ਕੁਲ 70 ਲੱਖ ਵਿਅਕਤੀਆਂ ਨੂੰ ਕਵਰ ਕਰਨ ਦਾ ਟੀਚਾ : ਬਲਬੀਰ ਸਿੰਘ ਸਿੱਧੂ
Published : Jan 4, 2021, 2:19 am IST
Updated : Jan 4, 2021, 2:19 am IST
SHARE ARTICLE
image
image

ਕੁਲ 70 ਲੱਖ ਵਿਅਕਤੀਆਂ ਨੂੰ ਕਵਰ ਕਰਨ ਦਾ ਟੀਚਾ : ਬਲਬੀਰ ਸਿੰਘ ਸਿੱਧੂ

ਪਹਿਲਾਂ 1,60,000 ਸਿਹਤ ਵਰਕਰਾਂ ਤੇ ਡਾਕਟਰਾਂ ਆਦਿ ਨੂੰ

ਚੰਡੀਗੜ੍ਹ, 3 ਜਨਵਰੀ (ਜੀ.ਸੀ.ਭਾਰਦਵਾਜ) : ਕੇਂਦਰ ਵਲੋਂ ਕੋਰੋਨਾ ਵਾਇਰਸ ਦੇ ਟੀਕੇ ਦੀਆਂ 2 ਖ਼ੁਰਾਕਾਂ ਛੇਤੀ ਦੇਣ ਦੇ ਐਲਾਨ ਤੋਂ ਪ੍ਰਭਾਵਤ ਹੋ ਕੇ ਪੰਜਾਬ ਦੇ ਸਿਹਤ ਵਿਭਾਗੀ ਨੇ ਸੂਬੇ ਦੇ 70 ਲੱਖ ਵਿਅਕਤੀਆਂ ਨੂੰ 3 ਪੜਾਵਾਂ ਵਿਚ ਕਵਰ ਕਰਨ ਦਾ ਪੋ੍ਰਗਰਾਮ ਉਲੀਕਿਆ ਹੈ | ਫ਼ਿਲਹਾਲ, ਸਾਰੇ ਮੁਲਕ ਵਿਚ 2 ਕਰੋੜ ਕੋਰੋਨਾ ਵੈਕਸੀਨ ਦਾ ਪ੍ਰਬੰਧ ਆਉਂਦੇ ਕੁੱਝ ਦਿਨਾਂ ਵਿਚ ਕੇਂਦਰ ਦੇ ਸਿਹਤ ਵਿਭਾਗ ਨੇ ਕੀਤਾ ਹੈ ਜਿਸ ਵਿਚੋਂ ਲੋੜ ਮੁਤਾਬਕ, ਪੰਜਾਬ ਸਰਕਾਰ ਨੂੰ ਪ੍ਰਯੋਗਸ਼ਾਲਾ ਤੋਂ ਮੁਹਈਆ ਕਰਵਾਏ ਜਾਣਗੇ |
ਅੱਜ ਇਥੇ ਪੰਜਾਬ ਭਵਨ ਵਿਚ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੀਡੀਆ ਨੂੰ ਦਸਿਆ ਕਿ ਪਿਛਲੇ 10-11 ਮਹੀਨਿਆਂ ਵਿਚ 5 ਮਾਰਚ 2020 ਨੂੰ ਪਹਿਲਾ ਕੇਸ ਸਾਹਮਣੇ ਆਉਣ ਉਪਰੰਤ ਕਿਵੇਂ ਡਾਕਟਰਾਂ, ਮਾਹਰ, ਨਰਸਾਂ ਤੇ ਹੈਲਥ ਸਟਾਫ਼ ਤੇ ਹੋਰ ਵਰਕਰਾਂ ਦੀ ਮਦਦ ਨਾਲ ਕੋਰੋਨਾ ਮਹਾਂਮਾਰੀ 'ਤੇ ਕਾਬੂ ਪਾਇਆ ਗਿਆ | ਉਨ੍ਹਾਂ ਦਸਿਆ ਕਿ ਕੋਰੋਨਾ 'ਤੇ ਕੰਟਰੋਲ ਪਾਉਂਦਿਆਂ ਪੰਜਾਬ ਦੇ ਸਿਹਤ ਵਿਭਾਗ ਨੇ ਹੁਣ ਤਕ ਕੇਵਲ 1,66,770 ਮਰੀਜ਼ਾਂ ਨੂੰ ਪੀੜਤ ਵਿਅਕਤੀ ਐਲਾਨਿਆ ਹੈ, ਜਿਸ ਵਿਚੋਂ 1,57,904 ਮਰੀਜ਼ ਠੀਕ ਹੋ ਗਏ ਅਤੇ ਇਹ ਰਿਕਵਰੀ ਰੇਟ 95 ਫ਼ੀ ਸਦੀ ਹੈ | ਕੁਲ 39,21,171 ਵਿਅਕਤੀਆਂ ਦਾ ਟੈਸਟ ਕੀਤਾ ਸੀ | ਮੌਤਾਂ ਕੇਵਲ 3517 ਹੋਈਆਂ ਅਤੇ 10 ਲੱਖ ਮਰੀਜ਼ਾਂ ਪਿਛੇ 178 ਮੌਤਾਂ ਦਾ ਰੇਟ ਦਿੱਲੀ ਰਾਜ ਦੇ 528 ਮੌਤਾਂ ਤੋਂ ਕਿਤੇ ਘੱਟ ਹੈ | ਦਿੱਲੀ ਦੀ ਅਬਾਦੀ ਵੀ ਪੰਜਾਬ ਜਿੰਨੀ 3 ਕਰੋੜ ਦੇ ਕਰੀਬ ਹੈ ਜਿਥੇ ਕੁਲ ਮੌਤਾਂ 10577 ਕੋਵਿਡ ਪੀੜਤਾਂ ਦੀਆਂ ਹੋਈਆਂ |
ਸਿਹਤ ਮੰਤਰੀ ਨੇ ਦਸਿਆ ਕਿ ਕੋਵਿਡ ਕੰਟਰੋਲ ਵਿਚ ਪੰਜਾਬ ਨੰਬਰ ਇਕ 'ਤੇ ਹੈ | ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਕੋਰੋਨਾ ਟੀਕਾਕਰਨ ਦੀ ਯੋਜਨਾ ਹੇਠ ਪਹਿਲਾਂ 1,60,000 ਹੈਲਥ ਵਰਕਰਾਂ ਨੂੰ, ਫਿਰ ਫ਼ਰੰਟ ਲਾਈਨ ਕਰਮਚਾਰੀਆਂ, 50 ਸਾਲ ਤੋਂ ਉਪਰ ਵਾਲਿਆਂ ਨੂੰ ਜਿਸ ਉਪਰੰਤ ਬਾਕੀ ਪੀੜਤਾਂ ਤੇ ਲੋੜਵੰਦ ਮਰੀਜ਼ਾਂ ਨੂੰ ਟੀਕੇ ਲਾਏ ਜਾਣਗੇ | ਟੀਕਿਆਂ ਨੂੰ ਸੰਭਾਲਣ ਲਈ ਚੰਡੀਗੜ੍ਹ ਸਟੋਰ ਤੋਂ ਇਲਾਵ ਖੇਤਰੀ ਵੈਕਸੀਨ ਸਟੋਰ ਅੰਮਿ੍ਤਸਰ, ਹੁਸ਼ਿਆਰਪੁਰ ਤੇ ਫ਼ਿਰੋਜ਼ਪੁਰ ਸਥਾਪਤ ਕੀਤੇ ਗਏ ਹਨ ਅਤੇ ਕੁਲ ਕੋਲਡ ਚੇਨ ਥਾਵਾਂ 729 ਤੋਂ ਇਹ ਟੀਕੇ ਸਪਲਾਈ ਹੋਣਗੇ ਅਤੇ ਅੱਗੋਂ ਡਾਕਟਰਾਂ, ਨਰਸਾਂ, ਹੋਰ ਸਟਾਫ਼ ਰਾਹੀਂ ਲੋੜਵੰਦਾਂ ਤਕ ਪਹੰੁਚਾ ਕੇ ਲਾਏ ਜਾਣਗੇ |
ਕੋਵਿਡ 19 ਦੇ ਕੰਟਰੋਲ ਤੋਂ ਇਲਾਵਾ ਨਵੀਂ ਬੀਮਾਰੀ 'ਸਟ੍ਰੇਨ' ਵਾਇਰਸ 'ਤੇ ਕਾਬੂ ਪਾਉਣ ਲਈ ਕੀਤੇ ਉਪਰਾਲਿਆਂ ਦਾ ਜ਼ਿਕਰ ਕਰਦੇ ਹੋਏ ਸਿਹਤ ਮੰਤਰੀ ਨੇ ਦਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਪਿਛਲੇ 3 ਸਾਲਾਂ ਵਿਚ 10,049 ਭਰਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿਚ 875 ਮੈਡੀਕਲ ਅਧਿਕਾਰੀ, 960 ਨਰਸਾਂ, 649 ਮਾਹਰ ਡਾਕਟਰ, 482 ਫ਼ਾਰਮੇਸੀ ਅਧਿਕਾਰੀ 1429 ਮਲਟੀਪਰਪਜ਼ ਹੈਲਥ ਵਰਕਰ ਤੇ ਹੋਰ ਸਟਾਫ਼ ਸ਼ਾਮਲ ਹਨ | ਉਨ੍ਹਾਂ ਦਸਿਆ ਕਿ 500 ਨਵੇਂ ਹੋਰ ਡਾਕਟਰਾਂ ਨੇ ਡਿਊਟੀ ਸੰਭਾਲੀ ਹੈ ਜਦੋਂ ਕਿ 428 ਹੋਰ ਡਾਕਟਰ ਛੇਤੀ ਭਰਤੀ ਕੀਤੇ ਜਾਣਗੇ | 
ਕੇਂਦਰ ਸਰਕਾਰ ਦੇ ਆਯੁਸ਼ਮਾਨ ਭਾਰਤ ਦੀ ਤਰਜ਼ 'ਤੇ ਪੰਜਾਬ ਦੀ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਸਿਹਤ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਨੇ ਅਪਣੇ ਬਲਬੂਤੇ 'ਤੇ 40 ਲੱਖ ਪ੍ਰਵਾਰਾਂ ਨੂੰ ਪ੍ਰਤੀ ਪ੍ਰਵਾਰ 5 ਲੱਖ ਰੁਪਏ ਦਾ ਕੈਸ਼ਲੈਸ ਸਿਹਤ ਬੀਮਾ ਯੋਜਨਾ ਦਾ ਪ੍ਰੋਗਰਾਮ ਉਲੀਕਿਆ ਹੈ | 22 ਸਫ਼ਿਆਂ ਦਾ ਫ਼ੋਟੋਸਟੇਟ ਕਿਤਾਬਚਾ ਅੱਜ ਸਿਹਤ ਵਿਭਾਗ ਵਲੋਂ ਜਾਰੀ ਕਰਦੇ ਹੋਏ ਸਿਹਤ ਮੰਤਰੀ ਨੇ ਦਸਿਆ ਕਿ ਸਰਕਾਰ ਵਲੋਂ ਸਿਹਤ ਸਬੰਧੀ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਵਾਸਤੇ, ਮੁੱਖ ਮੰਤਰੀ, ਮੁੱਖ ਸਕੱਤਰਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਇਕ ਕਮੇਟੀ, ਦਿਨ ਰਾਤ ਇਸ 'ਤੇ ਕੰਟਰੋਲ ਰੱਖ ਰਹੀ ਹੈ | 
 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement