
ਵੱਖ-ਵੱਖ ਪੱਧਰ ਦੀਆਂ ਚੋਣਾਂ ‘ਚ ਲਗਭਗ 100 ਵਾਰ ਪਾ ਚੁੱਕੇ ਹਨ ਵੋਟ
ਜਗਰਾਓ : ਪੰਜਾਬ ਵਿਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਪਾਰਟੀਆਂ ਵਲੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਚੋਣਾਂ ਨੂੰ ਲੈ ਕੇ ਵੋਟਰਾਂ ਵਿਚ ਵੀ ਭਾਰੀ ਉਤਸ਼ਾਹ ਹੈ।
Bhagwan Kaur
ਜਗਰਾਓਂ ਦੇ ਪਿੰਡ ਮੱਲਾ ਦੀ ਰਹਿਣ ਵਾਲੀ 109 ਸਾਲਾ ਬੇਬੇ ਭਗਵਾਨ ਕੌਰ ਵੀ ਵੋਟ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਗੱਲਬਾਤ ਕਰਦਿਆਂ ਬੇਬੇ ਭਗਵਾਨ ਨੇ ਦੱਸਿਆ ਕਿ ਉਹ ਹਰ ਵਾਰ ਬੜੇ ਉਤਸ਼ਾਹ ਨਾਲ ਵੋਟ ਪਾਉਣ ਲਈ ਜਾਂਦੇ ਹਨ ਤੇ ਇਸ ਵਾਰ ਵੀ ਉਹ ਵੋਟ ਪਾਉਣ ਜ਼ਰੂਰ ਜਾਣਗੇ।
Bhagwan Kaur
ਹਰ ਸਾਲ ਬੇਬੇ ਦੇ ਨਾਲ ਉਨ੍ਹਾਂ ਦੀ ਨੂੰਹ 70 ਸਾਲਾ ਨੂੰਹ ਤੇ 45 ਸਾਲਾ ਪੋਤ ਨੂੰਹ ਵੀ ਜਾ ਕੇ ਵੋਟ ਪਾਉਂਦੀਆਂ ਹਨ। ਨੂੰਹ ਜਗੀਰ ਕੌਰ ਨੇ ਦੱਸਿਆ ਕਿ ਉਸਦਾ ਆਪਣੀ ਸੱਸ ਨਾਲ ਬਹੁਤ ਪਿਆਰ ਹੈ ਅਤੇ ਉਹ ਜਿਥੇ ਵੀ ਜਾਣ ਹੋਵੇ ਇਕੱਠੀਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਬੇਬੇ ਵੱਖ-ਵੱਖ ਪੱਧਰ ਦੀਆਂ ਚੋਣਾਂ ‘ਚ ਲਗਭਗ 100 ਵਾਰ ਵੋਟ ਪਾ ਚੁੱਕੇ ਹਨ।