
ਕਿਸਾਨ ਅੰਦੋਲਨ : ਅੱਥਰੂ ਗੈਸ ਦਾ ਸ਼ਿਕਾਰ ਹੋਏ ਕਿਸਾਨ ਦੀ ਮੌਤ
ਖਾਲੜਾ, 3 ਫ਼ਰਵਰੀ (ਗੁਰਪ੍ਰੀਤ ਸਿੰਘ ਸ਼ੈਡੀ): ਦਿੱਲੀ ਦੇ ਬਾਰਡਰ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨ ਸਘੰਰਸ਼ ਕਮੇਟੀਆਂ ਵਲੋਂ ਕਾਲੇ ਬਿਲ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਪਰ ਬੈਠੇ ਹਨ | ਕਾਲੇ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਹੁਣ ਤਕ ਕਈ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ, ਆਏ ਦਿਨ ਕੋਈ ਨਾ ਕੋਈ ਇਸ ਕਿਸਾਨੀ ਸਘੰਰਸ਼ ਦੀ ਭੇਟ ਚੜ੍ਹ ਰਿਹਾ ਹੈ | ਸਘੰਰਸ਼ ਵਿਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੱਲ ਦਾ ਕਿਸਾਨ ਜੋਗਿੰਦਰ ਸਿੰਘ (65) ਵੀ ਇਸ ਸਘੰਰਸ਼ ਦੀ ਭੇਟ ਚੜ੍ਹ ਗਿਆ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਦੇ ਭਰਾ ਪ੍ਰਤਾਪ ਸਿੰਘ ਨੇ ਦਸਿਆ ਕਿ ਜੋਗਿੰਦਰ ਸਿੰਘ ਪਿਛਲੀ 20 ਤਰੀਕ ਦਾ ਸਿੰਘੂ ਬਾਰਡਰ 'ਤੇ ਕਿਸਾਨ ਸਘੰਰਸ਼ ਕਮੇਟੀ ਸਵਰਨ ਸਿੰਘ ਪੰਧੇਰ ਦੀ ਅਗਵਾਈ ਵਿਚ ਗਏ ਸਨ ਜਿਸ ਦਿਨ ਦਾ ਸਿੰਘੂ ਬਾਰਡਰ 'ਤੇ ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲੇ ਸੁਟੇ ਗਏ ਹਨ, ਉਸ ਦਿਨ ਦੀ ਜੋਗਿੰਦਰ ਸਿੰਘ ਦੀ ਹਾਲਤ ਠੀਕ ਨਹੀਂ ਸੀ | ਕਲ ਰਾਤ ਉਸ ਦੀ ਤਬੀਅਤ ਕੁੱਝ ਜ਼ਿਆਦਾ ਵਿਗੜਣ ਕਾਰਨ ਉਸ ਨੂੰ ਸੋਨੀਪਤ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਰਾਤ 12 ਵਜੇ imageਦੇ ਕਰੀਬ ਮੌਤ ਹੋ ਗਈ | ਇਸ ਸਬੰਧੀ ਸਾਨੂੰ ਰਾਤ ਨੂੰ ਜਾਣਕਾਰੀ ਮਿਲੀ |
ਜੋਗਿੰਦਰ ਸਿੰਘ ਇਕ ਗ਼ਰੀਬ ਕਿਸਾਨ ਸੀ, ਇਸ ਦੇ ਸਿਰ 'ਤੇ 6 ਲੱਖ 30 ਹਜ਼ਾਰ ਰੁਪਏ ਦਾ ਕਰਜਾ ਸੀ | ਜੋਗਿੰਦਰ ਸਿੰਘ ਦਾ ਸਸਕਾਰ 4 ਫ਼ਰਵਰੀ ਪਿੰਡ ਡੱਲ ਵਿਖੇ ਕੀਤਾ ਜਾਵੇਗਾ | ਇਸ ਦੇ ਪ੍ਰਵਾਰ ਵਿਚ ਜੋਗਿੰਦਰ ਸਿੰਘ ਦੇ ਦੋ ਲੜਕੀਆਂ, ਦੋ ਲੜਕੇ ਅਤੇ ਜੋਗਿੰਦਰ ਸਿੰਘ ਤਿੰਨ ਭਰਾ ਸਨ | ਇਸ ਮੌਕੇ ਭਰਾ ਅਮਰ ਸਿੰਘ, ਭਰਾ ਪ੍ਰਤਾਪ ਸਿੰਘ, ਸਰਦੂਲ ਸਿੰਘ ਬਾਰਡਰ ਕਿਸਾਨ ਯੂਨੀਅਨ ਪ੍ਰਧਾਨ, ਨਿਰਵੈਲ ਸਿੰਘ, ਮੁਖਤਾਰ ਸਿੰਘ ਹਾਜ਼ਰ ਸਨ |
ਖਾਲੜਾ-ਗੁਰਪ੍ਰੀਤ-3-01-ਮਿ੍ਤਕ ਜੋਗਿੰਦਰ ਸਿੰਘ ਦੀ ਫਾਈਲ ਫੋਟੋ, ਘਰ ਵਾਲਿਆਂ ਨਾਲ ਪਿੰਡ ਵਾਸੀ ਅਫ਼ਸੋਸ ਕਰਦੇ ਹੋਏ |