
ਪੰਜਾਬ ਲਈ ਚਿੰਤਾ ਜ਼ਾਹਰ ਕਰਦਿਆਂ ਰਵੀ ਸਿੰਘ ਨੇ ਅੱਗੇ ਕਿਹਾ ਕਿਹਾ ਕਿ ਸਾਡਾ ਪੰਜਾਬ ਉਹਨਾਂ ਲਈ ਖੇਡ ਦਾ ਮੈਦਾਨ ਬਣ ਗਿਆ ਹੈ
ਚੰਡੀਗੜ੍ਹ: ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਿਆਂ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।
ਹਾਲ ਹੀ ਵਿਚ ਮਰਹੂਮ ਗਇਕ ਦੇ ਮਾਪਿਆਂ ਨਾਲ ਯੂਕੇ ਵਿਚ ਹੋਈ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਉਹਨਾਂ ਲਿਖਿਆ, “ਬਦਕਿਸਮਤੀ ਨਾਲ ਪੰਜਾਬ ਦੀ ਰਾਜਨੀਤੀ ਗੰਦੀ ਹੋ ਗਈ ਹੈ ਜਿੱਥੇ ਗੈਂਗਸਟਰਾਂ ਨੂੰ ਫੰਡ ਦਿੱਤੇ ਜਾਂਦੇ ਹਨ ਅਤੇ ਸਿਆਸਤਦਾਨਾਂ ਵੱਲੋਂ ਉਹਨਾਂ ਨੂੰ ਆਪਣੇ ਮਕਸਦ ਨੂੰ ਅੱਗੇ ਵਧਾਉਣ ਲਈ ਵਰਤਿਆ ਜਾਂਦਾ ਹੈ। ਸਿੱਧੂ ਮੂਸੇਵਾਲਾ ਦਾ ਕਤਲ ਉੱਚ ਪੱਧਰ ’ਤੇ ਯੋਜਨਾਬੱਧ ਤਰੀਕੇ ਨਾਲ ਹੋਇਆ ਜਾਪਦਾ ਹੈ। ਮੈਨੂੰ ਯਕੀਨ ਨਹੀਂ ਹੈ ਕਿ ਕੀ ਅਸੀਂ ਕਦੇ ਅਸਲ ਕਾਤਲਾਂ ਨੂੰ ਲੱਭ ਸਕਾਂਗੇ ਜਿਨ੍ਹਾਂ ਨੇ ਇਸ ਦਾ ਆਦੇਸ਼ ਦਿੱਤਾ ਸੀ”।
ਪੰਜਾਬ ਲਈ ਚਿੰਤਾ ਜ਼ਾਹਰ ਕਰਦਿਆਂ ਰਵੀ ਸਿੰਘ ਨੇ ਅੱਗੇ ਕਿਹਾ ਕਿਹਾ ਕਿ ਸਾਡਾ ਪੰਜਾਬ ਉਹਨਾਂ ਲਈ ਖੇਡ ਦਾ ਮੈਦਾਨ ਬਣ ਗਿਆ ਹੈ, ਜੋ ਸਾਨੂੰ ਅੰਦਰੋਂ ਤਬਾਹ ਕਰਨਾ ਚਾਹੁੰਦੇ ਹਨ। ਤੁਸੀਂ ਪੰਜਾਬ ਵਿਚ ਆਪਣੇ ਪਰਛਾਵੇਂ 'ਤੇ ਵੀ ਭਰੋਸਾ ਨਹੀਂ ਕਰ ਸਕਦੇ, ਕੁਝ ਵੀ ਉਸ ਤਰ੍ਹਾਂ ਦਾ ਨਹੀਂ ਹੈ, ਜਿਵੇਂ ਦਾ ਦਿਖਾਈ ਦੇ ਰਿਹਾ ਹੈ।