
Kotkapura Gutka Sahib Beadbi : ਅਦਾਲਤ ’ਚ ਅਰਜ਼ੀ ਦਾਇਰ ਕਰ ਮਾਮਲੇ ਨੂੰ ਦਿੱਲੀ ਸਪੈਸ਼ਲ ਕੋਰਟ ’ਚ ਟਰਾਂਸਫ਼ਰ ਕਰਨ ਦੀ ਕੀਤੀ ਮੰਗ
Kotkapura Gutka Sahib Beadbi in Punjabi : ਨਵੰਬਰ 2022 ’ਚ ਕੋਟਕਪੁਰਾ ਵਿਖੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ਼ ਰਾਜੂ ਦੀ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦੀ ਜ਼ਿੰਮੇਦਾਰੀ ਲਾਰੈਂਸ ਗਰੁੱਪ ਦੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਈ ਗਈ ਸੀ।
ਦੱਸ ਦਈਏ ਕਿ ਪ੍ਰਦੀਪ ਸਿੰਘ ਬਰਗਾੜੀ ਬੇਅਦਬੀ ਮਾਮਲਿਆਂ ਨਾਲ ਜੁੜੇ ਕੇਸਾਂ ’ਚ ਨਾਮਜ਼ਦ ਸੀ। ਇਸ ਹੱਤਿਆ ਕਾਂਡ ਮਾਮਲੇ ’ਚ ਪੁਲਿਸ ਵੱਲੋਂ 16 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ’ਚ ਦੋ ਨਾਬਾਲਿਗ ਦੱਸੇ ਜਾ ਰਹੇ ਹਨ ਅਤੇ ਸਾਰੇ ਅਰੋਪੀਆਂ ਖਿਲਾਫ਼ ਅਦਾਲਤ ’ਚ ਚਲਾਨ ਪੇਸ਼ ਕਰ ਸੁਣਵਾਈ ਜਾਰੀ ਹੈ ਪਰ ਅੱਜ ਇਸ ਮਾਮਲੇ ’ਚ ਨਵਾਂ ਮੋੜ ਆਇਆ, ਜਦੋਂ NIA ਵੱਲੋਂ ਫ਼ਰੀਦਕੋਟ ਅਦਾਲਤ ’ਚ ਇੱਕ ਅਰਜ਼ੀ ਦਾਇਰ ਕੀਤੀ ਗਈ।
ਜਿਸ ਤਹਿਤ ਇਸ ਕੇਸ ਨੂੰ ਪੰਜਾਬ ਤੋਂ ਬਾਹਰ NIA ਸਪੈਸ਼ਲ ਕੋਰਟ ਦਿੱਲੀ ਕੋਲ ਟਰਾਂਸਫ਼ਰ ਕਰ ਜਾਂਚ NIA ਵੱਲੋਂ ਕਰਨ ਦੀ ਮੰਗ ਕੀਤੀ ਗਈ। ਕਿਉਂਕਿ ਮਾਮਲਾ ਲਾਰੈਂਸ ਗਰੁੱਪ ਦੇ ਗੈਂਗਸਟਰਾਂ ਨਾਲ ਜੁੜਿਆ ਹੋਣ ਕਾਰਨ ਹੋਰ ਕੇਸਾਂ ਦੀ ਜਾਂਚ NIA ਵੱਲੋਂ ਕੀਤੇ ਜਾਣ ਕਾਰਨ ਸਬੰਧਤ ਗੈਂਗਸਟਰਾਂ ਦਾ ਨਾਮ ਆਉਣ ਦੇ ਚੱਲਦੇ ਇਸ ਕੇਸ ਦੀ ਜਾਂਚ ਵੀ NIA ਵੱਲੋਂ ਕਰਨ ਦੀ ਮੰਗ ਰੱਖੀ। ਜਿਸ ਤਹਿਤ ਇੱਕ ਕੇਸ ਦਾ ਹਵਾਲਾ ਦਿੰਦੇ ਹੋਏ ਗੈਂਗਸਟਰ ਕਾਲਾ ਜਠੇਰੀ ਜਿਸ ’ਤੇ ਦੋਸ਼ ਲਗਾਏ ਕੇ ਇਸ ਹੱਤਿਆ ਕਾਂਡ ਲਈ ਕਾਲਾ ਜਠੇਰੀ ਗੈਂਗਸਟਰ ਵੱਲੋਂ ਸ਼ੂਟਰ ਮੁਹੱਈਆ ਕਰਵਾਏ ਗਏ ਸਨ। ਜਿਸ ਕਰ ਕੇ ਇਸ ਕੇਸ ਦੀ ਜਾਂਚ ਵੀ NIA ਵੱਲੋਂ ਹੋਣੀ ਚਾਹੀਦੀ ਹੈ। ਹੁਣ ਇਸ ਅਰਜ਼ੀ ਸਬੰਧੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੱਤਿਆ ਕਾਂਡ ਦੇ ਅਰੋਪੀਆਂ ਦੇ ਵਕੀਲ ਮਨਦੀਪ ਚਾਨਣਾ ਨੇ ਦੱਸਿਆ ਕਿ ਅੱਜ ਜੋ NIA ਵੱਲੋਂ ਅਰਜ਼ੀ ਦਾਇਰ ਕੀਤੀ ਗਈ ਹੈ ਉਸ ਦਾ ਕੋਈ ਅਧਾਰ ਨਹੀਂ ਕਿਉਂਕਿ ਇਸ ਮਾਮਲੇ ਦੀ ਜਾਂਚ ਲੋਕਲ ਪੁਲਿਸ ਕਰ ਚੁੱਕੀ ਹੈ ਅਤੇ ਮੁਲਜ਼ਮਾਂ ਦੇ ਬਿਆਨ ਵੀ ਦਰਜ ਹੋ ਚੁਕੇ ਹਨ। ਜੇਕਰ NIA ਨੂੰ ਕਿਸੇ ਕਿਸਮ ਦੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਅਦਾਲਤ ਤੋਂ ਲਈ ਜਾ ਸਕਦੀ ਅਤੇ ਦੂਜੇ ਪਾਸੇ ਇੱਕ ਸੂਬੇ ਤੋਂ ਦੂਜੇ ਸੂਬੇ ’ਚ ਕੇਸ ਟਰਾਂਸਫ਼ਰ ਕਰਨ ਦੇ ਅਧਿਕਾਰ ਸਿਰਫ ਸੁਪਰੀਮ ਕੋਰਟ ਕੋਲ ਹਨ। ਉਨ੍ਹਾਂ ਕਿਹਾ ਕੇ ਅਦਾਲਤ ਵੱਲੋਂ ਸਾਡੇ ਤੋਂ ਜਵਾਬ ਮੰਗਿਆ ਗਿਆ ਹੈ ਜੋ ਅਸੀਂ ਤਿਆਰ ਕਰ ਅਗਲੀ ਸੁਣਵਾਈ 15 ਜਨਵਰੀ ਨੂੰ ਅਦਾਲਤ ’ਚ ਆਪਣਾ ਪੱਖ ਪੇਸ਼ ਕਰਾਂਗੇ ਕੇ ਇਸ ਕੇਸ ਨੂੰ NIA ਨੂੰ ਟਰਾਂਸਫ਼ਰ ਨਹੀਂ ਕੀਤਾ ਜਾ ਸਕਦਾ।
(For more news apart from Now NIA entry in Dera lover Pradeep Singh murder case News in Punjabi, stay tuned to Rozana Spokesman)