ਪੰਜਾਬ ਅਤੇ ਹਰਿਆਣਾ ਵਿਚ ਬਾਰਸ਼, ਘੱਟੋ ਘੱਟ ਤਾਪਮਾਨ ਵਧਿਆ
ਚੰਡੀਗੜ, 3 ਜਨਵਰੀ : ਪੰਜਾਬ ਅਤੇ ਹਰਿਆਣਾ 'ਚ ਬਾਰਸ਼ ਦੇ ਬਾਅਦ ਐਤਵਾਰ ਨੂੰ ਜਿਆਦਾਤਰ ਹਿੱਸਿਆਂ 'ਚ ਘੱਟੋ ਘੱਟ ਤਾਪਮਾਨ 'ਚ ਵਾਧਾ ਹੋਇਆ ਹੈ |
ਭਾਰਤ ਮੌਸਮ ਵਿਗਿਆਨ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ ਘੱਟੋ ਘੱਟ ਤਾਪਮਾਨ 11.4 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 6 ਡਿਗਰੀ ਸੈਲਸੀਅਸ ਵੱਧ ਹੈ |
ਅੰਮਿ੍ਤਸਰ, ਲੁਧਿਆਣਾ ਅਤੇ ਪਟਿਆਲਾ 'ਚ ਘੱਟੋ ਘੱਟ ਤਾਪਮਾਨ 11.3,11.1 ਅਤੇ 11 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋ 8 ਡਿਗਰੀ ਵੱਧ ਹੈ | ਪਠਾਨਕੋਟ, ਆਦਮਪੁਰ, ਹਲਵਾਰਾ, ਬੰਠਿਡਾ, ਫਰੀਦਕੋਟ ਅਤੇ ਗੁਰਦਾਸਪੁਰ 'ਚ ਘੱਟੋ ਘੱਟ ਤਾਪਮਾਨ 12,9.1,11.3, 5.4,8.5,3.3 ਡਿਗਰੀ ਦਰਜ ਕੀਤਾ ਗਿਆ |
ਹਰਿਆਣਾ ਦੇ ਅੰਬਾਲਾ, ਹਿਸਾਰ ਅਤੇ ਕਰਨਾਲ 'ਚ ਘੱਟੋ ਘੱਟ ਤਾਪਮਾਨ 9.4,7.2 ਅਤੇ 10 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋ ਤਿੰਨ ਡਿਗਰੀ ਤਕ ਵੱਧ ਹੈ | (ਪੀਟੀਆਈ)