Tarn Taran News : ਪੁਲਿਸ ਨੇ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ ਵਾਲਾ 1 ਦੋਸ਼ੀ ਵਿਦੇਸ਼ੀ ਪਿਸਤੋਲ ਸਮੇਤ ਕਾਬੂ

By : BALJINDERK

Published : Dec 3, 2024, 8:40 pm IST
Updated : Dec 3, 2024, 8:40 pm IST
SHARE ARTICLE
ਪੁਲਿਸ ਅਧਿਕਾਰੀ ਫੜੇ ਗਏ ਆਰੋਪੀ ਪਲਵਿੰਦਰ ਸਿੰਘ ਉਰਫ਼ ਸਾਬੀ ਬਾਰੇ ਜਾਣਕਾਰੀ ਦਿੰਦੇ ਹੋਏ
ਪੁਲਿਸ ਅਧਿਕਾਰੀ ਫੜੇ ਗਏ ਆਰੋਪੀ ਪਲਵਿੰਦਰ ਸਿੰਘ ਉਰਫ਼ ਸਾਬੀ ਬਾਰੇ ਜਾਣਕਾਰੀ ਦਿੰਦੇ ਹੋਏ

Tarn Taran News : ਮੁਲਜ਼ਮ ਪਾਸੋਂ 1 ਵਿਦੇਸ਼ੀ ਪਿਸਤੋਲ, ਮੈਗਜ਼ੀਨ, ਇੱਕ ਜ਼ਿੰਦਾ ਰੌਂਦ 9 ਐਮ.ਐਮ ਕੀਤਾ ਬਰਾਮਦ

Tarn Taran News : ਤਰਨ ਤਾਰਨ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਮਾੜੇ ਅਨਸਰਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ। ਜਿਸ ਤਹਿਤ ਏ.ਐਸ.ਆਈ ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਤਰਨ ਤਾਰਨ (ਕੈਪ ਸ਼ੇਰੋ) ਤੋ ਝਬਾਲ ਸਰਾਏ ਅਮਾਨਤ ਖਾਂ,ਲਹੀਆ ਨੂੰ ਜਾ ਰਹੇ ਸੀ। ਪੁਲਿਸ ਪਾਰਟੀ ਗਸ਼ਤ ਕਰਦੀ ਟੀ ਪੁਆਇੰਟ ਲਹੀਆ ਮੋੜ ਪੁੱਜੀ ਤਾਂ ਡਰੇਨ ਤੇ ਇੱਕ ਨੌਜਵਾਨ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਭੱਜਣ ਲੱਗਾ।

ਜਿਸ ਨੂੰ ਸ਼ੱਕ ਦੇ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ।  ਜਿਸ ’ਤੇ ਨੌਜਵਾਨ ਨੇ ਆਪਣਾ ਨਾਮ ਪਲਵਿੰਦਰ ਸਿੰਘ ਉਰਫ਼ ਸਾਬੀ ਪੁੱਤਰ ਰਣਜੀਤ ਸਿੰਘ ਵਾਸੀ ਨੌਸ਼ਿਹਰਾ ਢਾਲਾ ਦੀ ਦੀ ਤਲਾਸ਼ੀ ਹਸਬ ਜਾਬਤਾ ਅਮਲ ’ਚ ਲਿਆਂਦੀ ਗਈ। ਪਲਵਿੰਦਰ ਸਿੰਘ ਦੀ ਤਲਾਸ਼ੀ ਕਰਨ ’ਤੇ ਇਸ ਪਾਸੋਂ ਇਸਦੀ ਖੱਬੀ ਡੱਬ ’ਚੋ ਇੱਕ ਪਿਸਤੋਲ ਸਮੇਤ ਮੈਗਜ਼ੀਨ,ਇੱਕ ਜ਼ਿੰਦਾ ਰੌਂਦ 9 ਐਮ.ਐਮ ਬਰਾਮਦ ਕਰਕੇ ਅਸਲਾ ਐਕਟ ਥਾਣਾ ਸਰਾਏ ਅਮਾਨਤ ਖਾਂ ਦਰਜ਼ ਰਜਿਸਟਰ ਕਰਕੇ ਅਗਲੀ ਵਿੱਚ ਲਿਆਂਦੀ ਗਈ।

ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਇਸ ਦੋਸ਼ੀ ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸਬੰਧ ਸਨ ਅਤੇ ਇਹ ਦੋਸ਼ੀ ਪਾਕਿਸਤਾਨ ਪਾਸੋਂ ਡਰੋਨ ਰਾਹੀਂ ਹਥਿਆਰ ਮੰਗਵਾਉਂਦਾ ਸੀ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਂਸਲ ਕੀਤਾ ਗਿਆ ਹੈ। ਦੌਰਾਨੇ ਰਿਮਾਂਡ ਇਸ ਦੋਸ਼ੀ ਪਾਸੋਂ ਹੋਰ ਵੀ ਕਾਫੀ ਵੱਡੇ
ਖੁਲਾਸੇ ਹੋਣ ਦੀ ਸੰਭਾਵਨਾ ਹੈ।

(For more news apart from Tarn Taran Police arrests 1 accused of smuggling arms through drone along with foreign pistol News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement