Panth Ratna and Fakhr-i-Qaum: ਬਾਦਲ ਤੋਂ ਪੰਥ ਰਤਨ ਤੇ ਫ਼ਖ਼ਰ-ਇ-ਕੌਮ ਲਿਆ ਵਾਪਸ
Published : Dec 3, 2024, 7:10 am IST
Updated : Dec 3, 2024, 7:33 am IST
SHARE ARTICLE
Panth Ratna and Fakhr-i-Qaum were taken back from Badal
Panth Ratna and Fakhr-i-Qaum were taken back from Badal

Panth Ratna and Fakhr-i-Qaum: ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀਆਂ ਦੇ ਅਸਤੀਫ਼ੇ ਪ੍ਰਵਾਨ ਕਰਨ ਦੇ ਹੁਕਮ 

 

Panth Ratna and Fakhr-i-Qaum were taken back from Badal: ਸੁਖਬੀਰ ਸਿੰਘ ਬਾਦਲ ਸਮੇਤ ਹੋਰ ਅਕਾਲੀ ਲੀਡਰਾਂ ਬਾਰੇ ਲੰਮੀ ਉਡੀਕ ਅੱਜ ਖ਼ਤਮ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਸਰਬਸੰਮਤੀ ਨਾਲ ਅਪਣਾ ਫ਼ੈਸਲਾ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾ ਦਿਤਾ ਹੈ। ਅਕਾਲ ਤਖ਼ਤ ਸਾਹਿਬ ਦੇ ‘‘ਜਥੇਦਾਰ’’ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਪੰਜ ਬਾਰ ਮੁੱਖ ਮੰਤਰੀ ਰਹੇ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਦਿਤਾ ਪੰਥ ਰਤਨ ਅਤੇ ਫ਼ਖ਼ਰ-ਇ-ਕੌਮ ਸਨਮਾਨ ਮਨਸੂਖ਼ ਕਰ ਦਿਤਾ ਗਿਆ ਹੈ ਜਦਕਿ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਗੁਲਜ਼ਾਰ ਸਿੰਘ ਰਣੀਕੇ ਨੂੰ ਗਲ ਵਿਚ ਤਖ਼ਤੀਆਂ ਪਾ ਕੇ ਦਰਬਾਰ ਸਾਹਿਬ ਸਥਿਤ ਪਖ਼ਾਨੇ ਸਾਫ਼ ਕਰਨ ਦੀ ਧਾਰਮਕ ਤਨਖ਼ਾਹ ਲਗਾਈ ਗਈ ਹੈ। 

ਸਿਆਸੀ ਨੇਤਾਵਾਂ ਤੋਂ ਇਲਾਵਾ ਪੰਥ ਵਿਚੋਂ ਛੇਕੇ ਸੌਦਾ-ਸਾਧ ਨੂੰ ਮਾਫ਼ੀ ਦੇਣ ਦੇ ਦੋਸ਼ ਹੇਠ ਸੱਭ ਸਹੂਲਤਾਂ ਵਾਪਸ ਲੈਣ ਦਾ ਆਦੇਸ਼ ਦਿਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕਰਨ ਦਾ ਆਦੇਸ਼ ਦਿਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਵਲੋਂ ਦਿਤੇ ਅਸਤੀਫ਼ੇ ਪ੍ਰਵਾਨ ਕਰਨ ਲਈ ਵਰਕਿੰਗ ਕਮੇਟੀ ਨੂੰ ਤਿੰਨ ਦਿਨ ਦਾ ਸਮਾਂ ਦਿਤਾ ਗਿਆ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ‘‘ਜਥੇਦਾਰਾਂ’’ ਬਾਰੇ ਭੱਦੀ ਸ਼ਬਦਾਵਾਲੀ ਵਰਤਣ ਦੇ ਦੋਸ਼ ਹੇਠ ਤਨਖ਼ਾਹੀਆ ਕਰਾਰ ਦਿਤਾ ਗਿਆ। ਵਿਰਸਾ ਸਿੰਘ ਵਲਟੋਹਾ ਤੇ ਕੁੱਝ ਫ਼ੈਡਰੇਸ਼ਨ ਦੇ ਆਗੂਆਂ ਵਲੋਂ ਘਟੀਆ ਪੱਧਰ ਦੀ ਬਿਆਨਬਾਜ਼ੀ ਕਰਨ ਦੇ ਦੋਸ਼ ਹੇਠ ਸਖ਼ਤ ਤਾੜਨਾ ਕੀਤੀ ਗਈ। 

ਬਿਕਰਮ ਸਿੰਘ ਮਜੀਠੀਆ ਤੇ ਬੀਬੀ ਜਾਗੀਰ ਕੌਰ ਨੂੰ ਇਸ਼ਨਾਨ-ਘਰ ਸਾਫ਼ ਕਰਨ ਦੀ ਸਜ਼ਾ ਲਾਈ ਗਈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਵਲੋਂ ਲੱਖਾਂ ਸੰਗਤ ਦੇ ਸਾਹਮਣੇ ਦੋਸ਼ਾਂ ਦਾ ਜਵਾਬ ਹਾਂ ਜਾਂ ਨਾ ਵਿਚ ਪੁੱਛੇ ਜਿਸ ਦੌਰਾਨ ਸੁਖਬੀਰ ਨੇ ਸਾਰੇ ਗੁਨਾਹ ਕਬੂਲ ਕੀਤੇ। ਸੁਖਬੀਰ ਨੇ ਮੰਨਿਆ ਕਿ ਸੌਦਾ ਸਾਧ ਦੀ ਐਫ਼.ਆਈ.ਆਰ. ਵਾਪਸ ਲੈਣ, ਸਰਕਾਰੀ ਕੋਠੀ ਚੰਡੀਗੜ੍ਹ ਵਿਖੇ ਜਥੇਦਾਰ ਸੱਦ ਕੇ ਸੌਦਾ ਸਾਧ ਨੂੰ ਮੁਆਫ਼ੀ ਲਈ ਵੀ ਉਹ ਗੁਨਾਹਗਾਰ ਹੈ, ਸਿੱਖ ਪੰਥ ਤੇ ਸਿੱਖ ਨੌਜਵਾਨਾਂ ’ਤੇ ਗ਼ੈਰ-ਮਨੁੱਖੀ ਤਸ਼ੱਦਦ ਢਾਹੁਣ ਵਾਲੇ ਡੀਜੀਪੀ ਸਮੈਧ ਸੈਣੀ ਅਤੇ ਇਜ਼ਹਾਰ ਆਲਮ ਦੀਆਂ ਤਰੱਕੀਆਂ ਤੇ ਅਹਿਮ ਥਾਂ ਨਿਯੁਕਤੀਆਂ ਅਤੇ ਇਨ੍ਹਾਂ ਦੋਸ਼ੀਆਂ ਦੇ ਪ੍ਰਵਾਰਾਂ ਨੂੰ ਟਿਕਟ ਦਿਵਾਉਣ ਅਤੇ 92 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਤੋਂ ਲਿਵਾਉਣ ਲਈ ਵੀ ਉਹ ਗੁਨਾਹਗਾਰ ਹੈ। 


ਪੰਜ ਸਿੰਘ ਸਾਹਿਬਾਨ, ਜਿਨ੍ਹਾਂ ਦੀ ਅਗਵਾਈ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ, ਨੇ ਸਾਬਕਾ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ, 17 ਅਕਾਲੀ ਮੰਤਰੀਆਂ ਅਤੇ 2007 ਤੋਂ 2017 ਤਕ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਨੇਤਾਵਾਂ ਨੂੰ ਵਿਵਾਦ-ਪੂਰਨ ਫ਼ੈਸਲੇ ਲੈਣ ਅਤੇ ਪੰਥ ਵਿਰੋਧੀ ਫ਼ੈਸਲੇ ਲੈਣ ਲਈ ਦੋਸ਼ੀ ਮੰਨਦੇ ਹੋਏ ਧਾਰਮਕ ਸਜ਼ਾ (ਤਨਖ਼ਾਹ) ਸੁਣਾਈ। ਇਸ ਤੋਂ ਪਹਿਲਾਂ ਸੁਖਬੀਰ ਨੇ ਵਿਰੋਧੀ ਧਿਰ ਦੀ ਸ਼ਿਕਾਇਤ ਵਿਚ ਲੱਗੇ ਦੋਸ਼ਾਂ ਨੂੰ ਕਬੂਲ ਕੀਤਾ ਪਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋਸ਼ ਮੰਨਣ ਤੋਂ ਸਾਫ਼ ਇਨਕਾਰ ਕਰ ਦਿਤਾ ਤੇ ਉਸ ਨੂੰ ਝਿੜਕਾਂ ਦਾ ਸਾਹਮਣਾ ਵੀ ਕਰਨਾ ਪਿਆ। ‘‘ਜਥੇਦਾਰ’’ ਨੇ ਦਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਪਖ਼ਾਨਿਆਂ ਦੇ ਬਾਹਰ ਬੈਠ ਕੇ, ਗਲੇ ਵਿਚ ਤਖ਼ਤੀ ਅਤੇ ਹੱਥ ਵਿਚ ਬਰਛੀ ਫੜਨੀ ਹੋਵੇਗੀ। ਇਹ ਸਜ਼ਾ ਉਸ ਨੂੰ 2 ਦਿਨਾਂ ਲਈ ਦਿਤੀ ਗਈ ਹੈ। ਇਸ ਤੋਂ ਬਾਅਦ ਉਹ 2 ਦਿਨ ਸ੍ਰੀ ਕੇਸਗੜ੍ਹ ਸਾਹਿਬ, 2 ਦਿਨ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, 2 ਦਿਨ ਸ੍ਰੀ ਮੁਕਤਸਰ ਸਾਹਿਬ ਅਤੇ 2 ਦਿਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੇਵਾਦਾਰ ਵਾਲੀ ਵਰਦੀ ਪਾ ਕੇ, ਹੱਥਾਂ ਵਿਚ ਬਰਛਾ ਫੜ ਕੇ ਇਕ ਘੰਟਾ ਸੇਵਾ ਨਿਭਾਉਣਗੇ।

ਅਪਣੀ ਡਿਊਟੀ ਤੋਂ ਬਾਅਦ ਇਕ ਘੰਟਾ ਲੰਗਰ ਘਰ ਵਿਚ ਜਾ ਕੇ ਸੰਗਤ ਦੇ ਬਰਤਨ ਸਾਫ਼ ਕਰਨਗੇ। ਨਾਲ ਹੀ ਇਕ ਘੰਟਾ ਬੈਠ ਕੇ ਕੀਰਤਨ ਸਰਵਣ ਕਰਨਾ ਹੋਵੇਗਾ ਅਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੌਦਾ ਸਾਧ ਨੂੰ ਮੁਆਫ਼ੀ ਦੇਣ ਸਬੰਧੀ ਅਖ਼ਬਾਰਾਂ ਵਿਚ ਛਪਵਾਏ 92 ਲੱਖ ਦੇ ਇਸ਼ਤਿਹਾਰਾਂ ਲਈ ਵਰਤਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਵਿਆਜ ਸਮੇਤ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ ਰਣੀਕੇ ਅਤੇ ਹੀਰਾ ਸਿੰਘ ਗਾਬੜੀਆਂ ਕੋਲੋਂ ਵਸੂਲਿਆ ਜਾਵੇਗਾ। 

2015 ਵਿਚ ਕੈਬਨਿਟ ਮੈਂਬਰ ਰਹੇ ਸਾਰੇ ਆਗੂ ਭਲਕੇ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤਕ ਹਰਿਮੰਦਰ ਸਾਹਿਬ ਦੇ ਪਾਖ਼ਾਨਿਆਂ ਦੀ ਸਫ਼ਾਈ ਕਰਨਗੇ। ਜਿਸ ਤੋਂ ਬਾਅਦ ਉਹ ਇਸ਼ਨਾਨ ਕਰ ਕੇ ਲੰਗਰ ਘਰ ਵਿਚ ਸੇਵਾ ਕਰਨਗੇ। ਉਪਰੰਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇਗਾ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਖ਼ਤੀ ਪਹਿਨਾਈ ਵੀ ਜਾਵੇਗੀ। ਸੁਖਬੀਰ ਸਿੰਘ ਬਾਦਲ ਨੂੰ ਪਾਖ਼ਾਨੇ ਸਾਫ਼ ਕਰਨ ਦੀ ਸਜ਼ਾ ਤੋਂ ਛੋਟ ਦਿਤੀ ਗਈ ਹੈ ਕਿਉਂਕਿ ਉਨ੍ਹਾਂ ਦੀ ਲੱਤ ਦੀ ਹੱਟੀ ਟੁੱਟੀ ਹੋਈ ਹੈ ਅਤੇ ਉਹ ਵੀਲ੍ਹ ਚੇਅਰ ’ਤੇ ਹਨ।

 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement