
ਬੋਰਿਸ ਜੌਨਸਨ ਦੇ ਚਾਰ ਕਰੀਬੀ ਸਹਿਯੋਗੀਆਂ ਨੇ ਦਿਤਾ ਅਸਤੀਫ਼ਾ
ਲੰਡਨ, 4 ਫ਼ਰਵਰੀ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਚਾਰ ਕਰੀਬੀਆਂ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਦਸ ਡਾਊਨਿੰਗ ਸਟ੍ਰੀਟ ’ਚ ਹੋਈ ਪਾਰਟੀ ਤੋਂ ਬਾਅਦ ਉੱਠੇ ਵਿਵਾਦ ਕਾਰਨ ਪੀ.ਐਮ ਜੌਨਸਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਨਵੇਂ ਘਟਨਾ ਚੱਕਰ ’ਚ ਬੋਰਿਸ ਜੌਨਸਨ ਦੇ ਦੂਰਗਾਮੀ ਨੀਤੀਆਂ ਦੇ ਮੁਖੀ ਮੁਨੀਰ ਮਿਰਜ਼ਾ, ਚੀਫ਼ ਆਫ਼ ਸਟੀਫ਼ਨ ਡਾਨ ਰੋਜ਼ੇਨਫੀਲਡ, ਪ੍ਰਮੁੱਖ ਨਿੱਜੀ ਸਕੱਤਰ ਮਾਰਟਿਨ ਰੇਨਾਲਡ ਤੇ ਸੰਚਾਰ ਡਾਇਰੈਕਟਰ ਜੈਕ ਡੋਏਲ ਨੇ ਵੀਰਵਾਰ ਨੂੰ ਕੁੱਝ ਘੰਟਿਆਂ ਦੇ ਫ਼ਰਕ ’ਤੇ ਅਸਤੀਫ਼ਾ ਦੇ ਦਿਤਾ ਹੈ। ਕਈ ਦਿਨਾਂ ਦੀ ਜਾਂਚ ਤੋਂ ਬਾਅਦ ਇਹ ਸਾਫ਼ ਹੋਇਆ ਕਿ ਕੋਵਿਡ-19 ਦੇ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਅਧਿਕਾਰਤ ਪ੍ਰਧਾਨ ਮੰਤਰੀ ਨਿਵਾਸ ’ਚ ਕਈ ਦਿਨਾਂ ਤਕ ਪਾਰਟੀਆਂ ਦਾ ਦੌਰ ਚਲਿਆ ਹੈ।
ਬੀਬੀਸੀ ਦੀ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਮਿਰਜ਼ਾ ਦੇ ਅਸਤੀਫ਼ੇ ਦੇ ਫ਼ੌਰੀ ਬਾਅਦ ਡੋਏਲ ਨੇ ਅਪਣੇ ਅਸਤੀਫ਼ੇ ਦੀ ਪੁਸ਼ਟੀ ਕਰ ਦਿਤੀ ਹੈ। ਇਸ ਤੋਂ ਬਾਅਦ ਰੋਜ਼ੇਨਫ਼ੀਲਡ ਤੇ ਰੇਨਾਲਡ ਨੇ ਅਸਤੀਫ਼ਾ ਦੇ ਦਿਤਾ।
57 ਸਾਲਾਨ ਜੌਨਸਨ ਦੇ ਸਹਿਯੋਗੀਆਂ ਤੇ ਸਰਬਉੱਚ ਸਹਿਯੋਗੀਆਂ ਨੇ ਉਨ੍ਹਾਂ ਨੂੰ ਅਪਣੇ ਆਸਤੀਫ਼ੇ ਸੌਂਪ ਦਿਤੇ ਹਨ। ਇਸ ਨਾਲ ਉਨ੍ਹਾਂ ਦੀ ਪਾਰਟੀ ’ਚ ਜੌਨਸਨ ਦੀ ਅਗਵਾਈ ਬਾਰੇ ਸਵਾਲ ਉੱਠਣ ਲੱਗੇ ਹਨ। ਡੋਏਲ ਨੇ ਸਟਾਫ਼ ਨੂੰ ਦਸਿਆ ਕਿ ਹੁਣ ਉਨ੍ਹਾਂ ਦੇ ਪਰਵਾਰ ਨੂੰ ਬੁਰੇ ਸਮੇਂ ਤੋਂ ਲੰਘਣਾ ਪਿਆ ਹੈ ਪਰ ਉਹ ਦੋ ਸਾਲ ਤੋਂ ਬਾਅਦ ਅਪਣਾ ਅਹੁਦਾ ਛੱਡਣ ਦੀ ਸੋਚ ਰਖਦੇ ਹਨ। ਸਰਕਾਰ ਵਲੋਂ ਜਾਰੀ ਬਿਆਨ ਮੁਤਾਬਕ ਰੋਜ਼ੇਨਫ਼ੀਲਡ ਨੇ ਅਪਣੇ ਅਸਤੀਫ਼ੇ ਦੀ ਪੇਸ਼ਕਸ਼ ਕਰ ਕੇ ਸਵੇਰੇ ਹੀ ਕਰ ਦਿਤੀ ਸੀ ਪਰ ਉਹ ਅਪਣੇ ਵਾਰਸਾਂ ਦੀ ਭਾਲ ਹੋਣ ’ਤੇ ਅਹੁਦੇ ਉਤੇ ਰਹਿਣਗੇ। ਮਿਰਜ਼ਾ ਨੇ ਪੀਐਮ ਦੇ ਝੂਠੇ ਦਾਅਵੇ ਬਾਰੇ ਤੱਤਕਾਲ ਅਪਣਾ ਅਸਤੀਫ਼ਾ ਸੌਂਪ ਦਿੱਤਾ ਹੈ। (ਏਜੰਸੀ)