
Fazilka News: ਤੂੜੀ 'ਚ ਛੁਪਾਈ ਹੋਈ 25 ਬੋਤਲਾਂ ਨਾਜਾਇਜ਼ ਸ਼ਰਾਬ ਵੀ ਬਰਾਮਦ
ਫਾਜ਼ਿਲਕਾ ਦੇ ਜਲਾਲਾਬਾਦ 'ਚ ਐਕਸਾਈਜ਼ ਅਤੇ ਪੁਲਿਸ ਨੇ ਮਿਲ ਕੇ ਸ਼ਰਾਬ ਮਾਫ਼ੀਆ ਖਿਲਾਫ਼ ਕਾਰਵਾਈ ਕੀਤੀ ਹੈ। ਇਸ ਦੇ ਲਈ ਪਿੰਡਾਂ ਵਿੱਚ ਛਾਪੇਮਾਰੀ ਕਰਕੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਜਾ ਰਹੀ ਹੈ। ਪੁਲਿਸ ਨੇ ਪਿੰਡ ਮਹਾਲਮ ਵਿੱਚ ਛਾਪਾ ਮਾਰ ਕੇ ਨਹਿਰ ਅਤੇ ਤੂੜੀ ਵਿੱਚ ਛੁਪਾ ਕੇ ਰੱਖੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਅੱਜ ਜਲਾਲਾਬਾਦ ਦੇ ਪਿੰਡਾਂ ਮਹਾਲਮ ਅਤੇ ਢਾਣੀ ਕਾਠਗੜ੍ਹ ਵਿੱਚ ਐਕਸਾਈਜ਼ ਅਤੇ ਪੁਲਿਸ ਦੀਆਂ ਟੀਮਾਂ ਨੇ ਸਾਂਝੀ ਕਾਰਵਾਈ ਕੀਤੀ। ਟੀਮ ਨੇ ਢਾਣੀ ਕਾਠਗੜ੍ਹ ਵਿੱਚ ਨਹਿਰੀ ਪਾਣੀ ਵਿੱਚ ਬੋਰੀਆਂ ਵਿੱਚ ਛੁਪਾ ਕੇ ਰੱਖੀ 21 ਬੋਤਲਾਂ ਨਾਜਾਇਜ਼ ਸ਼ਰਾਬ ਜਦੋਂਕਿ ਪਿੰਡ ਮਹਾਲਮ ਵਿੱਚ ਤੂੜੀ 'ਚ ਛੁਪਾਈ ਹੋਈ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇੰਨਾ ਹੀ ਨਹੀਂ ਇਸ ਕਾਰਵਾਈ ਵਿੱਚ ਪਾਣੀ ਦੀ ਟੈਂਕੀ ਅਤੇ ਹੋਰ ਥਾਵਾਂ ਤੋਂ 300 ਲੀਟਰ ਨਾਜਾਇਜ਼ ਲਾਹਣ ਵੀ ਬਰਾਮਦ ਹੋਈ ਹੈ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਹੈ।