ਪੰਜਾਬੀ ਕਹਿੰਦੇ ਹਨ ਕਿ ਸਾਈਕਲ ਦਾ ਵੀ ਸਟੈਂਡ ਹੁੰਦੈ, ਪਰ ਸਿੱਧੂ ਦਾ ਕੋਈ 'ਸਟੈਂਡ' ਨਹੀਂ
Published : Jan 4, 2022, 12:25 am IST
Updated : Jan 4, 2022, 12:25 am IST
SHARE ARTICLE
image
image

ਪੰਜਾਬੀ ਕਹਿੰਦੇ ਹਨ ਕਿ ਸਾਈਕਲ ਦਾ ਵੀ ਸਟੈਂਡ ਹੁੰਦੈ, ਪਰ ਸਿੱਧੂ ਦਾ ਕੋਈ 'ਸਟੈਂਡ' ਨਹੀਂ

ਚੰਡੀਗੜ੍ਹ, 3 ਜਨਵਰੀ (ਨਰਿੰਦਰ ਸਿੰਘ ਝਾਮਪੁਰ): ਨਵਜੋਤ ਸਿੱਧੂ ਵਲੋਂ ਘਰੇਲੂ ਔਰਤਾਂ ਨੂੰ  2000 ਰੁਪਏ ਮਹੀਨਾ ਅਤੇ ਅੱਠ ਐਲਪੀਜੀ ਸਿਲੰਡਰ ਮੁਫ਼ਤ ਦੇਣ ਦੇ ਐਲਾਨ 'ਤੇ 'ਆਪ' ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਨਵਜੋਤ ਸਿੱਧੂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਰਾਘਵ ਚੱਢਾ ਨੇ ਇਕ ਟਵੀਟ ਵਿਚ ਨਵਜੋਤ ਸਿੱਧੂ ਦੀ ਪੁਰਾਣੀ ਅਤੇ ਨਵੀਂ ਵੀਡੀਉ ਜਾਰੀ ਕੀਤੀ ਅਤੇ ਲਿਖਿਆ ਕਿ ਪੰਜਾਬੀ ਕਹਿੰਦੇ ਹਨ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ, ਪਰ ਸਿੱਧੂ ਦਾ ਕੋਈ ਸਟੈਂਡ ਨਹੀਂ ਹੈ |
  ਪਹਿਲੀ ਵੀਡੀਉ ਵਿਚ, ਸਿੱਧੂ ਪੰਜਾਬ ਵਿਚ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ  1000 ਰੁਪਏ ਦੇਣ ਦੇ ਅਰਵਿੰਦ ਕੇਜਰੀਵਾਲ ਦੇ ਐਲਾਨ ਦੀ ਆਲੋਚਨਾ ਕਰ ਰਹੇ ਹਨ | ਦੂਜੇ ਪਾਸੇ ਦੂਜੀ ਵੀਡੀਉ ਵਿਚ ਸਿੱਧੂ ਖ਼ੁਦ ਪੰਜਾਬ ਦੀਆਂ ਘਰੇਲੂ ਔਰਤਾਂ ਨੂੰ  ਸਾਲਾਨਾ 2000 ਰੁਪਏ ਪ੍ਰਤੀ ਮਹੀਨਾ ਅਤੇ ਅੱਠ ਐਲਪੀਜੀ ਗੈਸ ਸਿਲੰਡਰ ਮੁਫ਼ਤ ਦੇਣ ਦਾ ਐਲਾਨ ਕਰ ਰਹੇ ਹਨ | ਇਸ ਐਲਾਨ ਤੋਂ ਬਾਅਦ ਹੋਰ ਸਿਆਸੀ ਪਾਰਟੀਆਂ ਵੀ ਨਵਜੋਤ ਸਿੱਧੂ 'ਤੇ ਤਿੱਖੇ ਹਮਲੇ ਕਰ ਰਹੀਆਂ ਹਨ ਅਤੇ ਲੋਕ ਸੋਸ਼ਲ ਮੀਡੀਆ 'ਤੇ ਵੀ ਸਿੱਧੂ ਦਾ ਮਜ਼ਾਕ ਉਡਾ ਰਹੇ ਹਨ |
  ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਅਤੇ ਕਾਂਗਰਸ ਤੇ ਅਰਵਿੰਦ ਕੇਜਰੀਵਾਲ ਦੇ ਐਲਾਨਾਂ ਦੀ ਨਕਲ ਕਰਨ ਦਾ ਦੋਸ਼ ਲਗਾਇਆ ਹੈ | ਅਰਵਿੰਦ ਕੇਜਰੀਵਾਲ ਅਪਣੀਆਂ ਜਨਤਕ ਮੀਟਿੰਗਾਂ ਵਿਚ ਕਈ ਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ 'ਫ਼ਰਜ਼ੀ ਕੇਜਰੀਵਾਲ' ਬਣਨ ਦਾ ਦੋਸ਼ ਵੀ ਲਗਾ ਚੁੱਕੇ ਹਨ |  

 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement