
ਫ਼ੈਸਲਾ ਤਾਂ ਹੋਇਆ ਪਿਐ ਪਰ ਕੁੱਝ ਕਾਮਰੇਡ ਨੇ ਜੋ ਸਮਝੌਤਾ ਨਹੀਂ ਹੋਣ ਦੇ ਰਹੇ : ਗਰੇਵਾਲ
ਜੋਗਿੰਦਰ ਉਗਰਾਹਾਂ, ਯੋਗਿੰਦਰ ਯਾਦਵ, ਦਰਸ਼ਨਪਾਲ, ਹੱਨਨ ਮੌਲਾ ਅਤੇ ਕਵਿਤਾ ਨੂੰ ਦਸਿਆ, ਹਿੰਸਾ ਲਈ ਜ਼ਿੰਮੇਵਾਰ
ਨਵੀਂ ਦਿੱਲੀ, 3 ਫ਼ਰਵਰੀ (ਸ਼ੈਸ਼ਵ ਨਾਗਰਾ) : ਫ਼ੈਸਲਾ ਤਾਂ ਹੋਇਆ ਪਿਆ ਹੈ ਪਰ ਕੁੱਝ ਕਾਮਰੇਡ ਨੇ ਜੋ ਕਿਸਾਨੀ ਸਮਝੌਤੇ ਨੂੰ ਨਹੀਂ ਹੋਣ ਦਿੰਦੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਿਸਾਨ ਤਾਂ ਭੋਲੇ ਭਾਲੇ ਹਨ ਉਨ੍ਹਾਂ ਨੂੰ ਗੁਮਰਾਹ ਕਰ ਕੇ ਧਰਨੇ ਵਿਚ ਲਿਆਂਦਾ ਗਿਆ ਹੈ | ਉਨ੍ਹਾਂ ਕਿਹਾ ਕਿ ਚਾਰ ਕੁ ਕਾਮਰੇਡ ਨੇ ਫ਼ੈਸਲਾ ਨਹੀਂ ਹੋਣ ਦਿੰਦੇ ਫ਼ੈਸਲਾ ਤਾਂ ਹੋਇਆ ਪਿਆ ਹੈ ਬਸ ਕਿਸਾਨਾਂ ਨੇ ਨਵਾਆਂ ਪ੍ਰਪੋਜ਼ਲਾਂ ਬਾਰੇ ਹੀ ਦਸਣਾ ਹੈ |
ਗਰੇਵਾਲ ਨੇ ਕਿਹਾ ਕਿ ਸਰਕਾਰ ਤਾਂ ਕਿਸਾਨ ਨਾਲ ਹੈ | ਹੁਣ ਕਿਸਾਨ ਸਰਕਾਰ ਨੂੰ ਕੋਈ ਨਵੀਂ ਗੱਲ ਦਸਣਗੇ ਤਾਂ ਨਵੀਂ ਮੀਟਿੰਗ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨ ਲੀਡਰ ਨਹੀਂ ਹਨ ਸਗੋਂ ਕਾਮਰੇਡ ਹਨ ਜੋ ਜਾਣ ਬੁੱਝ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ | ਇਨ੍ਹਾਂ ਕਾਮਰੇਡਾਂ ਦੀ ਮਨਸ਼ਾ ਸੀ ਕਿ ਦਿੱਲੀ ਵਿਚ ਦੰਗੇ ਕਰਵਾ ਕੇ ਸਰਕਾਰ 'ਤੇ ਦਾਗ਼ ਲਾਇਆ ਜਾਵੇ | ਉਨ੍ਹਾਂ ਕਿਹਾ ਕਿ ਸਦਕੇ ਜਾਈਏ ਸਾਡੀ ਸਰਕਾਰ ਦੇ ਜਿਸ ਨੇ ਕਿਸਾਨਾਂ 'ਤੇ ਡੰਡਾ ਨਹੀਂ ਚਲਾਇਆ | ਉਨ੍ਹਾਂ ਕਿਹਾ,''ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਦਿੱਲੀ ਪੁਲਿਸ ਨੂੰ ਸਲਾਮ ਕਰਦਾ ਹਾਂ ਜਿਸ ਨੇ ਕਿਸਾਨਾਂ ਉਤੇ ਲਾਠੀਚਾਰਜ ਨਹੀਂ ਕੀਤਾ | ਹਰਜੀਤ ਗਰੇਵਾਲ ਨੇ ਕਿਸਾਨ ਆਗੂਆਂ ਦਾ ਨਾਮ ਲੈਂਦਿਆਂ ਕਿਹਾ ਕਿ ਇਨ੍ਹਾਂ ਨੇ ਦੇਸ਼ ਨੂੰ ਬਦਨਾਮ ਕਰਨ ਲਈ ਇਹ ਸੱਭ ਕੁੱਝ ਕੀਤਾ ਹੈ, ਪੰਜ ਛੇ ਆਗੂ ਹਨ ਜਿਨ੍ਹਾਂ ਵਿਚ ਜੋਗਿੰਦਰ ਸਿੰਘ ਉਗਰਾਹਾਂ, ਯੋਗਿੰਦਰ ਯਾਦਵ, ਦਰਸ਼ਨਪਾਲ, ਹੱਨਨ ਮੌਲਾ ਅਤੇ ਕਵਿਤਾ ਇਹ ਸੱਭ ਦਿੱਲੀ ਵਿਚ ਹਿੰਸਾ ਕਰਵਾਉਣ ਲਈ ਜ਼ਿੰਮੇਵਾਰ ਹਨ | ਇਹ ਆਗੂ ਹੀ ਦੋਸ਼ੀ ਹਨ ਜਿਨ੍ਹਾਂ ਭੋਲੇ ਭਾਲੇ ਕਿਸਾਨਾਂ ਦਾ ਨਾਜਾਇਜ ਫ਼ਾਇਦਾ ਉਠਾਇਆ ਹੈ |
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਕਾਨੂੰਨਾਂ ਦਾ ਮਸਲਾ ਬਿਲਕੁਲ ਹੱਲ ਹੋ ਚੁੱਕਾ ਹੈ , ਹੁਣ ਬਸ ਕਿਸਾਨ ਲੀਡਰਾਂ ਦੇ ਹੱਥ ਵਿਚ ਹੈ ਮਸਲਾ ਹੱਲ ਕਰਨਾ ਹੈ ਜਾਂ ਨਹੀਂ | ਹਰਜੀਤ ਗਰੇਵਾਲ ਨੇ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਕਾਨੂੰਨ ਰੱਦ ਨਹੀਂ ਹੋਣਗੇ, ਜੇਕਰ ਕਿਸਾਨ ਚਾਹੁਣ ਤਾਂ ਅਸੀਂ ਹੋਰ ਸੋਧਾਂ ਵੀ ਕਰ ਸਕਦੇ ਹਾਂ | ਹਰਜੀਤ ਗਰੇਵਾਲ ਨੇ ਕਿਹਾ ਕਿ ਜਦੋਂ ਇਨ੍ਹਾਂ ਕਿਸਾਨ ਲੀਡਰਾਂ ਦੀ ਅਸਲੀਅਤ ਕਿਸਾਨਾਂ ਨੂੰ ਪਤਾ ਲੱਗੂ ਤਾਂ ਇਨ੍ਹਾਂ ਕਿਸਾਨ ਲੀਡਰਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ | ਉਨ੍ਹਾਂ ਕਿਹਾ ਕਿ ਇਕ ਸਾਡਾ ਕਿਸਾਨ ਭੋਲਾ ਭਾਲਾ ਹੈ, ਉਸ ਨੂੰ ਲਗਾਤਾਰ ਗੁਮਰਾਹ ਕੀਤਾ ਜਾ ਰਿਹਾ ਹੈ | ਗਰੇਵਾਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਦੇਸ਼ ਦੀ ਜਮਹੂਰੀਅਤ ਨੂੰ ਖ਼ਤਮ ਕਰਨ ਵਾਲੇ ਪਾਸੇ ਤੁਰਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਅਪਣੇ ਵਿਰੋਧੀਆਂ ਨੂੰ ਦਬਾਉਣ ਲਈ ਉਸ ਨੇ ਸੁਖਬੀਰ ਬਾਦਲ 'ਤੇ ਵੀ ਹਮਲਾ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਕਸਾਉਣ ਲਈ ਕਿਸਾਨਾਂ ਦੇ ਮੋਢੇ ਦਾ ਇਸਤੇਮਾਲ ਕਰ ਰਿਹਾ ਹੈ |
ਹਰਜੀਤ ਗਰੇਵਾਲ ਨੇ ਕਿਹਾ ਕਿ ਕੈਪਟਨ ਹੀ ਅਜਿਹੀ ਸ਼ਹਿ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਚਲ ਰਿਹਾ ਹੈ ਕਿਸਾਨੀ ਅੰਦੋਲਨ ਸਰਕਾਰ ਵਲੋਂ ਸਪਾਂਸਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਸਰਕਾਰ ਨਾਲ ਸਮਝੌਤਾ ਕਰ ਕੇ ਹਿੰਸਾ ਕੀਤੀ ਅਤੇ ਤਿਰੰਗੇ ਦਾ ਅਪਮਾਨ ਕੀਤਾ ਹੈ | ਇਸ ਹਿੰਸਾ ਲਈ ਉਹ ਦੋਸ਼ੀ ਹਨ, ਇਨ੍ਹਾਂ 'ਤੇ ਇਤਬਾਰ ਨਹੀਂ ਕੀਤਾ ਜਾimage ਸਕਦਾ | ਇਸੇ ਕਰ ਕੇ ਦਿੱਲੀ ਬਾਰਡਰਾਂ ਦੀ ਘੇਰਾਬੰਦੀ ਕੀਤੀ ਗਈ ਹੈ | ਹਰਜੀਤ ਗਰੇਵਾਲ ਨੇ ਕਿਹਾ ਕਿ ਜੋ ਵੈਬਚੈਨਲ ਲੋਕਾਂ ਨੂੰ ਗੁਮਰਾਹ ਕਰਦੇ ਹਨ, ਉਨ੍ਹਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਬੰਦ ਹੋਣੇ ਚਾਹੀਦੇ ਹਨ |