Firozpur News: ਨੌਜਵਾਨ ਦੇ ਸਿਰ ਦੇ ਉਪਰੋਂ ਦੀ ਲੰਘਿਆ ਬੱਸ ਦਾ ਟਾਇਰ, ਤੜਫ-ਤੜਫ ਤੋੜਿਆ ਦਮ

By : GAGANDEEP

Published : Jan 4, 2024, 2:27 pm IST
Updated : Jan 4, 2024, 2:37 pm IST
SHARE ARTICLE
The young man was hit by a bus in Firozpur News in punjabi
The young man was hit by a bus in Firozpur News in punjabi

Firozpur News: ਪੁਲਿਸ ਨੇ ਬੱਸ ਡਰਾਈਵਰ ਖਿਲਾਫ਼ ਮਾਮਲਾ ਕੀਤਾ ਦਰਜ

The young man was hit by a bus in Firozpur News in punjabi: ਫਿਰੋਜ਼ਪੁਰ ਦੇ ਥਾਣਾ ਕੁੱਲਗੜ੍ਹੀ ਅਧੀਨ ਆਉਂਦੇ ਪਿੰਡ ਮੱਲਵਾਲ ਕਦੀਮ 'ਚ ਵੱਡਾ ਹਾਦਸਾ ਵਾਪਰ ਗਿਆ। ਇਥੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਇਕ ਪ੍ਰਾਈਵੇਟ ਬੱਸ ਵਿਚੋਂ ਹੇਠਾਂ ਉਤਰ ਰਿਹਾ ਸੀ। ਇਸੇ ਦੌਰਾਨ ਨੌਜਵਾਨ ਦੀ ਉਸੇ ਬੱਸ ਦੇ ਟਾਇਰ ਹੇਠ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧ ਵਿਚ ਪੁਲਿਸ ਨੇ ਬੱਸ ਚਾਲਕ ਖਿਲਾਫ 304-ਏ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਪਹਿਚਾਣ ਵਿਨੋਦ ਕੁਮਾਰ ਵਜੋਂ ਹੋਈ ਹੈ। 

ਇਹ ਵੀ ਪੜ੍ਹੋ: UAE News: ਮਿੰਟਾਂ ਵਿਚ ਹੀ ਕਰੋੜਪਤੀ ਬਣਿਆ ਭਾਰਤੀ ਡਰਾਈਵਰ, ਜਿੱਤੀ 45 ਕਰੋੜ ਰੁਪਏ ਦੀ ਲਾਟਰੀ 

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਵਿਨੋਦ ਕੁਮਾਰ (22 ਸਾਲ) ਤੇ ਸੰਜੇ ਠਾਕੁਰ ਫਿਰੋਜ਼ਪੁਰ ਵਿਖੇ ਮੈਰਿਜ ਪੈਲੇਸ ਵਿਚ ਕੈਟਰਿੰਗ ਦਾ ਕੰਮ ਕਰਨ ਲਈ ਮੋਗਾ ਤੋਂ ਫਿਰੋਜ਼ਪੁਰ 'ਚ ਇਕ ਪ੍ਰਾਈਵੇਟ ਬੱਸ ਨੰਬਰ ਪੀਬੀ 04 ਏਈ 8659 ਵਿਚ ਬੈਠ ਕੇ ਜਾ ਰਹੇ ਸਨ। ਜਦ ਬੱਸ ਮੱਲਵਾਲ ਬੱਸ ਅੱਡਾ ’ਤੇ ਰੁਕੀ ਤਾਂ ਉਸ ਦਾ ਭਰਾ ਵਿਨੋਦ ਕੁਮਾਰ ਬੱਸ ਵਿਚੋਂ ਉਤਰਨ ਲੱਗਾ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਚਾਕੂ ਮਾਰ ਕੇ ਨੌਜਵਾਨ ਦਾ ਕੀਤਾ ਕਤਲ 

ਤਦ ਹੀ ਬੱਸ ਡਰਾਈਵਰ ਨੇ ਲਾਪ੍ਰਵਾਹੀ ਨਾਲ ਬੱਸ ਅੱਗੇ ਭਜਾ ਲਈ ਬੱਸ ਦਾ ਟਾਇਰ ਵਿਨੋਦ ਦੇ ਸਿਰ ਉਪਰ ਦੀ ਲੰਘ ਗਿਆ। ਜਿਸ ਕਾਰਨ ਵਿਨੋਦ ਕੁਮਾਰ ਦੀ ਮੌਕੇ ’ਤੇ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

For more news apart from The young man was hit by a bus in Firozpur News in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement