
'ਨਵਾਂ ਪੰਜਾਬ ਬਣਾਉਣਾ ਮੁੱਖ ਮੰਤਰੀ ਦੇ ਹੱਥ ਵਿਚ ਹੁੰਦਾ''
ਅੰਮ੍ਰਿਤਸਰ : ਪੰਜਾਬ 'ਚ CM ਚਿਹਰੇ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਾਂਗਰਸ ਹਾਈਕਮਾਂਡ 'ਤੇ ਵੱਡਾ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਅੰਮ੍ਰਿਤਸਰ 'ਚ ਕਿਹਾ ਕਿ ਨਵਾਂ ਪੰਜਾਬ ਬਣਾਉਣਾ ਮੁੱਖ ਮੰਤਰੀ ਦੇ ਹੱਥ ਵਿਚ ਹੁੰਦਾ ਹੈ| ਜਿਸ ਤਰ੍ਹਾਂ ਦਾ ਮੁੱਖ ਮੰਤਰੀ ਹੋਵੇਗਾ ਉਸ ਤਰ੍ਹਾਂ ਦਾ ਸੂਬਾ ਹੋਵੇਗਾ।
Navjot singh sidhu
ਤੁਹਾਨੂੰ ਇਸ ਵਾਰ ਮੁੱਖ ਮੰਤਰੀ ਦੀ ਚੋਣ ਕਰਨੀ ਪਵੇਗੀ, ਹਾਈਕਮਾਨ ਤਾਂ ਇਕ ਕਮਜ਼ੋਰ ਮੁੱਖ ਮੰਤਰੀ ਚਾਹੁੰਦੀ ਹੈ ਜੋ ਉਨ੍ਹਾਂ ਦੇ ਇਸ਼ਾਰਿਆਂ 'ਤੇ ਨੱਚ ਸਕੇ। ਕੀ ਤੁਸੀਂ ਅਜਿਹਾ ਮੁੱਖ ਮੰਤਰੀ ਚਾਹੁੰਦੇ ਹੋ ?
Navjot Singh Sidhu
ਜ਼ਿਕਰਯੋਗ ਹੈ ਕਿ ਕਾਂਗਰਸ 6 ਫਰਵਰੀ ਨੂੰ ਪੰਜਾਬ 'ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਸਕਦੀ ਹੈ। ਇਸ ਦੇ ਲਈ ਰਾਹੁਲ ਗਾਂਧੀ ਲੁਧਿਆਣਾ ਰੈਲੀ ਵਿੱਚ ਆ ਸਕਦੇ ਹਨ। ਕਾਂਗਰਸ 'ਚ ਮੁੱਖ ਮੰਤਰੀ ਦੇ ਅਹੁਦੇ ਲਈ ਨਵਜੋਤ ਸਿੱਧੂ ਅਤੇ ਮੌਜੂਦਾ ਸੀਐੱਮ ਚਰਨਜੀਤ ਚੰਨੀ ਵਿਚਾਲੇ ਮੁਕਾਬਲਾ ਹੈ।
Navjot Singh Sidhu