ਅਨੁਸ਼ਾਸਨ ਦਾ ਸਿਖਰ ਹੈ ਕਿਸਾਨ ਸੰਘਰਸ਼, ਅਨੇਕਾਂ ਨਵੀਆਂ ਪਿਰਤਾਂ ਕਾਇਮ ਕਰੇਗਾ ਕਿਸਾਨ ਅੰਦੋਲਨ
ਅਮਲੋਹ, 3 ਜਨਵਰੀ (ਹਰਪ੍ਰੀਤ ਸਿੰਘ ਗਿੱਲ): ਦਿੱਲੀ ਵਿਚ ਚੱਲ ਰਿਹਾ ਕਿਸਾਨ ਸੰਘਰਸ਼ ਸਾਹਸ ਅਤੇ ਜਜ਼ਬੇ ਦਾ ਹੀ ਸੁਮੇਲ ਨਹÄ ਸਗੋਂ ਇਸ ਵਿਚ ਅਨੁਸ਼ਾਸਨ ਦੀ ਜੋ ਮਿਸਾਲ ਮਿਲ ਰਹੀ ਹੈ, ਉਹ ਪਹਿਲਾ ਕਦੇ ਵੀ ਵੇਖਣ ਨੂੰ ਨਹÄ ਮਿਲੀ ਜਿਸ ਕਾਰਨ ਦਿੱਲੀ ਦੇ ਸਿੰਘੂ ਬਾਰਡਰ ਉਤੇ ਲੱਖਾਂ ਦੀ ਗਿਣਤੀ ਦੇ ਇਕੱਠ ਉਤੇ ਬਹੁਤ ਤੰਗ ਜਗ੍ਹਾ ਹੋਣ ਦੇ ਬਾਵਜੂਦ ਸੰਘਰਸ਼ੀ ਕਿਸਾਨਾਂ ਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿਕੱਤ ਪੇਸ਼ ਨਹÄ ਆ ਰਹੀ।
ਸਿੰਘੂ ਬਾਰਡਰ ਉਤੇ ਲੱਖਾਂ ਕਿਸਾਨਾਂ ਦੇ ਇਕੱਠ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਟਰਾਲੀਆਂ ਅਤੇ ਹੋਰ ਵਾਹਨ ਇਥੇ ਜਮ੍ਹਾਂ ਹੋਏ ਹਨ ਤੇ ਹਜ਼ਾਰਾਂ ਹੋਰ ਵਾਹਨ ਇਸ ਮੁੱਖ ਮਾਰਗ ਤੋੋਂ ਹਰ ਰੋਜ਼ ਗੁਜਰਦੇ ਹਨ। ਪ੍ਰੰਤੂ ਜਗ੍ਹਾ ਤੰਗ ਹੋਣ ਦੇ ਬਾਵਜੂਦ ਇਸ ਮਾਰਗ ਉਤੇ ਆਵਾਜਾਈ ਵਿਚ ਬਿਲਕੁਲ ਵੀ ਵਿਘਨ ਨਹÄ ਪੈ ਰਿਹਾ, ਕਿੳਂੁਕਿ ਵਾਹਨ ਚਾਲਕ ਪੂਰੇ ਅਨੁਸ਼ਾਸਨ ਵਿਚ ਲਾਈਨ ਵਿਚ ਚੱਲ ਰਹੇ ਹਨ ਅਤੇ ਇਕ ਵੀ ਵਾਹਨ ਚਾਲਕ ਲਾਈਨ ਤੋੜ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਨਹÄ ਕਰ ਰਿਹਾ। ਇਹ ਵੀ ਵਰਣਨ ਯੋਗ ਹੈ ਕਿ ਕਈ ਚੌਕਾਂ ਵਿਚ ਇਸ ਕਰ ਕੇ ਤਾਂ ਜਾਮ ਲੱਗ ਰਿਹਾ ਹੈ ਕਿ ਇਕੱਠੇ ਹੋਏ ਦੋ ਵਾਹਨ ਚਾਲਕ ਇਕ ਦੂਜੇ ਨੂੰ ਪਹਿਲਾਂ ਲੰਘਾਉਣ ਲਈ ਗੱਡੀਆਂ ਰੋਕ ਲੈਂਦੇ ਹਨ। ਪਰ ਕਾਹਲੀ ਵਿਚ ਕੋਈ ਵੀ ਇਕ ਦੂਜੇ ਦੇ ਅੱਗੇ ਗੱਡੀ ਨਹÄ ਫਸਾ ਰਿਹਾ। ਇਸ ਸਥਾਨ ਉਤੇ ਜੇਕਰ ਐਬੂਲੈਂਸ ਜਾਂ ਕੋਈ ਹੋਰ ਜ਼ਰੂਰੀ ਵਾਹਨ ਆ ਜਾਵੇ ਤਾਂ ਆਮ ਕਿਸਾਨ ਇਕ ਦੂਜੇ ਤੋਂ ਪਹਿਲਾਂ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਗ੍ਹਾਂ ਖ਼ਾਲੀ ਕਰਵਾ ਰਹੇ ਹਨ ਤਾਂ ਜੋ ਉਸ ਵਾਹਨ ਨੂੰ ਕੋਈ ਮੁਸ਼ਕਲ ਨਾ ਆਵੇ।
ਇਸ ਸਥਾਨ ਉਤੇ ਲੱਗੇ ਸੈਂਕੜਿਆ ਦੀ ਗਿਣਤੀ ਵਿਚ ਲੰਗਰਾਂ ਵਿਚ ਵੀ ਪੂਰਾ ਅਨੁਸ਼ਾਸਨ ਹੈ, ਕਿੳਂੁਕਿ ਕਿਸੇ ਵੀ ਲੰਗਰ ਵਿਚ ਕੋਈ ਵੀ ਲੰਗਰ ਛਕਣ ਵਾਲਾ ਕਾਹਲੀ ਨਹÄ ਕਰ ਰਿਹਾ ਸਗੋਂ ਸਾਰੇ ਲੋਕ ਪੂਰੇ ਠਰੰਮੇ ਨਾਲ ਲਾਈਨ ਵਿਚ ਲੱਗ ਕੇ ਅਪਣੀ ਵਾਰੀ ਦੀ ਊਡੀਕ ਕਰਦੇ ਹਨ। ਉਡੀਕ ਹੀ ਨਹÄ ਕਰਦੇ ਸਗੋਂ ਬਹੁਤ ਸਥਾਨਾਂ ਤੇ ਵੇਖਿਆ ਗਿਆ ਕਿ ਲੋਕ ਆਪ ਹੀ ਬਜ਼ੁਰਗਾਂ ਜਾਂ ਔਰਤਾਂ ਨੂੰ ਪਹਿਲ ਦੇ ਰਹੇ ਹਨ।
ਧਰਨੇ ਵਾਲੀ ਜਗ੍ਹਾ ਤੇ ਧਰਨਾਕਾਰੀ ਇਸ ਕਦਰ ਅਨੁਸ਼ਾਸਨ ਦੀ ਪਾਲਣਾ ਕਰ ਰਹੇ ਕਿ ਕਿਤੇ ਵੀ ਕੋਈ ਡਿਸਪੋਜ਼ੇਬਲ ਬਰਤਨ ਜਾਂ ਲਿਫ਼ਾਫ਼ੇ ਨਹÄ ਸੁੱਟਦਾ ਅਤੇ ਸਾਰੀ ਵੇਸਟੇਜ ਡਸਟਬਿਨਾਂ ਵਿਚ ਪਾ ਰਹੇ ਹਨ। ਇਸ ਸਥਾਨ ਉਤੇ ਇਹ ਵੀ ਵੇਖਿਆ ਗਿਆ ਕਿ ਲੋਕ ਸਫ਼ਾਈ ਦਾ ਇੰਨਾਂ ਧਿਆਨ ਰੱਖਦੇ ਹਨ, ਜੇ ਕਿਧਰੇ ਕੋਈ ਗੰਦਗੀ ਨਜ਼ਰ ਆਵੇ ਤਾਂ ਝਾੜੂ ਚੁੱਕ ਕੇ ਸਫ਼ਾਈ ਸ਼ੁਰੂ ਕਰ ਦਿੰਦੇ ਹਨ ਅਤੇ ਸਫ਼ਾਈ ਕਰਦੇ ਸਮੇਂ ਆਵਾਜਾਈ ਵਿਚ ਸਫ਼ਾਈ ਕਾਰਨ ਕਿਸੇ ਕਿਸਮ ਦਾ ਵਿਘਨ ਨਹÄ ਪੈਣ ਦੇ ਰਹੇ। ਲੰਗਰਾਂ ਵਿਚ ਇਹ ਵੀ ਵੇਖਿਆ ਗਿਆ ਕਿ ਜੇਕਰ ਕਿਤੇ ਲੰਗਰ ਵਰਤਾਉਣ ਵਾਲਿਆਂ ਦੀ ਕਮੀ ਹੋਵੇ, ਉਥੇ ਲੰਗਰ ਛਕਣ ਵਾਲੇ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੰਗਰ ਵਤਾਉਣਾ ਸ਼ੁਰੂ ਕਰ ਦਿੰਦੇ ਹਨ। ਅਨੁਸ਼ਾਸਨ ਦੀ ਝਲਕ ਇਸ ਸਥਾਨ ਉਤੇ ਚੱਲ ਰਹੀ ਮੁੱਖ ਸਟੇਜ ਉਤੇ ਵੀ ਵੇਖਣ ਨੂੰ ਮਿਲੀ ਕਿਉਂਕਿ ਹਰ ਬੁਲਾਰਾ ਸਟੇਜ ਸਕੱਤਰ ਵਲੋਂ ਮਿਲੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਦਾ ਹੈ। ਇਸ ਅੰਦੋਲਨ ਦੀ ਰਹਿਨੁਮਾਈ ਕਰ ਰਹੇ ਆਗੂਆਂ ਨੇ ਗੱਲ ਕਰਨ ਉਤੇ ਕਿਹਾ ਕਿ ਸ਼ੁਰੂ ਵਿਚ ਉਨ੍ਹਾਂ ਨੂੰ ਅਨੁਸ਼ਾਸਨ ਲਈ ਕੰਮ ਕਰਨਾ ਪਿਆ। ਪਰ ਆਪ ਮੁਹਾਰੇ ਹੀ ਕਿਸਾਨ ਉਨ੍ਹਾਂ ਦੀ ਸੋਚ ਤੋਂ ਵੀ ਵੱਧ ਜਾਬਤੇ ਵਿਚ ਰਹਿ ਰਹੇ ਹਨ, ਜੋ ਸੰਘਰਸ਼ ਦੀ ਸਫ਼ਲਤਾਂ ਦਾ ਮੁੱਖ ਅਧਾਰ ਬਣ ਰਿਹਾ ਹੈ।
ਫੋਟੋ ਫਾਇਲ ਗਿੱਲ 3-1 ਜਨਵਰੀ
ਸਿੰਘੂ ਬਾਰਡਰ ਦੇ ਤੇ ਇਕ ਲਾਇਨ ਚ ਪੂਰੇ ਅਨੂਸਾਸਨ ਚ ਚੱਲ ਰਹੇ ਵਾਹਨ। ਫੋਟੋ ਹਰਪ੍ਰੀਤ ਗਿੱਲ