
ਚੀਮਾ ਨੇ ਇੰਡਸਟਰੀ ਲਈ ਕਾਂਗਰਸ ਦੇ ਕੀਤੇ ਵਾਅਦੇ ਪੂਰੇ ਨਾਂ ਕਰਨ 'ਤੇ ਕੈਪਟਨ ਸਰਕਾਰ ਲਿਆ ਆੜੀ ਹੱਥੀ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਅੱਜ ਸ਼ਨਿੱਚਰਵਾਰ ਨੂੰ ਅਕਾਲੀ ਦਲ ਤੋਂ ਪਰਮਿੰਦਰ ਢੀਂਡਸਾ ਦੇ ਅਸਤੀਫਾ ਦਿੱਤੇ ਜਾਣ 'ਤੇ ਸੁਖੀਬਰ ਬਾਦਲ 'ਤੇ ਤੰਜ ਕੰਸਿਆ ਹੈ ਨਾਲ ਚੀਮਾ ਨੇ ਸੂਬੇ ਵਿਚ ਕੈਪਟਨ ਸਰਕਾਰ ਦੀਆਂ ਕਾਰਗੁਜ਼ਾਰੀਆਂ ਗਿਣਾਉਂਦਿਆ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ।
File Photo
ਪਰਮਿੰਦਰ ਢੀਂਡਸਾ ਦੇ ਅਕਾਲੀ ਦਲ ਤੋਂ ਅਸਤੀਫ਼ਾ ਦੇਣ 'ਤੇ ਹਰਪਾਲ ਚੀਮਾ ਨੇ ਕਿਹਾ ਕਿ ਸੁਖਦੇਵ ਢੀਡਸਾ ਦੇ ਅਕਾਲੀ ਦਲ ਤੋਂ ਅਸਤੀਫਾ ਦੇਣ ਦੇ ਬਾਅਦ ਇਹ ਸਪੱਸਟ ਹੋ ਗਿਆ ਸੀ ਕਿ ਪਰਮਿੰਦ ਢੀਂਡਸਾ ਵੀ ਆਪਣੇ ਪਿਤਾ ਸੁਖਦੇਵ ਢੀਂਡਸਾ ਨਾਲ ਹੀ ਜਾਣਗੇ। ਉਨ੍ਹਾਂ ਕਿਹਾ ਕਿ ਸੁਖਦੇਵ ਨੂੰ ਅਸਤੀਫਾ ਪਹਿਲਾਂ ਹੀ ਦੇ ਦੇਣਾ ਚਾਹੀਦਾ ਸੀ। ਇਹ ਕਾਫੀ ਦੇਰ ਬਾਅਦ ਲਿਆ ਗਿਆ ਫੈਸਲਾ ਹੈ। ਹਰਪਾਲ ਚੀਮਾ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਹੁਣ ਅਕਾਲੀ ਦਲ ਅਸੂਲਾ ਵਾਲੀ ਪਾਰਟੀ ਨਹੀਂ ਰਿਹਾ ਬਲਕਿ ਇਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਹੈ ਅਤੇ ਹੌਲੀ-ਹੌਲੀ ਕਈ ਲੀਡਰ ਪਾਰਟੀ ਨੂੰ ਛੱਡ ਰਹੇ ਹਨ ਜਿਸ ਨਾਲ ਅਕਾਲੀ ਦਲ ਇਕ ਦਿਨ ਖਾਲੀ ਦਲ ਬਣ ਕੇ ਰਹਿ ਜਾਵੇਗਾ।
File Photo
ਨੀਤੀ ਆਯੋਗ ਵਿਚ ਪੰਜਾਬ ਦੇ 10ਵੇਂ ਸਥਾਨ ਤੋਂ ਫਿਸਲ ਕੇ 12ਵੇਂ ਸਥਾਨ ਉੱਤੇ ਪਹੁੰਚਣ 'ਤੇ ਹਰਪਾਲ ਚੀਮਾ ਨੇ ਸੂਬੇ ਦੀ ਕਾਂਗਰਸ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਪੰਜਾਬ ਦੇ ਕਿਸਾਨ ਨੂੰ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਹਾ ਜਾਂਦਾ ਸੀ ਅੱਜ ਉਹ ਪੰਜਾਬ ਹੀ ਭੁੱਖਮਰੀ ਦੇ ਦੌਰ ਵਿਚੋਂ ਗੁਜਰ ਰਿਹਾ ਹੈ ਜਿਸ ਦੀ ਜਿੰਮੇਵਾਰ ਕਾਂਗਰਸ ਅਤੇ ਅਕਾਲੀ ਦਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਏਜੰਡੇ 'ਤੇ ਕੇਵਲ ਲੁੱਟ ਰਹੀ ਹੈ ਜਿਸ ਕਾਰਨ ਸੂਬੇ ਵਿਚ ਆਰਥਿਕਤਾ ਖਤਮ ਹੋ ਰਹੀ ਹੈ ਅਤੇ ਪੰਜਾਬ ਇਸ ਸਥਿਤੀ ਵਿਚ ਪਹੁੰਚ ਗਿਆ ਹੈ।
File Photo
ਚੀਮਾ ਨੇ ਕੈਪਟਨ ਸਰਕਾਰ 'ਤੇ ਚੋਣ ਮੈਨੀਫੈਸਟੋ ਵਿਚ ਇੰਡਸਟਰੀ ਲਈ ਕੀਤੇ ਵਾਅਦੇ ਨਾਂ ਪੂਰੇ ਕਰਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਹੋਇਆ ਚਾਹੇ ਉਹ ਇੰਡਸਟਰੀ ਨੂੰ 5 ਰੁਪਏ ਯੂਨੀਟ ਬਿਜਲੀ ਦੇਣ ਦਾ ਵਾਅਦਾ ਹੋਵੇ ਜਾਂ ਫਿਰ ਪੰਜਾਬ ਦੇ ਬਟਾਲਾ ਅਤੇ ਗੋਬਿੰਦਗੜ੍ਹ ਵਿਚ ਬੰਦ ਹੋ ਚੁੱਕੀ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਵੱਲ ਗੱਲ ਹੈ ਕਿ ਇੰਡਸਟਰੀ ਦਾ ਲਗਭਗ 64 ਹਜ਼ਾਰ ਯੂਨੀਟ ਪੰਜਾਬ ਛੱਡ ਕੇ ਚਲਿਆ ਗਿਆ ਹੈ ਅਤੇ ਪੰਜਾਬ ਸਰਕਾਰ ਸੂਬੇ ਵਿਚ ਝੂਠੇ ਪੰਜਾਬ ਇਨਵੈਸਟ ਸਮਿਟ ਕਰਵਾ ਰਹੀ ਹੈ।
File Photo
ਹਰਪਾਲ ਚੀਮਾ ਨੇ ਕੈਪਟਨ ਸਰਕਾਰ ਦੇ ਚੋਣ ਘੋਸ਼ਣਾ ਪੱਤਰ ਵਿਚ 'ਚੰਡੀਗੜ੍ਹ-ਅਮ੍ਰਿਤਸਰ ਹਾਈਵੇ ਇੰਡਸਟਰੀਅਲ ਅਰਬਨ ਕੌਰੀਡੋਰ' ਬਣਾਉਣ ਲਈ ਕੀਤਾ ਵਾਅਦਾ ਨਾਂ ਪੂਰਾ ਕਰਨ 'ਤੇ ਕਿਹਾ ਕਿ ਕੈਪਟਨ ਸਰਕਾਰ ਇੰਡਸਟਰੀ ਲਈ ਕੀਤੇ ਸਾਰੇ ਵਾਅਦਿਆ ਤੋਂ ਮੁਕਰ ਗਈ ਹੈ। ਜਿਸ ਕਰਕੇ ਪੰਜਾਬ ਨੂੰ ਇੰਡਸਟਰੀ ਛੱਡੇ ਕੇ ਗੁਆਂਢੀ ਸੂਬਿਆਂ ਵਿਚ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਇੰਡਸਟਰੀਆਂ ਦਾ ਪੰਜਾਬ ਨੂੰ ਛੱਡਣ ਦਾ ਕਾਰਨ ਸਰਕਾਰ ਦੀ ਇੰਡਸਟਰੀ ਵਿਰੋਧੀ ਨੀਤੀਆ ਹਨ।
File Photo
ਉਨ੍ਹਾਂ ਕੈਪਟਨ ਸਰਕਾਰ ਦੇ ਘਰ-ਘਰ ਨੌਕਰੀ ਦੇਣ ਵਾਲੇ ਵਾਅਦੇ 'ਤੇ ਤੰਜ ਕਸਦਿਆ ਕਿਹਾ ਕਿ ਘਰ-ਘਰ ਨੌਜਵਾਨਾ ਨੂੰ ਰੋਜ਼ਗਾਰ ਤਾਂ ਹੀ ਮਿਲ ਸਕਦਾ ਹੈ ਜੇਕਰ ਪੰਜਾਬ ਵਿਚ ਇੰਡਸਟਰੀ ਆਵੇਗੀ।