ਰੇਲ ਰੋਕੋ ਅੰਦੋਲਨ 102ਵੇਂ ਦਿਨ ਵਿਚ ਦਾਖ਼ਲ
ਪ੍ਰਧਾਨ ਮੰਤਰੀ ਕੋਲ ਸ਼ਹੀਦ ਕਿਸਾਨਾਂ ਲਈ ਦੋ ਲਫ਼ਜ਼ ਕਹਿਣ ਦਾ ਟਾਈਮ ਨਹÄ: ਗੁਰਬਚਨ ਚੱਬਾ
ਅੰਮ੍ਰਿਤਸਰ/ਜੰਡਿਆਲਾ ਗੁਰੂ, 3 ਜਨਵਰੀ (ਸੁਰਜੀਤ ਸਿੰਘ ਖਾਲਸਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਰੇਲ ਰੋਕੋ ਅੰਦੋਲਨ ਜੰਡਿਆਲਾ ਗੁਰੂ ਗਹਿਰੀ ਮੰਡੀ ਵਿਖੇ ਚਲ ਰਿਹਾ ਅੰਦੋਲਨ ਗੁਰਬਚਨ ਸਿੰਘ ਚੱਬਾ, ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਵਿਚ ਅੱਜ 102ਵੇਂ ਦਿਨ ਵਿਚ ਦਾਖ਼ਲ ਹੋ ਗਿਆ, ਜੋ ਕਾਲੇ ਕਾਨੂੰਨਾਂ ਦੀ ਵਾਪਸੀ ਤਕ ਨਿਰੰਤਰ ਜਾਰੀ ਰਹੇਗਾ। ਕਿਸਾਨ ਆਗੂ ਲਖਵਿੰਦਰ ਸਿੰਘ ਵਰਿਆਮਨੰਗਲ, ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਅੱਤ ਦੀ ਸਰਦੀ ਵਿਚ ਖੁਲ੍ਹੇ ਅਸਮਾਨ ਹੇਠ ਰਾਤਾਂ ਗੁਜ਼ਾਰ ਰਹੇ ਅਦੋਲਨਕਾਰੀ ਕਿਸਾਨਾਂ ਦੇ ਦਰਜਨਾਂ ਸਾਥੀ ਇਸ ਕਿਸਾਨੀ ਘੋਲ ਨੂੰ ਸਮਰਪਤ ਅਪਣੀ ਜਾਨਾਂ ਨਿਛਾਵਰ ਕਰ ਚੁੱਕੇ ਹਨ, ਜਿੰਨਾਂ ਬਾਬਤ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਕੋਲ ਦੋ ਲਫ਼ਜ ਕਹਿਣ ਦਾ ਵੀ ਟਾਇਮ ਨਹÄ ਹੈ। ਪਰ ਇਹੀ ਪ੍ਰਧਾਨ ਮੰਤਰੀ ਖੇਤੀ ਬਿਲਾਂ ਵਿਰੁਧ ਭੜਕੇ ਲੋਕ ਰੋਹ ਦਾ ਹੋਏ ਸ਼ਿਕਾਰ ਅਡਾਨੀਆਂ, ਅੰਬਾਨੀਆਂ, ਕਾਰਪੋਰੇਟ ਘਰਾਣਿਆਂ ਦੇ ਟਾਵਰਾਂ ਨੂੰ ਲੋਕਾਂ ਵਲੋਂ ਬੰਦ ਕਰਨ ਕਾਰਨ ਪੂੰਜੀਪਤੀਆਂ ਦੇ ਹੋਏ ਵੱਡੇ ਘਾਟੇ ਨੂੰ ਸਾਰਕਾਰੀ ਜਾਇਦਾਦ ਦਸਣ ਲਈ ਕਈ ਦਿਨ ਪ੍ਰਚਾਰ ਕਰਨ ਦਾ ਟਾਇਮ ਮਿਲ ਗਿਆ। ਪਰ ਦੇਸ਼ ਦੇ ਅੰਨਦਾਤੇ ਨੂੰ ਅੱਖੋ ਪਰੋਖੇ ਕਰੀ ਰਖਿਆ ਹੈ।
ਇਕ ਪਾਸੇ ਕੇਂਦਰ ਸਰਕਾਰ ਦੇ ਮੰਤਰੀ ਮੀਟਿੰਗਾਂ ਰਾਹÄ ਹੱਲ ਕੱਢਣ ਦੀ ਗੱਲ ਰਹੇ ਹਨ। ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਦੂਜੀਆਂ ਸਟੇਟਾਂ ਵਿਚ ਜਾ ਕੇ ਖੇਤੀ ਬਿਲਾਂ ਨੂੰ ਕਿਸਾਨਾਂ ਦੇ ਫ਼ਾਇਦੇਮੰਦ ਦਸਣ ਲਈ ਲਗਾਤਾਰ ਮੁਹਿੰਮ ਵਿੱਢ ਰਹੇ ਹਨ ਜਿਸ ਤੋਂ ਸਰਕਾਰ ਦੀ ਨੀਅਤ ਵਿਚ ਖੋਟ ਸਾਫ਼ ਝਲਕਦੀ ਹੈ ਜਿਸ ਤੋਂ ਕਿਸਾਨ ਆਗੂਆਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਦਿੱਲੀ ਵਿਖੇ 26 ਜਨਵਰੀ ਨੂੰ ਟਰੈਕਟਰ ਮਾਰਚ ਅਤੇ ਹੋਰ ਪ੍ਰੋਗਰਾਮ ਕਰਨ ਦਾ ਐਲਾਨ ਕਰ ਦਿਤਾ ਹੈ। ਇਹ ਅੰਦੋਲਨ ਖੇਤੀ ਬਿਲ ਰੱਦ ਕਰਾਉਣ ਤਕ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦਾ ਜਾ ਰਿਹਾ ਇਹ ਨਵਾਂ ਖੇਤੀ ਕਾਨੂੰਨ ਪਹਿਲਾਂ ਹੀ ਅਮਰੀਕਾ ਤੇ ਯੂਰਪ ਵਰਗੇ ਵਿਕਸਿਤ ਮੁਲਕਾਂ ਵਿਚ ਫ਼ੇਲ੍ਹ ਹੋ ਚੁੱਕੇ ਹਨ। ਪਰ ਮੋਦੀ ਸਰਕਾਰ ਧੱਕੇ ਨਾਲ ਕਾਨੂੰਨ ਕਿਸਾਨ ਸਿਰ ਥੋਪ ਕੇ ਕਿਸਾਨੀ ਨੂੰ ਬਰਬਾਦ ਕਰ ਕੇ ਜ਼ਮੀਨਾਂ ਹੜੱਪਣਾ ਚਾਹੁੰਦੀ ਹੈ।
ਅੱਜ ਜੋਨ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿਚ ਕਿਸਾਨਾਂ ਦਾ ਕਾਫ਼ਲਾ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਭਾਰੀ ਨਾਹਰੇਬਾਜ਼ੀ ਕਰਦਿਆਂ ਜੰਡਿਆਲਾ ਗੁਰੂ ਰੇਲਵੇ ਟਰੈਕ ਪਾਰਕ ਵਿਚ ਚੱਲ ਰਹੇ ਧਰਨੇ ਵਿਚ ਸ਼ਾਮਲ ਹੋਇਆ। ਇਸ ਮੌਕੇ ਜਗਤਾਰ ਸਿੰਘ ਚੱਕ ਵਡਾਲਾ, ਕਿਸ਼ਨਦੇਵ ਮਿਆਂਣੀ, ਨਿਰਮਲ ਸਿੰਘ ਪੁਨੀਆਂ, ਦਿਲਬਾਗ ਸਿੰਘ ਪਿੱਪਲੀ, ਸਰਬਜੀਤ ਸਿੰਘ ਮਰਾਏਆਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
0
S”RJ9“ S9N78 K81LS1 03 J1N 02 1SR