
ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਮੁਲਜ਼ਮ
ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਵੱਲੋਂ ਇਕ ਹੋਰ ਐਨਕਾਊਂਟਰ ਕੀਤਾ ਗਿਆ ਹੈ। ਪੁਲਿਸ ਹਿਰਾਸਤ ਵਿਚੋਂ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਦੌਰਾਨ ਪੁਲਿਸ ਨੇ ਗੋਲੀਆਂ ਚਲਾਈਆਂ ਤੇ ਮੁਲਜ਼ਮ ਜ਼ਖ਼ਮੀ ਹੋ ਗਿਆ।ਦੱਸਿਆ ਜਾ ਰਿਹਾ ਹੈ ਛੇਹਰਟਾ ਥਾਣੇ ਅਧੀਨ ਮੀਰੀ-ਪੀਰੀ ਅਕੈਡਮ ਦੇ ਕੋਲ ਐਨਕਾਊਟਰ ਹੋਇਆ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਫਰੌਤੀ ਲੈਣ ਲਈ ਬਿਜਨਸਮੈਨਾਂ ਨੂੰ ਕਾਲਾਂ ਆਉਂਦੀਆ ਹਨ। ਉਨ੍ਹਾਂ ਨੇ ਕਿਹਾ ਹੈਕਿ ਇਕ ਮੈਸੇਜ ਆਇਆ ਜਿਸ ਵਿੱਚ ਫਰੌਤੀ ਦੀ ਮੰਗ ਕੀਤੀ । ਜਾਂਚ ਵਿੱਚ ਤਿੰਨ ਵਿਅਕਤੀ ਜਗਰੂਪ ਸਿੰਘ ਉਰਫ ਚਰਨ, ਯੁਵਰਾਜ ਸਿੰਘ ਅਤੇ ਸ਼ਮਸ਼ੇਰ ਉਰਫ ਸ਼ੇਰਾ ਨੇ ਇਕ ਵਿਅਕਤੀ ਦੀ ਕਹਿਣ ਉੱਤੇ ਬਿਜਨਸਮੈਨ ਤੋਂ ਫਰੌਤ ਮੰਗੀ ਸੀ। ਤਿੰਨੋ ਗ੍ਰਿਫ਼ਤਾਰ ਕਰ ਲਏ ਸੀ। ਵਾਪਸ ਆਉਂਦੇ ਸਮੇਂ ਇਹਨਾਂ ਵਿਚੋਂ ਇਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਅਧਿਕਾਰੀ ਨੇ ਲੱਤ ਵਿੱਚ ਗੋਲੀ ਮਾਰ ਕੇ ਸੁੱਟ ਲਿਆ। ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਜਰਨਲ ਨਾਮ ਦਾ ਵਿਅਕਤੀ ਹੈ ਜੋ ਆਸਟ੍ਰੇਲੀਆ ਦਾ ਹੈ ਉਸ ਨੂੰ ਵੀ ਰੈੱਡ ਨੋਟਿਸ ਕਰਵਾਂਗੇ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਪੁਲਿਸ ਪਾਰਟੀ ਰਿਕਵਰੀ ਕਰਕੇ ਵਾਪਸ ਆ ਰਹੇ ਸੀ ਉਸ ਸਮੇਂ ਇਹ ਘਟਨਾ ਘਟੀ।