
ਨਗਰ ਕੌਂਸਲ ਚੋਣਾਂ ਦੇ ਫ਼ਾਰਮ ਭਰਨ ਦੌਰਾਨ ਕਾਂਗਰਸੀਆਂ ਦੀ ‘ਆਪ’, ਅਤੇ ਅਕਾਲੀਆਂ ਨਾਲ ਹੋਈ ਝੜਪ
ਜ਼ੀਰਾ, 3 ਫ਼ਰਵਰੀ (ਹਰਜੀਤ ਸਿੰਘ ਸਨ੍ਹੇਰ): ਨਗਰ ਕੌਂਸਲ ਦੀਆਂ ਚੋਣਾਂ ਵਿਚ ਆਖ਼ਰੀ ਦਿਨ ਨਾਮਜ਼ਦਗੀਆਂ ਪੱਤਰ ਦਾਖ਼ਲ ਕਰਨ ਸਮੇਂ ਕਾਂਗਰਸ ਵਰਕਰਾਂ ਵਲੋਂ ਅਪਣੇ ਸੌ ਦੇ ਕਰੀਬ ਵਰਕਰਾਂ ਨੂੰ ਹੱਥਾਂ ਵਿਚ ਫ਼ਾਈਲਾਂ ਦੇ ਕੇ ਇਕ ਲੰਮੀ ਕਤਾਰ ਵਿਚ ਤਹਿਸੀਲ ਕੰਪਲੈਕਸ ਵਿਚ ਖੜ੍ਹਾਇਆ ਹੋਇਆ ਸੀ ਜਦੋਂ ਆਪ ਪਾਰਟੀ ਦੇ ਉਮੀਦਵਾਰ ਤਹਿਸੀਲ ਕੰਪਲੈਕਸ ਵਿਚ ਲਗਭਗ 1 ਵਜੇ ਦੇ ਕਰੀਬ ਅਪਣੀਆਂ ਫ਼ਾਈਲਾਂ ਲੈ ਕੇ ਪੁਲਿਸ ਦੀ ਹਾਜ਼ਰੀ ਵਿਚ ਪਹੁੰਚੇ ਤਾਂ ਲੰਮੀ ਕਤਾਰ ਵੇਖ ਕੇ ਉਨ੍ਹਾਂ ਨੂੰ ਇੰਤਜਾਰ ਕਰਨਾ ਪਿਆ ਅਤੇ ਬਾਅਦ ਵਿਚ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਪੁਲਿਸ ਦੀ ਹਾਜ਼ਰੀ ਵਿਚ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਲਾਈਨ ਵਿਚ ਰੁਕਣਾ ਪਿਆ ਤਾਂ ਲਗਭਗ ਢਾਈ ਵਜੇ ਦੇ ਕਰੀਬ ਕਾਂਗਰਸੀ ਵਰਕਰਾਂ ਵਲੋਂ ਇਟਾਂ ਰੋੜੇ ਅਤੇ ਪੱਥਰ ਆਪ ਪਾਰਟੀ ਦੇ ਉਮੀਦਵਾਰਾਂ ਅਤੇ ਅਕਾਲੀ ਦਲ ਪਾਰਟੀ ਦੇ ਉਮੀਦਵਾਰਾਂ ਉੱਪਰ ਕਰਨੀ ਸ਼ੁਰੂ ਕਰ ਦਿਤੀ। ਦੂਸਰੇ ਪਾਸੇ ‘ਆਪ’ ਅਤੇ ਅਕਾਲੀ ਦਲ ਉੱਥੋਂ ਨਿਖੜ ਗਏ ਤੇ ਉਹ ਅਪਣੇ ਫ਼ਾਰਮਾਂ ਸਮੇਤ ਵਾਪਸ ਚਲੇ ਗਏ ‘ਆਪ’ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਸੱਟਾਂ ਵੀ ਲਗੀਆਂ। ਉਸ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਨੇ ਅਵਤਾਰ ਸਿੰਘ ਜ਼ੀਰਾ ਦੀ ਹਾਜ਼ਰੀ ਵਿਚ ਹਾਈਵੇਅ ਜਾਮ ਕਰ ਕਰ ਕੇ ਧਰਨਾ ਲਗਾ ਦਿਤਾ।