ਦਿੱਲੀ ਦੀ ਪਾਨ ਮਸਾਲਾ ਕੰਪਨੀ ਦੀ 830 ਕਰੋੜ ਦੀ ਜੀ.ਐਸ.ਟੀ ਚੋਰੀ ਫੜੀ
Published : Jan 4, 2021, 2:56 am IST
Updated : Jan 4, 2021, 2:56 am IST
SHARE ARTICLE
image
image

ਦਿੱਲੀ ਦੀ ਪਾਨ ਮਸਾਲਾ ਕੰਪਨੀ ਦੀ 830 ਕਰੋੜ ਦੀ ਜੀ.ਐਸ.ਟੀ ਚੋਰੀ ਫੜੀ

ਨਵੀਂ ਦਿੱਲੀ, 3 ਜਨਵਰੀ : ਕੇਂਦਰੀ ਜੀਐਸਟੀ ਦੇ ਅਧਿਕਾਰੀਆਂ ਨੇ ਇਥੇ ਇਕ ਗ਼ੈਰ ਕਾਨੂੰਨੀ ਪਾਨ ਮਸਾਲਾ ਨਿਰਮਾਣ ਯੂਨਟ ਦੁਆਰਾ 830 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦਾ ਪਤਾ ਲਗਾਇਆ ਹੈ | ਇਸ ਸਬੰਧ ਵਿਚ ਉਸ ਦੀ ਸ਼ਮੂਲੀਅਤ ਲਈ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਕ ਅਧਿਕਾਰਤ ਬਿਆਨ ਵਿਚ ਇਸ ਬਾਰੇ ਜਾਣਕਾਰੀ ਦਿਤੀ ਗਈ ਹੈ | ਬਿਆਨ ਵਿਚ ਕਿਹਾ ਗਿਆ ਹੈ ਕਿ ਕੰਪਨੀ ਗੁਟਖਾ/ਪਾਨ ਮਸਾਲਾ/ਤੰਮਾਕੂ ਉਤਪਾਦ ਬਿਨਾਂ ਕਿਸੇ ਰਜਿਸਟਰੀ ਅਤੇ ਫ਼ੀਸ ਭੁਗਤਾਨ ਦੇ ਸਪਲਾਈ ਕਰਦੀ ਹੈ | ਇਸ ਤਰੀਕੇ ਨਾਲ ਕੰਪਨੀ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਤੋਂ ਬਚੀ ਰਹਾ ਹੈ |
  ਕੇਂਦਰੀ ਟੈਕਸ ਕਮਿਸ਼ਨਰ ਦਫ਼ਤਰ (ਪਛਮੀ ਦਿੱਲੀ) ਨੇ ਸਨਿਚਰਵਾਰ ਨੂੰ ਇਕ ਬਿਆਨ ਵਿਚ ਕਿਹਾ, ''ਨਿਰਮਾਤਾ ਕੰਪਨੀ ਦੇ ਕੰਪਲੈਕਸ ਵਿਚ ਕੀਤੀ ਗਈ ਜਾਂਚ ਦੇ ਅਧਾਰ 'ਤੇ ਇਹ ਪਾਇਆ ਗਿਆ ਕਿ ਗੁਟਖਾ/ਪਾਨ ਮਸਾਲਾ/ਤੰਮਾਕੂ ਉਤਪਾਦਾਂ ਦੇ ਇਕ ਅਹਾਤੇ ਵਿਚ ਇਕ ਗੋਦਾਮ, ਮਸ਼ੀਨਾਂ, ਕੱਚੇ ਮਾਲ ਅਤੇ ਬਣੇ ਹੋਏ ਉਤਪਾਦ ਮਿਲੇ ਸਨ, ਜਿਨ੍ਹਾਂ ਦਾ ਨਾਜਾਇਜ਼ ਨਿਰਮਾਣ ਕੀਤਾ ਜਾ ਰਿਹਾ ਸੀ |'' ਬਿਆਨ ਵਿਚ ਕਿਹਾ ਗਿਆ ਹੈ ਕਿ ਲਗਭਗ 65 ਮਜ਼ਦੂਰ ਇਸ ਗ਼ੈਰ ਕਾਨੂੰਨੀ ਫ਼ੈਕਟਰੀ ਵਿਚ ਕੰਮ ਕਰਦੇ ਪਾਏ ਗਏ ਸਨ | ਤਲਾਸ਼ੀ ਦੌਰਾਨ ਤਿਆਰ ਗੁਟਖੇ ਅਤੇ ਕੱਚੇ ਮਾਲ ਜਿਵੇਂ ਕਿ ਚੂਨਾ, ਪਾਨ ਮਸਾਲਾ, ਤੰਮਾਕੂ ਦੇ ਪੱਤਿਆਂ ਆਦਿ ਨੂੰ ਜ਼ਬਤ ਕਰ ਲਿਆ ਗਿਆ ਹੈ | ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਗਭਗ 4.14 ਕਰੋੜ ਰੁਪਏ ਦਾ ਸਮਾਨ ਸੀ | ਬਿਆਨ ਦੇ ਅਨੁਸਾਰ, ''ਸਬੂਤਾਂ ਦੇ ਅਧਾਰ 'ਤੇ ਜ਼ਬਤ ਕੀਤੇ ਸਟਾਕ ਅਤੇ ਰਿਕਾਰਡ ਕੀਤੇ ਇਕਬਾਲੀਆ ਬਿਆਨ ਤੋਂ 831.72 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲਗਾਇਆ ਗਿਆ ਹੈ | ਅਗਲੀ ਜਾਂਚ ਜਾਰੀ ਹੈ |'' ਬਿਆਨ ਵਿਚ ਕਿਹਾ ਗਿਆ ਹੈ ਕਿ ਗੁਟਖੇ ਦਾ ਤਿਆਰ ਉਤਪਾਦ ਇਸ ਕੰਪਨੀ ਦੁਆਰਾ ਵੱਖ-ਵੱਖ ਸੂਬਿਆਂ ਨੂੰ ਸਪਲਾਈ ਕੀਤਾ ਜਾ ਰਿਹਾ ਸੀ |    

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement