ਕਮਿਸ਼ਨਰ ਨਗਰ ਨਿਗਮ ਅਬੋਹਰ ਵਲੋਂ ਨਗਰ ਨਿਗਮ ਦੇ ਟਾਊਨ ਹਾਲ ਵਿਖੇ ਲਗਾਇਆ ਗਿਆ ਜਨਤਾ ਦਰਬਾਰ
Published : Jan 4, 2023, 7:34 pm IST
Updated : Jan 4, 2023, 7:34 pm IST
SHARE ARTICLE
 Janta Darbar organized by the Commissioner Municipal Corporation Abohar at the Town Hall of the Municipal Corporation
Janta Darbar organized by the Commissioner Municipal Corporation Abohar at the Town Hall of the Municipal Corporation

ਸੀਵਰੇਜ ਬੋਰਡ, ਸਟਰੀਟ ਲਾਇਟ, ਸਫਾਈ, ਵਿਕਾਸ ਦੇ ਕੰਮਾਂ, ਪਾਣੀ ਦੀ ਲੀਕੇਜ ਤੇ ਸਾਫ਼-ਸਫ਼ਾਈ ਅਤੇ ਪ੍ਰੋਪਰਟੀ ਟੈਕਸ ਨਾਲ ਸਬੰਧਿਤ 86 ਸ਼ਿਕਾਇਤਾਂ ਹੋਈਆ ਪ੍ਰਾਪਤ

•    ਲੋਕਾਂ ਨੂੰ ਸ਼ਿਕਾਇਤਾਂ ਦੇ ਤੁਰੰਤ ਹੱਲ ਦਾ ਦਵਾਇਆ ਭਰੋਸਾ

ਅਬੋਹਰ/ਫਾਜਿਲਕਾ -  ਕਮਿਸ਼ਨਰ ਨਗਰ ਨਿਗਮ ਅਬੋਹਰ ਕਮ-ਡਿਪਟੀ ਕੰਮਿਸ਼ਨਰ ਡਾ. ਸੇਨੂ  ਦੁੱਗਲ ਆਈ.ਏ.ਐਸ ਵੱਲੋਂ ਦਫਤਰ ਨਗਰ ਨਿਗਮ ਦੇ ਟਾਊਨ ਹਾਲ ਵਿਖੇ ਜਨਤਾ ਦਰਬਾਰ ਲਗਾਇਆ ਗਿਆ । ਜਿਸ ਵਿਚ ਸੀਵਰੇਜ ਬੋਰਡ, ਸਟਰੀਟ ਲਾਇਟ, ਸਫਾਈ, ਵਿਕਾਸ ਦੇ ਕੰਮਾਂ, ਪਾਣੀ ਦੀ ਲੀਕੇਜ ਤੇ ਸਾਫ਼-ਸਫ਼ਾਈ, ਪ੍ਰੋਪਰਟੀ ਟੈਕਸ ਆਦਿ ਨਾਲ ਸਬੰਧਿਤ ਲੋਕਾਂ ਦੀਆਂ ਲਗਭਗ 86 ਸ਼ਿਕਾਇਤਾਂ ਦੀਆਂ ਪ੍ਰਤੀ ਬੇਨਤੀਆਂ ਪ੍ਰਾਪਤ ਹੋਈਆਂ ਹੋਇਆ। ਸ਼ਿਕਾਇਤਾਂ ਸੁਣਨ ਉਪਰੰਤ ਉਨ੍ਹਾਂ ਸਬੰਧਿਤ ਲੋਕਾਂ ਨੂੰ ਸ਼ਿਕਾਇਤਾਂ ਦੇ ਹੱਲ ਦਾ ਭਰੋਸਾ ਦਿਵਾਇਆ ਤੇ ਸਬੰਧਿਤ ਵਿਭਾਗੀ ਕਰਮਚਾਰੀਆਂ ਨੂੰ ਸਿਕਾਇਤਾਂ ਦੇ ਹੱਲ ਦੀ ਸਖਤ ਹਦਾਇਤ ਵੀ ਕੀਤੀ।

ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਇੱਕੋ ਛੱਤ ਹੇਠ ਨਿਪਟਾਰਾ ਕਰਨ ਲਈ ਇਹ ਜਨਤਾ ਦਰਬਾਰ ਲਗਾਇਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਦਫਤਰ ਦੇ ਗੇੜੇ ਨਾ ਮਾਰਨੇ ਪੈਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਜ਼ਿਲ੍ਹੇ ਦੇ ਲੋਕਾਂ ਤੱਕ ਸਰਕਾਰ ਦੀ ਹਰੇਕ ਸਕੀਮ ਦਾ ਲਾਭ ਪਹੁੰਚਾਉਣਾ ਹੈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਵੀ ਉਹ ਆਪਣਾ ਫਰਜ ਸਮਝਦੇ ਹਨ। ਇਸ ਮੌਕੇ ਸੁਪਰਡੈਂਟ ਇੰਜੀਨੀਅਰ ਸ੍ਰੀ ਸੰਦੀਪ ਗੁਪਤਾ, ਐਸ.ਡੀ.ਓ ਅਭਿਨਵ ਜੈਨ ਤੇ ਲਵਦੀਪ ਸਿੰਘ, ਸੈਨੇਟਰੀ ਇੰਸਪੈਕਟਰ ਇਕਬਾਲ ਸਿੰਘ ਆਦਿ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement