ਆਮ ਆਦਮੀ ਪਾਰਟੀ ਨਾਲ ਚਲ ਰਹੀ ਹੈ ਗੱਲਬਾਤ : ਰਾਜੇਵਾਲ
Published : Jan 4, 2022, 12:29 am IST
Updated : Jan 4, 2022, 12:29 am IST
SHARE ARTICLE
image
image

ਆਮ ਆਦਮੀ ਪਾਰਟੀ ਨਾਲ ਚਲ ਰਹੀ ਹੈ ਗੱਲਬਾਤ : ਰਾਜੇਵਾਲ

ਚੰਡੀਗੜ੍ਹ, 3 ਜਨਵਰੀ (ਪ.ਪ.) : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਤੇ 22 ਕਿਸਾਨ ਜਥੇਬੰਦੀਆਂ ਵਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਵਿਚ ਗਠਜੋੜ ਹੋ ਸਕਦਾ ਹੈ | ਇਕ ਨਿਜੀ ਚੈਨਲ ਨੂੰ  ਦਿਤੀ ਇੰਟਰਵਿਊ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਚਲ ਰਹੀ ਹੈ | ਉਨ੍ਹਾਂ ਕਿਹਾ ਕਿ ਗਠਜੋੜ ਬਾਰੇ ਫ਼ਿਲਹਾਲ ਕੱੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ | 'ਆਪ' ਦੇ 100 ਉਮੀਦਵਾਰਾਂ ਦੇ ਐਲਾਨ 'ਤੇ ਉਨ੍ਹਾਂ ਕਿਹਾ ਕਿ ਉਹ ਉਮੀਦਵਾਰ ਬਦਲ ਸਕਦੇ ਹਨ |
ਉਨ੍ਹਾਂ ਦਸਿਆ ਕਿ ਸਾਡੇ ਕਰੀਬ 60 ਉਮੀਦਵਾਰਾਂ ਦੀ ਸੂਚੀ ਤਿਆਰ ਹੈ, ਜੇਕਰ ਗਠਜੋੜ ਨਹੀਂ ਹੁੰਦਾ ਤਾਂ ਅਸੀਂ 117 ਸੀਟਾਂ 'ਤੇ ਚੋਣ ਲੜਾਂਗੇ | ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਮੈਂ ਕਦੇ ਅਪਣੇ ਆਪ ਨੂੰ  ਮੁੱਖ ਮੰਤਰੀ ਦਾ ਚਿਹਰਾ ਨਹੀਂ ਆਖਿਆ |
ਇਹ ਪੁੱਛਣ 'ਤੇ ਕਿ ਉਨ੍ਹਾਂ ਰਾਜਨੀਤੀ ਦੇ ਪਿੜ 'ਚ ਉਤਰਨ ਦਾ ਫ਼ੈਸਲਾ ਕਿਉਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਵੇਲੇ ਰਾਜਨੀਤੀ ਪੂਰੀ ਤਰ੍ਹਾਂ ਭਿ੍ਸ਼ਟ ਹੋ ਚੁਕੀ ਹੈ | ਸਿਆਸੀ ਆਗੂ ਪਹਿਲਾਂ ਕਰੋੜਾਂ ਰੁਪਏ ਲਾ ਕੇ ਚੋਣ ਜਿਤਦੇ ਹਨ ਤੇ ਚੋਣਾਂ ਜਿੱਤਣ ਤੋਂ ਬਾਅਦ ਉਹ ਲੋਕਾਂ ਨੂੰ  ਭੁੱਲ ਕੇ ਪੈਸਾ ਕਮਾਉਣ ਵਿਚ ਲੱਗ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਸ ਗੰਦ ਨੂੰ  ਸਾਫ਼ ਕਰਨ ਲਈ ਸਿਆਸੀ ਪਿੜ ਵਿਚ ਕੁਦਣਾ ਪਿਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਸਮਾਜ ਵਿਚ ਇਕ ਮਾਯੂਸੀ ਛਾਈ ਹੋਈ ਹੈ ਤੇ ਕਿਸਾਨ ਅੰਦੋਲਨ ਜਿੱਤਣ ਤੋਂ ਬਾਅਦ ਲੋਕਾਂ ਨੂੰ  ਇਹ ਆਸ ਬੱਝੀ ਹੈ ਕਿ ਕਿਸਾਨ ਮੋਰਚਾ ਇਸ ਭਿ੍ਸ਼ਟ ਨਿਜ਼ਾਮ ਤੋਂ ਖਹਿੜਾ ਛੁਡਵਾ ਸਕਦਾ ਹੈ ਇਸ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ  ਸਮਝਦੇ ਹੋਏ ਹੀ ਰਾਜਨੀਤੀ ਵਿਚ ਆਉਣ ਦਾ ਫ਼ੈਸਲਾ ਲਿਆ ਗਿਆ ਹੈ |
 ਇਸ ਮੌਕੇ ਰਾਜੇਵਾਲ ਨੇ ਅਪਣੇ ਕਿਸਾਨ ਸਾਥੀਆਂ ਨੂੰ  ਅਪੀਲ ਕੀਤੀ ਕਿ ਉਹ ਵੀ ਉਨ੍ਹਾਂ ਦਾ ਸਾਥ ਦੇਣ ਕਿਉਂਕਿ ਅਪਣਿਆਂ ਦੇ ਸ਼ਿਕਵੇ ਹੋ ਸਕਦੇ ਹਨ ਪਰ ਅਪਣੇ ਕਦੇ ਦੂਰ ਨਹੀਂ ਜਾਇਆ ਕਰਦੇ |
 ਇੰਟਰਵਿਊ ਦੌਰਾਨ ਰਾਜੇਵਾਲ ਨੇ ਪੰਜਾਬ ਦੀਆਂ ਤਕਲੀਫ਼ਾਂ ਨੂੰ  ਦੂਰ ਕਰਨ ਲਈ ਅਪਣੀਆਂ ਯੋਜਨਵਾਂ ਵੀ ਦਸੀਆਂ ਕਿ ਕਿਵੇਂ ਕਾਰਪੋਰੇਸ਼ਨਾਂ ਬਣਾ ਕੇ ਸੂਬੇ 'ਚੋਂ ਤਰ੍ਹਾਂ ਤਰ੍ਹਾਂ ਦੇ ਮਾਫ਼ੀਏ ਨੂੰ  ਖ਼ਤਮ ਕੀਤਾ ਜਾ ਸਕਦਾ ਹੈ |

 

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement