
ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
ਚੰਡੀਗੜ੍ਹ (ਪ.ਪ.): ਕਲਯੁੱਗੀ ਮਾਪਿਆਂ ਨੇ ਅਪਣੇ ਨਵਜੰਮੇ ਬੱਚੇ ਨੂੰ ਇਸ ਕੜਾਕੇ ਦੀ ਠੰਢ ਵਿਚ ਖੁਲ੍ਹੇ ਅਸਮਾਨ ਹੇਠ ਚੰਡੀਗੜ੍ਹ ਵਿਚ ਮਰਨ ਲਈ ਛੱਡ ਦਿਤਾ। ਇੰਡਸਟਰੀਅਲ ਏਰੀਆ ਫ਼ੇਜ਼-1 ਵਿਚ ਸਥਿਤ ਪਲਾਟ ਦੇ ਬਾਹਰ ਰੇਲਵੇ ਸਟੇਸ਼ਨ ਖੇਤਰ ਵਿਚ ਇਕ ਕੰਬਲ ਵਿਚ ਨਵਜੰਮੇ ਬੱਚੇ ਦੀ ਲਾਸ਼ ਮਿਲੀ। ਉਥੋਂ ਲੰਘਦੇ ਇਕ ਰਾਹਗੀਰ ਦੀ ਨਜ਼ਰ ਲਾਲ ਕੰਬਲ ਉਤੇ ਪਈ। ਉਸ ਨੇ ਨੇੜੇ ਜਾ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ।
New Born Baby
ਨਵਜੰਮੇ ਬੱਚੇ ਨੂੰ ਕੰਬਲ ਵਿਚ ਲਪੇਟਿਆ ਹੋਇਆ ਸੀ ਅਤੇ ਕੋਈ ਵੀ ਆਸਪਾਸ ਨਹੀਂ ਸੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜੀਆਰਪੀ ਦੀ ਜਾਂਚ ਤੋਂ ਬਾਅਦ ਇੰਡਸਟਰੀਅਲ ਏਰੀਆ ਥਾਣਾ ਪੁਲਿਸ ਨੇ ਅਣਪਛਾਤੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਜੀਐਮਸੀਐਚ-32 ਦੀ ਵਿਚ ਰਖਵਾਇਆ ਹੈBaby
ਪੁਲਿਸ ਦੀ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨਵਜੰਮੇ ਬੱਚੇ ਦੀ ਮੌਤ ਠੰਢ ਕਾਰਨ ਹੋਈ ਹੈ। ਹਾਲਾਂਕਿ ਬੱਚੇ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਵੇਗਾ। ਇਸ ਤੋਂ ਪਹਿਲਾਂ ਵੀ ਅਜਿਹਾ ਹੀ ਇਕ ਮਾਮਲਾ ਪਿਛਲੇ ਹਫ਼ਤੇ ਸ਼ਹਿਰ ਵਿਚ ਸਾਹਮਣੇ ਆਇਆ ਸੀ, ਜਿਥੇ ਪਿੰਡ ਕਿਸ਼ਨਗੜ੍ਹ ਵਿਚ ਕਿਸੇ ਨੇ ਨਵਜੰਮੇ ਬੱਚੇ ਨੂੰ ਲਾਵਾਰਸ ਛੱਡ ਦਿਤਾ ਸੀ।
Newborn baby
ਪੁਲਿਸ ਮੁਤਾਬਕ ਬੁਧਵਾਰ ਸ਼ਾਮ 5 ਵਜੇ ਪੁਲਿਸ ਕੰਟਰੋਲ ਰੂਮ ’ਚ ਕਿਸੇ ਰਾਹਗੀਰ ਨੇ ਨਵਜੰਮੇ ਬੱਚੇ ਦੇ ਮਿਲਣ ਦੀ ਸੂਚਨਾ ਦਿਤੀ। ਥਾਣੇਦਾਰ ਦੀ ਜਾਂਚ ਦੇ ਆਧਾਰ ’ਤੇ ਨਵਜੰਮੇ ਬੱਚੇ ਦੀ ਉਮਰ ਦੋ ਤੋਂ ਤਿੰਨ ਮਹੀਨੇ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਹਸਪਤਾਲ ’ਚ ਰਖਵਾਇਆ ਹੈ। ਇਸ ਦੇ ਨਾਲ ਹੀ ਬੱਚੇ ਦੇ ਮਾਪਿਆਂ ਦੀ ਭਾਲ ਜਾਰੀ ਹੈ।