
ਜੀਂਦ ਦੀ ਮਹਾਪੰਚਾਇਤ 'ਚ ਕਿਸਾਨ ਆਗੂਆਂ ਨੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕੀਤੀ ਮੰਗ
ਮਹਾਪੰਚਾਇਤ 'ਚ ਪਾਸ ਹੋਇਆ ਮਤਾ, ਲਏ 5 ਵੱਡੇ ਫ਼ੈਸਲੇ
ਜੀਂਦ (ਹਰਿਆਣਾ), 3 ਫ਼ਰਵਰੀ : ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਦੀ ਹਾਜ਼ਰੀ ਵਿਚ ਬੁਧਵਾਰ ਨੂੰ ਜੀਂਦ ਦੇ ਪਿੰਡ ਕੰਡੇਲਾ ਵਿਚ ਮਹਾਪੰਚਾਇਤ ਨੇ ਕੇਂਦਰ ਸਰਕਾਰ ਤੋਂ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ | ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਮਰਥਨ ਵਿਚ ਹੋਈ ਮਹਾਪੰਚਾਇਤ ਦੌਰਾਨ ਉਹ ਮੰਚ ਵੀ ਟੁਟ ਗਿਆ ਜਿਸ ਉੱਤੇ ਬੁਲਾਰੇ ਬੈਠੇ ਹੋਏ ਸਨ |
ਸ਼ੁਰੂਆਤੀ ਰੀਪੋਰਟਾਂ ਅਨੁਸਾਰ ਜੀਂਦ ਜ਼ਿਲ੍ਹੇ ਦੇ ਪਿੰਡ ਕੰਡੇਲਾ ਵਿਖੇ ਬਣਾਏ ਗਏ ਮੰਚ ਦੇ ਟੁਟਣ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ | ਸਟੇਜ 'ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ, ਜਿਸ ਕਾਰਨ ਇਹ ਭਾਰ ਨਹੀਂ ਸਹਿ ਸਕਿਆ | ਪਿਛਲੇ ਕਈ ਹਫ਼ਤਿਆਂ ਤੋਂ ਟਿਕੈਤ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁਧ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ 'ਤੇ ਕਿਸਾਨਾਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ | ਉਹ ਮਹਾਪੰਚਾਇਤ ਵਿਚ ਹਿੱਸਾ ਲੈਣ ਲਈ ਕੰਡੇਲਾ ਪਿੰਡ ਆਏ ਸਨ | ਮਹਾਪੰਚਾਇਤ ਵਿਚ ਕਈ ਖਾਪ ਆਗੂਆਂ ਨੇ ਵੀ ਹਿੱਸਾ ਲਿਆ | ਇਸ ਦਾ ਆਯੋਜਨ ਟੇਕਰਾਮ ਕੰਡੇਲਾ ਦੀ ਅਗਵਾਈ ਵਿਚ ਸਰਬ ਜਾਤੀ ਕੰਡੇਲਾ ਖਾਪ ਨੇ ਕੀਤਾ ਹੈ | ਸਟੇਜ ਡਿੱਗਣ ਤੋਂ ਬਾਅਦ, ਟਿਕੈਤ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਨਹੀਂ ਕੀਤੀ | ਟਿਕੈਤ ਨੇ ਇਨ੍ਹਾਂ ਖ਼ਬਰਾਂ ਦਾ ਵੀ ਖੰਡਨ ਕੀਤਾ ਕਿ ਉਹ ਹੁਣ ਕਿਸਾਨ ਅੰਦੋਲਨ ਦੇ ਆਗੂ ਬਣ ਗਏ ਹਨ | ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੀ ਅਗਵਾਈ ਪੰਜਾਬ ਦੇ ਕਿਸਾਨ ਲੀਡਰ ਤੇ ਸਾਂਝੀ ਕਮੇਟੀ ਕੋਲ ਹੀ ਰਹੇਗਾ ਤੇ ਮੈਂ ਉਨ੍ਹਾਂ ਦੇ ਪਿਛੇ ਲੱਗਾਂਗੋ | ਜੋ ਫ਼ੈਸਲੇ ਉਹ ਸਾਂਝੇ ਤੌਰ 'ਤੇ ਕਰਨਗੇ, ਉਹੀ ਸਾਡੇ ਫ਼ੈਸਲੇ ਵੀ ਹੋਣਗੇ | ਉਨ੍ਹਾਂ ਕਿਹਾ ਪੰਜਾਬ ਨੇ ਸਦਾ ਹੀ ਠੀਕ ਅਗਵਾਈ ਦਿਤੀ ਹੈ ਤੇ ਇਸ ਵਾਰ ਵੀ ਪੰਜਾਬ ਨੇ ਦੇਸ਼ ਨੂੰ ਜਗਾਇਆ ਹੈ | ਇਸ ਅਗਵਾਈ ਅੱਗੇ ਸਿਰ ਨਿਵਾ ਦੇਣਾ ਚਾਹੀਦਾ ਹੈ |
ਕਿਸਾਨ ਆਗੂਆਂ ਵਲੋਂ ਮਹਾਪੰਚਾਇਤ ਵਿਚ ਇਕ ਮਤਾ ਪਾਸ ਕੀਤਾ ਗਿਆ ਹੈ, ਜਿਸ 'ਚ 5 ਵੱਡੇ ਫ਼ੈਸਲੇ ਲਏ ਗਏ | ਲੋਕਾਂ ਨੂੰ ਸੰਬੋਧਨ ਕਰਦਿਆਂ ਟੇਕਰਾਮ ਕੰਡੇਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ | ਕਰੀਬ ਦੋ ਦਹਾਕੇ ਪਹਿਲਾਂ ਹimageਰਿਆਣਾ ਵਿਚ ਕਿਸਾਨ ਅੰਦੋਲਨ ਚਲਾਉਣ ਵਾਲੀ ਕੰਡੇਲਾ ਖਾਪ ਨੇ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਨੂੰ ਅਪਣਾ ਸਮਰਥਨ ਦਿਤਾ ਹੈ | (ਪੀਟੀਆਈ)