ਕਿਸਾਨੀ ਸੰਘਰਸ਼ ਵਾਲੀਆਂ ਥਾਵਾਂ ਨੂੰ ਕੰਡਿਆਲੀ ਤਾਰ ਤੇ ਸੀਿਲੰਗ ਦੀਵਾਰਾਂ ਨਾਲ ਘੇਰਾਬੰਦੀ
Published : Feb 4, 2021, 12:36 am IST
Updated : Feb 4, 2021, 12:36 am IST
SHARE ARTICLE
image
image

ਕਿਸਾਨੀ ਸੰਘਰਸ਼ ਵਾਲੀਆਂ ਥਾਵਾਂ ਨੂੰ ਕੰਡਿਆਲੀ ਤਾਰ ਤੇ ਸੀਿਲੰਗ ਦੀਵਾਰਾਂ ਨਾਲ ਘੇਰਾਬੰਦੀ

 ਕਰਨੀ ਸਰਕਾਰ ਦੀ ਬੁਖਲਾਹਟ : ਬਾਬਾ ਬਲਬੀਰ ਸਿੰਘ

ਅੰਮਿ੍ਤਸਰ, 2 ਫ਼ਰਵਰੀ (ਸਪੋਕਸਮੈਨ ਸਮਾਚਾਰ ਸੇਵਾ): ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਹੋ ਰਹੇ ਤਸ਼ਦੱਦ ਅਤੇ ਧੱਕੇਸ਼ਾਹੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕਿਸਾਨਾਂ ਵਲੋਂ ਤਿੰਨ ਕਾਨੂੰਨਾਂ ਦੀ ਵਾਪਸੀ ਲਈ ਅਰੰਭੇ ਸੰਘਰਸ਼ ਨੂੰ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਭੰਗ ਕਰਨ, ਤਾਰਪੀਡੋ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ | ਕਦੀ ਕਿਸਾਨਾਂ ਨੂੰ ਨੋਟਿਸ ਜਾਰੀ ਕਰਦੀ ਹੈ, ਕਦੀ ਨਾਜਾਇਜ਼ ਗਿ੍ਫ਼ਤਾਰੀਆਂ ਕਰ ਰਹੀ ਹੈ, ਕਦੀ ਬਿਜਲੀ ਪਾਣੀ ਕੱਟ ਰਹੀ ਹੈ | ਕਿਧਰੇ ਚੁਫ਼ੇਰੇ ਕਿਲੇ੍ਹ ਰੂਪੀ ਭਾਰੀਆਂ ਸੀਲਿੰਗ ਦੀਵਾਰਾਂ ਕਰ ਰਹੀ ਹੈ | ਲੰਗਰਾਂ ਦੀ ਸੇਵਾ ਕਰਨ ਵਾਲੇ ਸੇਵਕਾਂ 'ਤੇ ਹਮਲੇ ਕਰਵਾਏ ਜਾ ਰਹੇ ਹਨ | ਫ਼ੋਰਸਾਂ ਰਾਹੀਂ ਕਿਸਾਨਾਂ ਨੂੰ ਉਕਸਾਉਣ ਲਈ ਕੁਟਿਆ, ਮਾਰਿਆ ਅਤੇ ਹਮਲੇ ਕੀਤੇ ਜਾ ਰਹੇ ਹਨ | ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ | ਇਹ ਸਰਕਾਰ ਦੀ ਕਮਜ਼ੋਰ ਦਿਲੀ ਤੇ ਡਰਪੋਕਪੁਣੇ ਦੀ ਨਿਸ਼ਾਨੀ ਹੈ | ਸ਼ਾਂਤਮਈ ਪ੍ਰਦਰਸ਼ਨ ਅਪਣੇ ਹੱਕਾਂ ਲਈ ਹਰ ਨਾਗਰਿਕ ਨੂੰ ਕਰਨ ਦਾ ਅਧਿਕਾਰ ਹੈ | ਸਰਕਾਰ ਅਪਣੀਆਂ ਗ਼ਲਤੀਆਂ ਲਕਾਉਣ ਲਈ ਧੱਕੇਸ਼ਾਹੀ ਤੇ ਨਿਰਦੋਸ਼ਿਆ ਤੇ ਅਨਮਨੁੱਖੀ ਜ਼ੁਲਮ ਢਾਹ ਰਹੀ ਹੈ ਜਿਸ ਤੋਂ ਸਰਕਾਰ ਨੂੰ ਫੋਰੀ ਤੌਰ ਤੇ ਗੁਰੇਜ਼ ਕਰਨਾ ਚਾਹੀਦਾ ਹੈ | ਜੇ ਜਬਰ ਬੰਦ ਨਾ ਹੋਇਆ ਤਾਂ ਵਿਦਰੋਹ ਹੋਰ ਤਾਕਤਵਰ ਤੇ ਮਜ਼ਬੂਤ ਹੋਵੇਗਾ |
ਅੱਜ ਇਥੋਂ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਬਿਆਨ ਵਿਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਇਸ ਮਸਲੇ ਦਾ ਸ਼ਾਂਤਮਈ ਹੱਲ ਨਿਕਲੇ, ਕਿਸਾਨਾਂ ਨਾਲ ਬੇਇਨਸਾਫ਼ੀ ਨਿਹੰਗ ਸਿੰਘ ਦਲ ਪੰਥ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ | ਪਹਿਲਾਂ ਵਾਪਰੀਆਂ ਘਟਨਾਵਾਂ ਤੋਂ ਸਰਕਾਰ ਨੂੰ ਸਬਕ ਲੈਣ ਦੀ ਲੋੜ ਹੈ | ਉਨ੍ਹਾਂ ਕਿਹਾ ਸਰਕਾਰ ਦੇ ਨਿਰਦੇਸ਼ਾਂ ਤੇ ਪੁਲਿਸ ਨੌਜਵਾਨਾਂ ਅਤੇ ਕਿਸਾਨਾਂ ਨੂੰ ਚੁਕ ਕੇ ਲਾਪਤਾ ਕਰ ਰਹੀ ਹੈ ਤੇ ਉਨ੍ਹਾਂ ਬਾਰੇ ਜਾਣਕਾਰੀ ਵੀ ਮੁਹਈਆ ਨਹੀਂ ਕੀਤੀ ਜਾ ਰਹੀ ਕਿ ਗਿ੍ਫ਼ਤਾਰ ਕੀਤੇ ਵਿਅਕਤੀ ਕਿਸ ਥਾਂ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ | ਤਿਰੰਗੇ ਦੀ ਨਿਰਾਦਰੀ ਦੇ ਦੋਸ਼ ਲਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਤਿਰੰਗੇ ਦੀ ਕਿਸੇ ਨੇ ਵੀ ਨਿਰਾਦਰੀ ਨਹੀਂ ਕੀਤੀ | ਤਿਰੰਗਾ ਸਭਨਾਂ ਲਈ ਸਤਿਕਾਰਤ ਹੈ | ਇਸ  ਮਾimageimageਮਲੇ ਨੂੰ ਹਾਊਆ ਬਣਾ ਕੇ ਕਿਸਾਨਾਂ ਵਿਰੁਧ ਜ਼ੋਰਦਾਰ ਤਰੀਕੇ ਨਾਲ ਸਰਕਾਰੀ ਪੱਧਰ ਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ | ਹਰ ਮਸਲੇ ਦਾ ਹੱਲ ਗੱਲਬਾਤ ਹੀ ਹੈ | ਇਸ ਲਈ ਗੱਲਬਾਤ ਦੇ ਦਰਵਾਜ਼ੇ ਬੰਦ ਕਰ ਕੇ ਰਾਜਨੀਤਕ ਖੇਡਾਂ ਖੇਡਣੀਆਂ ਜਾਇਜ਼ ਨਹੀਂ |
ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਨੌਜਵਾਨ ਤੁਰਤ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ ਅਤੇ ਕਿਸਾਨੀ ਮੰਗਾਂ ਪੂਰੀਆਂ ਕਰਨ ਲਈ ਸਰਕਾਰ ਪਹਿਲ ਕਦਮੀ ਕਰੇ | ਉਨ੍ਹਾਂ ਕਿਹਾ ਕਿਸਾਨਾਂ ਨੂੰ ਦਿੱਲੀ ਪੁੱਜਣ ਤੋਂ ਰੋਕਣ ਲਈ ਦਿਲੀ ਨੂੰ ਆਉਣ ਵਾਲੇ ਮਾਰਗਾਂ ਤੇ ਤਿੱਖੇ ਲੋਹੇ ਦੇ ਕਿੱਲਾਂ ਦੇ ਜਾਲ ਵਿਛਾਉਣੇ, ਅੰਦੋਲਨ ਵਾਲੇ ਸਥਾਨਾਂ ਤੇ ਕੰਕਰੀਟ ਦੀਆਂ ਕੰਧਾਂ ਬਣਾਉਣੀਆਂ, ਕੰਡਿਆਲੀ ਤਾਰਾਂ ਨਾਲ ਜ਼ਬਰਦਸਤ ਬੈਰੀਕੇਡਿੰਗ ਕਰਨੀ ਬੇਹੱਦ ਨਿੰਦਣਯੋਗ ਹੈ | ਇਹ ਸਰਕਾਰ ਲਈ ਮਾਰੂ ਸਾਬਤ ਹੋਵੇਗਾ |    

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement