
ED ਕਰ ਰਹੀ ਮਾਮਲੇ ਦੀ ਜਾਂਚ
ਚੰਡੀਗੜ : ਪੰਜਾਬ ਚੰਡੀਗੜ੍ਹ ਅਤੇ ਆਸ ਪਾਸ ਦੇ ਕਈ ਸ਼ਹਿਰਾਂ ਦੇ ਲੋਕਾਂ ਤੋਂ ਕਰੋੜਾਂ ਰੁਪਏ ਠੱਗਣ ਤੋਂ ਬਾਅਦ ਫਰਾਰ ਹੋਏ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਗਰੁਪ ਦੇ ਅਧਿਕਾਰੀ ਅਨੁਪਮ ਗੁਪਤਾ ਦੇ ਖ਼ਿਲਾਫ ਚੰਡੀਗੜ੍ਹ ਸਥਿਤ ਪ੍ਰਿਵੇਸ਼ਨ ਆਪ ਮਨੀ ਲਾਂਡਰਿੰਗ ਐਕਟ ਦੀ ਸਪੈਸ਼ਲ ਕੋਰਟ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ ਗੁਪਤੇ ਦੇ ਖਿਲਾਫ਼ ਈਡੀ ਨੇ ਪਿਛਸੇ ਸਾਲ ਕੋਰਟ ਵਿਚ ਕੇਸ ਫਾਇਲ ਕੀਤਾ ਸੀ ਉਹ ਕਾਫੀ ਸਮੇਂ ਤੋਂ ਕੋਰਟ ਵਿਚ ਪੇਸ਼ ਨਹੀਂ ਹੋ ਰਿਹਾ ਉਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋਏ ਸਨ ਹੁਣ ਅਗਰ ਉਹ ਫਿਰ ਪੇਸ਼ ਨਾ ਹੋਇਆ ਤਾਂ ਉਸ ਨੂੰ ਭਗੌੜਾ ਕਰਰ ਦਿੱਤਾ ਜਾ ਸਕਦਾ ਹੈ।
ਈਡੀ ਨੇ ਇਸ ਕੇਸ ਵਿਚ ਜੀਬੀਪੀ ਗਰੁੱਪ ਦੇ 4 ਡਾਈਰੈਕਟਰਾਂ ਸਤੀਸ ਗੁਪਤਾ, ਵਿਨੋਦ ਗੁਪਤਾ, ਰਮਨ ਗੁਪਤਾ ਤੇ ਪ੍ਰਦੀਪ ਗੁਪਤਾ ਦੇ ਖ਼ਿਲਾਫ਼ ਵੀ ਕੇਸ ਫਾਈਲ ਕੀਤੇ ਹਨ। ਈਡੀ ਵਲੋਂ ਇਨ੍ਹਾਂ ਸਾਰਿਆਂ ਨੂੰ ਜਾਂਚ ਵਿਚ ਸ਼ਮਲ ਹੋਣ ਦੇ ਲਈ ਕਈ ਵਾਰ ਸੰਮਨ ਭੇਜੇ ਜਾ ਚੁੱਕੇ ਹਨ ਲੇਕਿਨ ਪੇਸ਼ ਨਹੀਂ ਹੋ ਰਹੇ।
ਜੀਬੀਪੀ ਗਰੁੱਪ ਦੇਖਿਲਫਆ ਸੈਕੜੇ ਲੋਕਾਂ ਨਾਲ ਧੋਖਾਧੜੀ ਦੇ ਆਰੋਪ ਹਨ। ਇਨ੍ਹਾਂ ਨੇ ਜਾਇਦਾਦ ਦੇ ਨਾਂਅ ’ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਹੇਰਾ-ਫੇਰੀ ਕੀਤੀ ਹੈ। ਇਨ੍ਹਾਂ ਤੇ ਪੰਜਾਬ ਤੇ ਚੰਡੀਗੜ੍ਹ ’ਚ ਕਈ ਕੇਸ ਦਰਜ ਕੀਤੀ ਗਏ ਹਨ। ਕਈ ਲੋਕਾਂ ਨੇ ਕੰਜ਼ਿਊਮਰ ਕੋਰਟ ਵਿਚ ਵੀ ਕੇਸ ਫਾਈਲ ਕੀਤੇ ਹਨ। ਪਰ ਇਹ ਆਰੋਪੀ ਹਾਲੇ ਤੱਕ ਪੁਲਿਸ ਦੇ ਹੱਥੀ ਨਹੀਂ ਚੜ੍ਹੇ।
ਇਸ ਤੋਂ ਬਾਅਦ ਈਡੀ ਨੇ ਵੀ ਇਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿਚ ਈਡੀ ਨੇ ਇਨ੍ਹਾਂ ਮਾਮਲਿਆਂ ’ਚ 325 ਕਰੋੜ ਰੁਪਏ ਦੇ ਘੁਟਾਲੇ ਦੀ ਜਾਣਕਾਰੀ ਮਿਲੀ। ਇਸ ਲਈ ਇਨ੍ਹਾਂ ਆਰੋਪੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ। ਈਡੀ ਇਨ੍ਹਾਂ ਦੇ ਚੰਡੀਗੜ੍ਹ, ਅੰਬਾਲਾ, ਪੰਚਕੂਲਾ ਤੇ ਦਿੱਲੀ ਸਮੇਤ 9 ਠਿਕਾਣਿਆ ’ਤੇ ਰੇਡ ਕਰ ਚੁੱਕੀ ਹੈ।