡਿਟੇਲ ਭਰ ਕੇ ਕਈ ਅਰਜ਼ੀਆਂ ਇਸ ਭਰਤੀ ਲਈ ਜਮਾ ਕਵਾਈਆ ਹਨ।
ਮੁੱਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਕਈ ਉਮੀਦਵਾਰਾਂ ਨੇ ਇਕ ਤੋਂ ਜਿਆਦਾ ਅਰਜ਼ੀਆਂ ਜਮਾ ਕਰਵਾਈਆਂ ਹੋਈਆਂ ਹਨ। ਕੁੱਝ ਉਮੀਦਵਾਰਾ ਨੇ ਇਕ ਫਾਰਮ ਵਿਚ ਆਪਣਾ ਸਰਨੇਮ ਨਹੀਂ ਭਰਿਆ ਅਤੇ ਦੂਜੇ ਵਿਚ ਸਰਨੇਮ ਦੇ ਨਾਲ ਅਰਜ਼ੀ ਜਮਾ ਕਰਵਾਈ ਹੈ। ਉੱਥੇ ਹੀ ਕੁੱਝ ਨੇ ਜ਼ਾਅਲੀ ਅਰਜ਼ੀਆਂ ਜਮਾ ਕਰਵਾਈਆਂ ਹਨ ਕਿਉਂਕਿ ਪਹਿਲਾ ਵਾਲੀ ਵਿਚ ਬੈਂਕ ਉਨ੍ਹਾਂ ਦੀ ਫੀਸ ਪਹਿਲੀ ਵਾਰ ਵਿਚ ਟਰਾਂਸਫਰ ਨਹੀ ਕਰ ਸਕਿਆ ਸੀ। ਪੁਲਿਸ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ
ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਨੇ 13 ਸਾਲਾਂ ਦੇ ਵਕਫ਼ੇ ਤੋਂ ਬਾਅਦ ਇਸ ਸਾਲ ਸਤੰਬਰ ਵਿੱਚ ASI ਦੀਆਂ 49 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਸੀ। ਇਨ੍ਹਾਂ ਵਿੱਚੋਂ 16 ਅਸਾਮੀਆਂ ਔਰਤਾਂ ਲਈ ਰਾਖਵੀਆਂ ਸਨ। ਪੁਰਸ਼ਾਂ ਲਈ 27 ਸਨ। ਫੌਜ ਦੇ ਜਵਾਨਾਂ ਲਈ 6 ਅਸਾਮੀਆਂ ਰਾਖਵੀਆਂ ਸਨ। ਚੰਡੀਗੜ੍ਹ ਪੁਲਿਸ ਕੁੱਲ 15,802 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸਜ਼ ਵਿਭਾਗ ਨੂੰ ਅਰਜ਼ੀਆਂ ਦੀ ਪੜਤਾਲ ਦਾ ਕੰਮ ਸੌਂਪਿਆ ਗਿਆ ਸੀ। ਇਹ ਮਾਮਲਾ ਵਿਭਾਗ ਦੇ ਚੀਫ ਕੋਆਰਡੀਨੇਟਰ ਪੀਕੇ ਸ਼ਰਮਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।