ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ’ਤੇ ‘ਹਮਲਾ’ ਕੀਤਾ : ਕਾਂਗਰਸ
Published : Feb 4, 2022, 11:29 pm IST
Updated : Feb 4, 2022, 11:29 pm IST
SHARE ARTICLE
image
image

ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ’ਤੇ ‘ਹਮਲਾ’ ਕੀਤਾ : ਕਾਂਗਰਸ

ਈ.ਡੀ ਵਲੋਂ ਚੰਨੀ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕਰਨ ਨੂੰ ਦਸਿਆ 

ਨਵੀਂ ਦਿੱਲੀ, 4 ਫ਼ਰਵਰੀ : ਕਾਂਗਰਸ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੂੰ ਗਿ੍ਰਫ਼ਤਾਰ ਕੀਤੇ ਜਾਣ ਤੋਂ ਬਾਅਦ ਸ਼ੁਕਰਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ’ਤੇ ‘‘ਹਮਲਾ’’ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ‘ਚੋਰ ਦਰਵਾਜੇ’ ਤੋਂ ਮਦਦ ਕਰਨ ਲਈ ਇਹ ਕਦਮ ਚੁਕਿਆ ਗਿਆ ਹੈ। 
ਉਨ੍ਹਾਂ ਟਵੀਟ ਕੀਤਾ,‘‘ਪੰਜਾਬ ਚੋਣਾਂ ਤੋਂ 15 ਦਿਨ ਪਹਿਲਾਂ ਮੋਦੀ ਸਰਕਾਰ ਦੀ ਰਾਜਨੀਤਕ ਨੌਟੰਕੀ ਫਿਰ ਸ਼ੁਰੂ! ਭਾਜਪਾ ਦਾ ‘ਇਲੈਕਸ਼ਨ ਡਿਪਾਰਟਮੈਂਟ’- ਈ.ਡੀ. ਮੈਦਾਨ ’ਚ ਉਤਰਿਆ।’’ ਕਾਂਗਰਸ ਨੇਤਾ ਨੇ ਦਾਅਵਾ ਕੀਤਾ,‘‘ਕ੍ਰਾਨੋਲਾਜੀ ਸਮਝੋ- ਪੰਜਾਬ ਦੇ ਲੋਕ ਹੁਣ ਕਿਸਾਨ ਅੰਦੋਲਨ ਦੇ ਪੱਖ ’ਚ ਖੜ੍ਹੇ ਹੋਣ ਦੀ ਕੀਮਤ ਚੁਕਾ ਰਹੇ ਹਨ। ਮੋਦੀ ਜੀ ਹਾਰ ਦੀ ਨਿਰਾਸ਼ਾ ’ਚ ਫਰਜ਼ੀ ਛਾਪੇ-ਗਿ੍ਰਫ਼ਤਾਰੀ ਕਰਵਾ ਰਹੇ ਹਨ।’’
ਉਨ੍ਹਾਂ ਦੋਸ਼ ਲਾਇਆ,‘‘ਇਹ ਹਮਲਾ ਮੁੱਖ ਮੰਤਰੀ ਚੰਨੀ ’ਤੇ ਨਹੀਂ, ਪੰਜਾਬ ’ਤੇ ਹੈ, ਕਿਸਾਨ ਅੰਦੋਲਨ ਕਰਨ ਦਾ ਸਮਰਥਨ ਕਰਨ ਦੀ ਸਜ਼ਾ ਹੈ, ਇਹ ਬਦਲਾ ਹੈ, ਕਲ ਕਿਸਾਨਾਂ ਵਲੋਂ ਭਾਜਪਾ ਨੂੰ ਚੋਣਾਂ ’ਚ ਸਜ਼ਾ ਦਿਤੇ ਜਾਣ ਦੀ ਅਪੀਲ ਕੀਤੀ।’’ ਉਨ੍ਹਾਂ ਕਿਾਹ,‘‘ਇਹ ਹਮਲਾ ਹੈ ਤਾਂ ਕਿ ‘ਛੋਟੇ ਮੋਦੀ’- ਕੇਜਰੀਵਾਲ ਦੀ ਪਾਰਟੀ ਨੂੰ ਚੋਰ ਦਰਵਾਜੇ ਤੋਂ ਮਦਦ ਕੀਤੀ ਜਾ ਸਕੇ। ਕੇਜਰੀਵਾਲ ਨੇ ਖੇਤੀ ਦੇ ਕਾਲੇ ਕਾਨੂੰਨ ਨੋਟੀਫਾਈ ਕੀਤੇ ਸਨ, ਹੁਣ ਅਹਿਸਾਨ ਵਾਪਸ ਕੀਤਾ ਜਾ ਰਿਹਾ ਹੈ।’’ ਦੱਸਣਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਚੰਨੀ ਦੇ ਰਿਸ਼ਤੇਦਾਰ ਭੂਪਿੰਦਰ ਸਿੰਘ ਹਨੀ ਨੂੰ ਸਰਹੱਦੀ ਸੂਬੇ ’ਚ ਗ਼ੈਰ-ਕਾਨੂੰਨ ਰੇਤ ਖਨਨ ਨਾਲ ਜੁੜੇ ਧਨ ਸੋਧ ਦੇ ਇਕ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। 
ਉਨ੍ਹਾਂ ਦਸਿਆ ਕਿ ਹਨੀ ਨੂੰ ਧਨ ਸੋਧ ਰੋਕਥਾਮ ਐਕਟ (ਪੀ.ਐਮ.ਐਲ.ਏ.) ਦੇ ਪ੍ਰਬੰਧਾਂ ਦੇ ਅਧੀਨ ਵੀਰਵਾਰ ਦੇਰ ਰਾਤ ਗਿ੍ਰਫ਼ਤਾਰ ਕੀਤਾ ਗਿਆ। ਹਨੀ, ਚੰਨੀ ਦੀ ਪਤਨੀ ਦੀ ਭੈਣ ਦੇ ਬੇਟੇ ਹਨ। ਏਜੰਸੀ ਨੇ 18 ਜਨਵਰੀ ਨੂੰ ਉਨ੍ਹਾਂ ਦੇ ਕੰਪਲੈਕਸਾਂ ’ਚ ਛਾਪਾ ਮਾਰਿਆ ਸੀ ਅਤੇ ਕਰੀਬ 8 ਕਰੋੜ ਰੁਪਏ ਨਕਦੀ ਜਬਤ ਕਰਨ ਦਾ ਦਾਅਵਾ ਕੀਤਾ ਸੀ। ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ 20 ਫ਼ਰਵਰੀ ਨੂੰ ਵੋਟਿੰਗ ਹੋਣੀ ਹੈ।    (ਏਜੰਸੀ)

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement