
ਰਾਹੁਲ ਗਾਂਧੀ 6 ਫ਼ਰਵਰੀ ਨੂੰ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ
ਚਿਹਰੇ ਨਾਲ ਫ਼ਰਕ ਨਹੀਂ ਪੈਣਾ, ਸਿੱਧੂੂ ਹੀ ਹੀਰੋ ਰਹੇਗਾ: ਨਵਜੋਤ ਕੌਰ ਸਿੱਧੂ
ਚੰਡੀਗੜ੍ਹ, 3 ਫ਼ਰਵਰੀ (ਭੁੱਲਰ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਪਾਰਟੀ ਮੁਹਿੰਮ ਦੇ ਸਬੰਧ ਵਿਚ ਮੁੜ 6 ਫ਼ਰਵਰੀ ਨੂੰ ਪੰਜਾਬ ਆ ਰਹੇ ਹਨ | ਮਿਲੀ ਜਾਣਕਾਰੀ ਮੁਤਾਬਕ ਇਸ ਦਿਨ ਉਹ ਲੁਧਿਆਣਾ ਵਿਖੇ ਵਰਚੂਅਲ ਚੋਣ ਰੈਲੀ ਨੂੰ ਸੰਬੋਧਨ ਕਰਨਗੇ | ਇਸ ਤੋਂ ਪਹਿਲਾ ਪਿਛਲੇ ਦਿਨੀਂ ਜਲੰਧਰ ਵਰਚੂਅਲ ਰੈਲੀ ਨੂੰ ਸੰਬੋਧਨ ਕਰਨ ਆਏ ਸਨ |
ਇਸ ਮੌਕੇ ਉਨ੍ਹਾਂ ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੀ ਮੰਗ ਉਪਰ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਛੇਤੀ ਐਲਾਨੇ ਜਾਣ ਦਾ ਐਲਾਨ ਕੀਤਾ ਸੀ | ਇਸ ਨੂੰ ਲੈ ਕੇ ਕਾਂਗਰਸ ਵਲੋਂ ਟੈਲੀਫ਼ੋਨ ਰਾਹੀਂ ਸਿੱਧੂ ਤੇ ਚੰਨੀ ਵਿਚੋਂ ਇਕ ਦੀ ਚੋਣ ਲਈ ਸਰਵੇ ਵੀ ਕਰਵਾਇਆ ਜਾ ਰਿਹਾ ਹੈ | ਲੁਧਿਆਣਾ ਦੌਰੇ ਦੀ ਤਰੀਕ ਤੈਅ ਹੋ ਜਾਣ ਬਾਅਦ ਹੁਣ ਇਹ ਚਰਚਾ ਹੈ ਕਿ ਉਹ ਇਸ ਦਿਨ ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਸਕਦੇ ਹਨ | ਮੁੱਖ ਮੰਤਰੀ ਚੰਨੀ ਵੀ ਇਸ ਬਾਰੇ ਬੀਤੇ ਦਿਨੀਂ ਐਲਾਨ ਹੋਣ ਸਬੰਧੀ ਇਕ ਚੋਣ ਰੈਲੀ ਵਿਚ ਬੋਲਦਿਆਂ ਸੰਕੇਤ ਦੇ ਚੁੱਕੇ ਹਨ | ਇਸ ਤਰ੍ਹਾਂ ਲੁਧਿਆਣਾ ਰੈਲੀ ਕਾਫ਼ੀ ਅਹਿਮ ਰਹਿਣ ਵਾਲੀ ਹੈ |