ਕਾਲੀਚਰਨ ਮਹਾਰਾਜ ਦੇ 50 ਸਮਰਥਕਾਂ ’ਤੇ ਮਾਮਲਾ ਦਰਜ
Published : Jan 4, 2022, 12:43 am IST
Updated : Jan 4, 2022, 12:43 am IST
SHARE ARTICLE
image
image

ਕਾਲੀਚਰਨ ਮਹਾਰਾਜ ਦੇ 50 ਸਮਰਥਕਾਂ ’ਤੇ ਮਾਮਲਾ ਦਰਜ

ਇੰਦੌਰ, 3 ਜਨਵਰੀ : ਮਹਾਤਮਾ ਗਾਂਧੀ ਵਿਰੁਧ ਵਿਵਾਦਿਤ ਟਿਪਣੀ ਕਰਨ ਦੇ ਦੋਸ਼ ’ਚ ਗਿ੍ਰਫ਼ਤਾਰੀ ਤੋਂ ਬਾਅਦ ਜੇਲ ’ਚ ਬੰਦ ਕਾਲੀਚਰਨ ਮਹਾਰਾਜ ਦੇ ਸਮਰਥਨ ’ਚ ਬਿਨਾਂ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਪ੍ਰਦਰਸ਼ਨ ਕੀਤੇ ਜਾਣ ’ਤੇ ਇੰਦੌਰ ਪੁਲਿਸ ਨੇ ਅਖਿਲ ਭਾਰਤੀ ਹਿੰਦੂ ਮਹਾਸਭਾ ਅਤੇ ਇਕ ਹੋਰ ਹਿੰਦੂ ਸੰਗਠਨ ਬਜਰੰਗ ਸੈਨਾ ਦੇ ਕਰੀਬ 50 ਵਰਕਰਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਛੋਟੀ ਗਵਾਲਟੋਲੀ ਪੁਲਿਸ ਥਾਣੇ ਦੀ ਇੰਚਾਰਜ ਸਵਿਤਾ ਚੌਧਰੀ ਨੇ ਦਸਿਆ,‘‘ਅਖਿਲ ਭਾਰਤੀ ਹਿੰਦੂ ਮਹਾਸਭਾ ਅਤੇ ਬਜਰੰਗ ਸੈਨਾ ਦੇ ਕਰੀਬ 50 ਵਰਕਰਾਂ ਨੇ ਐਤਵਾਰ ਨੂੰ ਰੀਗਲ ਚੌਰਾਹੇ ’ਤੇ ਬਿਨਾਂ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਪ੍ਰਦਰਸ਼ਨ ਅਤੇ ਨਾਰੇਬਾਜ਼ੀ ਕੀਤੀ। ਇਸ ਦੇ ਠੀਕ ਬਾਅਦ ਉਹ ਜੁਲੂਸ ਦੇ ਰੂਪ ’ਚ ਪੁਲਿਸ ਕਮਿਸ਼ਨਰ ਦਫ਼ਤਰ ’ਚ ਮੰਗ ਪੱਤਰ ਸੌਂਪਣ ਗਏ, ਜਿਸ ’ਚ ਛੱਤੀਸਗੜ੍ਹ ਪੁਲਿਸ ਵਲੋਂ ਕਾਲੀਚਰਨ ਮਹਾਰਾਜ ਦੀ ਗਿ੍ਰਫ਼ਤਾਰੀ ’ਤੇ ਵਿਰੋਧ ਪ੍ਰਗਟਾਇਆ ਗਿਆ ਸੀ।’’  ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀ ਦੇ ਇਕ ਪੁਰਾਣੇ ਹੁਕਮ ਦੇ ਹਵਾਲੇ ਤੋਂ ਦਸਿਆ ਕਿ ਜਨਤਕ ਥਾਵਾਂ ’ਤੇ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਿਨਾਂ ਰੈਲੀ, ਜੁਲੂਸ ਅਤੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ।  (ਪੀਟੀਆਈ)
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement