ਸੁਪਰੀਮ ਕੋਰਟ ਨੇ ਫਿਰ ਕਿਹਾ-ਸਰਕਾਰ ਤੋਂ ਵਖਰੀ ਰਾਏ ਹੋਣਾ ਰਾਜ ਧਰੋਹ ਨਹੀਂ
Published : Mar 4, 2021, 1:27 am IST
Updated : Mar 4, 2021, 1:27 am IST
SHARE ARTICLE
image
image

ਸੁਪਰੀਮ ਕੋਰਟ ਨੇ ਫਿਰ ਕਿਹਾ-ਸਰਕਾਰ ਤੋਂ ਵਖਰੀ ਰਾਏ ਹੋਣਾ ਰਾਜ ਧਰੋਹ ਨਹੀਂ

ਫ਼ਾਰੂਕ ਅਬਦੁੱਲਾ ਵਿਰੁਧ ਪਟੀਸ਼ਨ ਰੱਦ

ਨਵੀਂ ਦਿੱਲੀ, 3 ਮਾਰਚ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੂੰ  ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ | ਸੁਪਰੀਮ ਕੋਰਟ ਨੇ ਧਾਰਾ-370 ਨੂੰ  ਰੱਦ ਕੀਤੇ ਜਾਣ ਨੂੰ  ਲੈ ਕੇ ਦਿਤੇ ਬਿਆਨ 'ਤੇ ਫ਼ਾਰੂਕ ਅਬਦੁੱਲਾ ਵਿਰੁਧ ਕਾਰਵਾਈ ਕੀਤੇ ਜਾਣ ਦੀ ਪਟੀਸ਼ਨ ਬੁਧਵਾਰ ਨੂੰ  ਰੱਦ ਕਰ ਦਿਤੀ | imageimage
ਅਦਾਲਤ ਨੇ ਕਿਹਾ ਕਿ ਸਰਕਾਰ ਦੀ ਰਾਏ ਤੋਂ ਵਖਰੇ ਵਿਚਾਰਾਂ ਦੀ ਆਜ਼ਾਦੀ ਨੂੰ  ਰਾਜ ਧਰੋਹ ਨਹੀਂ ਕਿਹਾ ਜਾ ਸਕਦਾ | ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਹੇਮੰਤ ਗੁਪਤਾ ਦੀ ਬੈਂਚ ਨੇ ਪਟੀਸ਼ਨ ਨੂੰ  ਰੱਦ ਕਰ ਦਿਤਾ ਅਤੇ ਅਜਿਹੇ ਦਾਅਵੇ ਕਰਨ ਲਈ ਪਟੀਸ਼ਨਕਰਤਾਵਾਂ 'ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ | 
ਬੈਂਚ ਨੇ ਕਿਹਾ ਕਿ ਸਰਕਾਰ ਦੀ ਰਾਏ ਤੋਂ ਵਖਰੇ ਵਿਚਾਰਾਂ ਦੀ ਆਜ਼ਾਦੀ ਨੂੰ  ਰਾਜ ਧਰੋਹ ਨਹੀਂ ਕਿਹਾ ਜਾ ਸਕਦਾ | ਕੋਰਟ ਨੇ ਪਟੀਸ਼ਨਕਰਤਾਵਾਂ ਨੂੰ  ਜੁਰਮਾਨਾ ਇਸ ਲਈ ਲਾਇਆ, ਕਿਉਂਕਿ ਉਹ ਫ਼ਾਰੂਕ ਅਬਦੁੱਲਾ ਦੇ ਉਸ ਬਿਆਨ ਨੂੰ  ਸਾਬਤ ਨਹੀਂ ਕਰ ਸਕਿਆ | ਇਹ ਪਟੀਸ਼ਨ ਰਜਤ ਸ਼ਰਮਾ ਅਤੇ ਡਾ. ਨੇਹ ਸ਼੍ਰੀਵਾਸਤਵ ਨੇ ਦਾਇਰ ਕੀਤੀ ਸੀ | 
ਪਟੀਸ਼ਨ ਵਿਚ ਕਿਹਾ ਸੀ ਕਿ ਫ਼ਾਰੂਕ ਅਬਦੁੱਲਾ ਨੇ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 124ਏ ਤਹਿਤ ਸਜ਼ਾ ਯੋਗ ਅਪਰਾਧ ਕੀਤਾ ਹੈ | ਜਿਵੇਂ ਕਿ ਉਨ੍ਹਾਂ ਨੇ ਬਿਆਨ ਦਿਤਾ ਹੈ ਕਿ ਧਾਰਾ-370 ਨੂੰ  ਬਹਾਲ ਕਰਵਾਉਣ ਲਈ ਉਹ ਚੀਨ ਦੀ ਮਦਦ ਲੈਣਗੇ, ਜੋ ਕਿ ਸਪੱਸ਼ਟ ਰੂਪ ਨਾਲ ਰਾਜ ਧਰੋਹ ਹੈ | ਦੋਸ਼ ਲਾਇਆ ਗਿਆ ਕਿ ਅਬਦੁੱਲਾ ਨੇ ਜੋ ਬਿਆਨ ਦਿਤਾ ਹੈ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਜੰਮੂ-ਕਸ਼ਮੀਰ ਨੂੰ  ਚੀਨ ਦੇ ਹਵਾਲੇ ਕਰਨਾ ਚਾਹੁੰਦੇ ਹਨ | ਅਜਿਹੇ ਵਿਚ ਉਨ੍ਹਾਂ ਵਿਰੁਧ ਰਾਜ ਧਰੋਹ ਵਜੋਂ ਆਈ. ਪੀ. ਸੀ. ਦੀ ਧਾਰਾ-124ਏ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ |         (ਏਜੰਸੀ)

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement