ਵਿਆਹ ਦੀਆਂ ਖੁਸ਼ੀਆਂ ਵਿਚਕਾਰ ਕਹਿਰ, ਡੇਰਾਬੱਸੀ ਦੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

By : GAGANDEEP

Published : Feb 4, 2026, 6:58 am IST
Updated : Feb 4, 2026, 7:48 am IST
SHARE ARTICLE
Derabassi youth commits suicide
Derabassi youth commits suicide

ਮ੍ਰਿਤਕ ਦੇ ਸਾਲੇ ਦਾ ਭਲਕੇ ਵਿਆਹ ਹੈ ਅਤੇ ਬਰਾਤ ਚੜ੍ਹਨੀ ਸੀ

ਡੇਰਾਬੱਸੀ (ਸੁਖਵਿੰਦਰ ਸੁੱਖੀ) : ਹਲਕਾ ਡੇਰਾਬੱਸੀ ਦੇ ਪਿੰਡ ਖੇੜੀ ਗੁਜਰਾਂ ਵਿਚ ਇਕ ਨੌਜਵਾਨ 27 ਸਾਲਾ ਕੁਲਦੀਪ ਸਿੰਘ ਪੁੱਤਰ ਸਵ. ਫੂਲ ਚੰਦ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਦੇ ਸਾਲੇ ਦਾ ਭਲਕੇ ਵਿਆਹ ਹੈ ਅਤੇ ਬਰਾਤ ਚੜ੍ਹਨੀ ਸੀ, ਪਰ ਇਸ ਘਟਨਾ ਨੇ ਖੁਸ਼ੀਆਂ ਨੂੰ ਗਮ ਵਿਚ ਬਦਲ ਦਿਤਾ। ਜਾਣਕਾਰੀ ਮੁਤਾਬਿਕ ਕੁਲਦੀਪ ਸਿੰਘ ਡੇਰਾਬੱਸੀ ਸਥਿਤ ਪੀਸੀਸੀਪੀਐਲ ਫੈਕਟਰੀ ਵਿਚ ਕੰਮ ਕਰਦਾ ਸੀ।

ਪਰਵਾਰਕ ਸੂਤਰਾਂ ਅਨੁਸਾਰ ਕੁਲਦੀਪ ਸਿੰਘ ਦੇ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ ਅਤੇ ਉਹ ਆਪਣੀ ਭੈਣ ਦਾ ਇਕਲੌਤਾ ਭਰਾ ਸੀ। ਕਰੀਬ ਛੇ ਮਹੀਨੇ ਪਹਿਲਾਂ ਉਸਦੀ ਮਾਂ ਦਾ ਵੀ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਉਹ ਗਹਿਰੇ ਸਦਮੇ ਵਿੱਚ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਮਾਂ ਦੀ ਮੌਤ ਮਗਰੋਂ ਉਹ ਅਕਸਰ ਡਿਪਰੈਸ਼ਨ ਵਿੱਚ ਰਹਿੰਦਾ ਸੀ।

ਉਹ ਬੀਤੀ ਸ਼ਾਮ ਆਪਣੀ ਪਤਨੀ ਅਤੇ ਬੱਚੇ ਨੂੰ ਸਹੁਰੇ ਪਿੰਡ ਛੱਡਣ ਗਿਆ ਸੀ। ਘਰ ਵਾਪਸ ਆ ਕੇ ਉਹ ਰਾਤ ਨੂੰ ਚੁਬਾਰੇ ਵਿਚ ਸੌਣ ਲਈ ਚਲਾ ਗਿਆ। ਘਰ ਵਿਚ ਉਸਦੀ ਭੂਆ ਅਤੇ ਚਾਚਾ ਮੌਜੂਦ ਸਨ। ਸਵੇਰੇ ਤੜਕੇ ਕਰੀਬ 5 ਵਜੇ ਜਦੋਂ ਕੁਲਦੀਪ ਦਾ ਚਾਚਾ ਚੁਬਾਰੇ ਵੱਲ ਗਿਆ। ਉੱਥੇ ਕਮਰੇ ਦੀ ਕੁੰਡੀ ਅੰਦਰੋਂ ਬੰਦ ਸੀ।

ਸ਼ੱਕ ਹੋਣ ’ਤੇ ਜਦੋਂ ਦਰਵਾਜ਼ੇ ਨੂੰ ਧੱਕਾ ਮਾਰ ਕੇ ਖੋਲ੍ਹਿਆ ਗਿਆ ਤਾਂ ਸਾਹਮਣੇ ਕੁਲਦੀਪ ਦੀ ਲਾਸ਼ ਰੱਸੀ ਦੇ ਫੰਦੇ ਨਾਲ ਲਟਕ ਰਹੀ ਸੀ। ਪਰਿਵਾਰਕ ਮੈਂਬਰ ਉਸਨੂੰ ਤੁਰੰਤ ਡੇਰਾਬੱਸੀ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਕਕ ਐਲਾਨ ਦਿਤਾ। ਡੇਰਾਬੱਸੀ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement