
ਜੰਮੂ ਖੇਤਰ ਵਿਚ ਧਾਰਮਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸੀ ਕੋਸ਼ਿਸ਼ : ਅੰਗਰਾਲ
ਜੰਮੂ, 3 ਜਨਵਰੀ (ਸਰਬਜੀਤ ਸਿੰਘ) : ਪੁੰਛ ਜ਼ਿਲ੍ਹੇ ਵਿਚ ਜੰਮੂ-ਕਸ਼ਮੀਰ ਪੁਲਿਸ ਨੇ ਫ਼ੌਜ ਦੇ ਨਾਲ ਮਿਲ ਕੇ ਮੇਂਡਰ ਖੇਤਰ ਵਿਚ ਇਕ ਅਤਿਵਾਦੀ ਟਿਕਾਣੇ ਨੂੰ ਨਸ਼ਟ ਕਰਦੇ ਹੋਏ ਹਥਿਆਰ ਬਰਮਾਦ ਕੀਤੇ ਹਨ | ਪੁਲਿਸ ਵਲੋਂ ਇਹ ਲਗਾਤਾਰ ਤੀਜੀ ਬਰਾਮਦਗੀ ਕੀਤੀ ਹੈ | ਤਾਜਾ ਬਰਾਮਦਗੀ ਐਤਵਾਰ ਸਵੇਰੇ ਬਾਲਕੋੋਟ ਦੇ ਐਲਓਸੀ ਪਿੰਡ ਡੱਬੀ ਵਿਚ ਇਕ ਮੁਹਿੰਮ ਦੌਰਾਨ ਕੀਤੀ ਗਈ ਹੈ | ਸੀਨੀਅਰ ਪੁਲਿਸ ਕਪਤਾਨ ਪੁੰਛ ਰਮੇਸ ਅੰਗਰਾਲ ਨੇ ਦਸਿਆ ਕਿ ਪਿਛਲੇ ਸਾਲ 28 ਦਸੰਬਰ ਨੂੰ ਅਤਿਵਾਦੀ ਦੇ ਤਿੰਨ ਸਹਿਯੋਗੀ ਨੂੰ ਕੰਟਰੋਲ ਰੇਖਾ ਨੇੜੇ ਬਾਲਕੋਟ ਖੇਤਰ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ਦੇ ਕਬਜੇ ਵਿਚੋਂ ਛੇ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਸਨ | ਗਿ੍ਫ਼ਤਾਰ ਲੋਕਾਂ ਦੀ ਪਛਾਣ ਮੁਸਤਫਾ ਖ਼ਾਨ ਪੁੱਤਰ ਯਾਸੀਰ ਖ਼ਾਨ ਨਿਵਾਸੀ ਗਲੂਟਾ, ਮੁਹੰਮਦ ਯਾਸੀਨ ਪੁੱਤਰ ਵਲਾਇਤ ਖ਼ਾਨ ਅਤੇ ਰਈਸ ਅਹਿਮਦ ਪੁੱਤਰ ਮੁਹੰਮਦ ਇਕਬਾਲ ਦੋਵੇਂ ਡੱਬੀ ਬਾਲਕੋਟ ਸ਼ਾਮਲ ਹਨ |
ਐਸਐਸਪੀ ਨੇ ਦਸਿਆ ਕਿ ਤਿੰਨਾਂ ਦੀ ਲਗਾਤਾਰ ਪੁਛਗਿੱਛ ਦੌਰਾਨ ਕੁੱਝ ਹੋਰ ਅਹਿਮ ਸੁਰਾਗ ਦਿਤੇ ਜਿਸ ਤੋਂ ਬਾਅਦ ਐਸਡੀਪੀਓ ਮੇਂਡਰ ਜਹੀਰ ਜਾਫਰੀ ਅਤੇ ਫੌਜ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਬਾਲਕੋੋਟ ਵਿਚ ਐਲਓਸੀ ਦੀ ਵਾੜ ਦੇ ਅੱਗੇ ਸਥਿਤ ਡੱਬੀ ਪਿੰਡਵਿਚ ਇਕ ਮੁਹਿੰਮ ਚਲਾਈ ਜਿਥੋਂ ਹਥਿਆਰ ਅਤੇ ਗੋਲਾ ਬਾਰੂਦ ਦੀ ਇਕ ਖੇਪ ਬਰਾਮਦ ਕੀਤੀ ਗਈ | ਬਰਾਮਦਗੀ ਵਿਚ ਇਕ ਪਿਸਤੌਲ, ਤਿੰਨ ਪਿਸਤੌਲ ਮੈਗਜ਼ੀਨ, ਤੀਹ ਪੰਜ ਗੋਲੀਆਂ ਅਤੇ ਪੰਜਹੈਂਡ ਗ੍ਰਨੇਡ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਮੇਂਡਰ ਦੇ ਐਲਓਸੀ ਖੇਤਰ ਵਿਚ ਅਤਿਵਾਦੀ ਸਹਿਯੋਗੀ ਵਿਅਕਤੀਆਂ ਦੀ ਅੱਜ ਤੀਜੀ ਰਿਕਵਰੀ ਸੀ | ਐਸਐਸਪੀ ਪੁੰਛ ਰਮੇਸ਼ ਅੰਗਰਾਲ ਨੇ ਅੱਗੇ ਦਸਿਆ ਕਿ ਜੰਮੂ ਕਸਮੀਰ ਗਜਨਵੀ ਫੋਰਸ ਅਤਿਵਾਦੀ ਸੰਗਠਨ ਹੈ ਜਿਸ ਨੂੰ ਪੀਓਜੇਕੇ ਤੋਂ ਚਲਾਇਆ ਜਾ ਰਿਹਾ ਹੈ |
ਐਸਐਸਪੀ ਨੇ ਦਸਿਆ ਕਿ ਜੰਮੂ-ਕਸਮੀਰ ਗਜਨਵੀ ਫੋਰਸ ਅਤਿਵਾਦੀ ਗਤੀਵਿਧੀਆਂ ਤੋਂ ਇਲਾਵਾ ਹੁਣ ਅਤਿਵਾਦੀ ਗਤੀਵਿਧੀਆਂ ਨੂੰ ਵੀ ਅੱਗੇ ਵਧਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਜੰਮੂ ਖੇਤਰ ਵਿਚ ਫਿਰਕੂ ਤਣਾਅ ਪੈਦਾ ਕਰਨ ਦੇ ਉਦੇਸ਼ ਨਾਲ ਧਾਰਮਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਦੂਜੀ ਬਰਾਮਦਗੀ ਡਾਬੀ ਪਿੰਡ ਤੋਂ ਕੀਤੀ ਗਈ ਜਿਥੇ ਦੋ ਪਿਸਤੌਲ, ਸੱਤਰ ਗੋਲੀਆਂ ਅਤੇ ਦੋ ਗ੍ਰਨੇਡ ਬਰਾਮਦ ਕੀਤੇ ਗਏ | ਪੁਲਿਸ ਅਨੁਸਾਰ ਹੁਣ ਤਕ ਕੀਤੀ ਗਈ ਕੁਲ ਬਰਾਮਦਗੀ ਵਿਚ 13 ਗ੍ਰਨੇਡ, 3 ਪਿਸਤੌਲ, 5 ਪਿਸਟਲ ਮੈਗਜ਼ੀਨ, 105 ਪਿਸਤੌਲ ਦੀਆਂ ਗੋਲੀਆਂ, 1ਤਹਿਰੀਕ ਉਲ ਮਜਾਹਿਦ ਜੰਮੂ-ਕਸਮੀਰ ਦਾ ਝੰਡਾ ਅਤੇ ਜੰਮੂ ਕਸਮੀਰ ਦੇ ਗਜਨਵੀ ਫੋਰਸ ਦੇ 18 ਪੋਸਟਰ |
ਫੋਟੋ- 3ਜੰਮੂ1