ਹੁਸ਼ਿਆਰਪੁਰ ’ਚ ਦੋਹਤੇ ਨੇ ਕੀਤਾ ਬਜ਼ੁਰਗ ਔਰਤ ਦਾ ਕਤਲ: ਮਾਮਲਾ ਦਰਜ
Published : Jan 4, 2023, 1:56 pm IST
Updated : Jan 4, 2023, 1:56 pm IST
SHARE ARTICLE
A couple killed an elderly woman in Hoshiarpur: a case has been registered
A couple killed an elderly woman in Hoshiarpur: a case has been registered

ਡੀਐਸਪੀ ਨੇ ਦੱਸਿਆ ਕਿ ਬਜ਼ੁਰਗ ਔਰਤ ਦੀ ਪਛਾਣ ਗਿਆਨ ਕੌਰ (65) ਪਤਨੀ ਆਤਮਾ ਰਾਮ ਵਜੋਂ ਹੋਈ ਹੈ

 

ਹੁਸ਼ਿਆਰਪੁਰ: ਥਾਣਾ ਬੁੱਲੋਵਾਲ ਪਿੰਡ ਖਾਨਪੁਰ ਥਿਆੜਾ ’ਚ ਇਕ ਨੌਜਵਾਨ ’ਤੇ ਆਪਣੇ ਦੋਸਤਾਂ ਨਾਲ ਮਿਲ ਕੇ ਰਿਸ਼ਤੇ ’ਚ ਨਾਨੀ ਲੱਗਦੀ ਇੱਕ ਬਜ਼ੁਰਗ ਔਰਤ ਦਾ ਕਤਲ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਡੀਐਸਪੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਵਿੱਚ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਹ ਪੁਲ‌ਿਸ ਟੀਮ ਨਾਲ ਮੌਕੇ ’ਤੇ ਪੁੱਜੇ।  

ਡੀਐਸਪੀ ਨੇ ਦੱਸਿਆ ਕਿ ਬਜ਼ੁਰਗ ਔਰਤ ਦੀ ਪਛਾਣ ਗਿਆਨ ਕੌਰ (65) ਪਤਨੀ ਆਤਮਾ ਰਾਮ ਵਜੋਂ ਹੋਈ ਹੈ।  ਔਰਤ ਦੀ ਲਾਸ਼ ਘਰ 'ਚ ਫਰਸ਼ 'ਤੇ ਪਈ ਸੀ।  ਜਾਂਚ ਦੌਰਾਨ ਪਤਾ ਲੱਗਾ ਕਿ ਔਰਤ ਦੀ ਗਲਾ ਦਬਾ ਕੇ ਹੱਤਿਆ ਕੀਤੀ ਗਈ ਸੀ ਅਤੇ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਸਨ।  ਘਰ ਦਾ ਸਾਮਾਨ ਵੀ ਖਿੱਲਰਿਆ ਹੋਇਆ ਸੀ।

ਪੁਲਿਸ ਮੁਤਾਬਿਕ ਇਹ ਕਤਲ ਮ੍ਰਿਤਕ ਔਰਤ ਗਿਆਨ ਕੌਰ ਦੇ ਰਿਸ਼ਤੇ ਵਿਚ ਲਗਦੇ ਦੋਹਤੇ ਮਨਪ੍ਰੀਤ ਸਿੰਘ ਉਰਫ਼ ਮਨੀ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਕੀਤਾ ਸੀ, ਜਿਸ ਕਾਰਨ ਦੋਸ਼ੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।  ਪੁਲਿਸ ਨੇ ਦੱਸਿਆ ਕਿ ਮੁੱਖ ਦੋਸ਼ੀ ਮਨਪ੍ਰੀਤ ਹਾਲੇ ਫ਼ਰਾਰ ਹੈ ਪਰ ਮਾਮਲੇ ਸਬੰਧੀ ਕੁਝ ਲੋਕਾਂ ਨੂੰ ਰਾਊਂਡਅਪ ਲਿਆ ਗਿਆ ਹੈ ਅਤੇ ਜਲਦੀ ਹੀ ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।  ਪੁਲ‌ਿਸ ਮੁਤਾਬਕ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।  

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement