ਹੋਲਾ-ਮਹੱਲਾ 2022 : ਪ੍ਰਸ਼ਾਸਨ ਨੇ ਸੰਗਤ ਲਈ ਕੀਤੇ ਵਿਸ਼ੇਸ਼ ਪ੍ਰਬੰਧ ਅਤੇ ਜਾਰੀ ਕੀਤੀਆਂ ਹਦਾਇਤਾਂ, ਪੜ੍ਹੋ ਵੇਰਵਾ 
Published : Mar 4, 2022, 5:53 pm IST
Updated : Mar 4, 2022, 5:53 pm IST
SHARE ARTICLE
Hola-Mahalla 2022
Hola-Mahalla 2022

ਕੀਰਤਪੁਰ ਸਾਹਿਬ ਵਿਖੇ 14 ਤੋਂ 16 ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 17 ਤੋਂ 19 ਮਾਰਚ ਤੱਕ ਮਨਾਇਆ ਜਾਵੇਗਾ ਹੋਲਾ-ਮਹੱਲਾ 2022 

ਸ੍ਰੀ ਅਨੰਦਪੁਰ ਸਾਹਿਬ : ਹੋਲਾ-ਮਹੱਲਾ 2022 ਦਾ ਤਿਉਹਾਰ ਕੀਰਤਪੁਰ ਸਾਹਿਬ ਵਿਖੇ 14 ਤੋਂ 16 ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 17 ਤੋਂ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਪ੍ਰਸ਼ਾਸਨ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ ਅਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਲੱਖਾਂ ਸੰਗਤਾਂ ਨੂੰ ਮੇਲਾ ਖੇਤਰ ਨਾਲ ਸਬੰਧਤ ਸਮੁੱਚੀ ਜਾਣਕਾਰੀ ਦੇਣ ਲਈ ਪ੍ਰਸ਼ਾਸਨ ਵੱਲੋਂ ਇਕ ਵਿਸ਼ੇਸ਼ ਵੈੱਬਸਾਈਟ ਤਿਆਰ ਕੀਤੀ ਜਾ ਰਹੀ ਹੈ।

ਇਸ ਵੈੱਬਸਾਈਟ 'ਤੇ ਹੋਲੇ ਮਹੱਲੇ ਸਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਜਿਸ ਨਾਲ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਵਿਸ਼ੇਸ਼ ਸਹੂਲਤ ਮਿਲੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਅਤੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਹੋਲਾ-ਮਹੱਲਾ ਦੇ ਪ੍ਰਬੰਧਾਂ ਸਬੰਧੀ ਮੇਲੇ ਦੇ ਭੂਗੌਲਿਕ ਖੇਤਰ ਦਾ ਦੌਰਾ ਕਰਨ ਮੌਕੇ ਦਿੱਤੀ।

Hola-Mahalla Hola-Mahalla

ਉਨ੍ਹਾਂ ਨੇ ਦੱਸਿਆ ਕਿ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਇਥੇ ਪੌਂਚਦੇ ਹਨ। ਇਸ ਲਈ ਟ੍ਰੈਫਿਕ ਵਿਵਸਥਾ, ਅਮਨ ਅਤੇ ਕਾਨੂੰਨ ਨੂੰ ਬਰਕਰਾਰ ਰੱਖਣਾ, ਸਫ਼ਾਈ, ਰੋਸ਼ਨੀ, ਪੀਣ ਵਾਲਾ ਪਾਣੀ, ਪਖਾਨੇ, ਵਾਹਨਾਂ ਦੀ ਪਾਰਕਿੰਗ, ਸਿਹਤ ਸਹੂਲਤਾਂ ਆਦਿ ਦੀ ਢੁੱਕਵੀ ਵਿਵਸਥਾਂ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਹੋਲਾ-ਮਹੱਲਾ ਖੇਤਰ ਵਿਚ ਪ੍ਰਮੁੱਖ ਧਾਰਮਿਕ ਅਸਥਾਨ, ਸਿਵਲ ਕੰਟਰੋਲ ਰੂਮ, ਪੁਲਸ ਕੰਟਰੋਲ ਰੂਮ, ਪਾਰਕਿੰਗ ਸਥਾਨ, ਟੁਆਇਲਟ ਬਲਾਕ, ਪੀਣ ਵਾਲਾ ਪਾਣੀ, ਸਿਹਤ ਕੇਂਦਰ, ਚੈਕ ਪੋਸਟ ਅਤੇ ਹੋਰ ਲੋੜੀਂਦੀ ਜਾਣਕਾਰੀ ਹੋਲਾ ਮਹੱਲਾ 2022 ਵੈਬਸਾਈਟ 'ਤੇ ਦਰਸਾਈਆਂ ਜਾ ਰਹੀਆਂ ਹਨ।

Holla Mohalla Holla Mohalla

ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ ’ਤੇ ਇਸ ਦਾ ਲਿੰਕ ਵੀ ਪਾਇਆ ਜਾਵੇਗਾ। ਸੋਸ਼ਲ ਮੀਡੀਆ ਰਾਹੀ ਇਸ ਨੂੰ ਹਰ ਸ਼ਰਧਾਲੂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ, ਜਿਸ ਨਾਲ ਦੂਰ ਦੂਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਰੂਟ ਪਲਾਨ, ਟ੍ਰੈਫਿਕ ਵਿਵਸਥਾ, ਲੰਗਰ, ਪਾਰਕਿੰਗ ਸਥਾਨ, ਮੈਡੀਕਲ ਡਿਸਪੈਂਸਰੀ, ਸਿਵਲ ਕੰਟਰੋਲ ਰੂਮ, ਪੁਲਿਸ ਕੰਟਰੋਲ ਰੂਮ ਬਾਰੇ ਜਾਣਕਾਰੀ ਵੀ ਉਪਲੱਬਧ ਹੋਵੇਗੀ। 

Holla MohallaHolla Mohalla

ਪ੍ਰਸ਼ਾਸਨ ਵਲੋਂ ਤਿਆਰ ਕੀਤੀ ਗਈ ਇਸ ਵਿਸ਼ੇਸ਼ ਵੈਬਸਾਈਟ ਉਤੇ ਸਮੇਂ-ਸਮੇਂ 'ਤੇ ਹੋਲਾ-ਮਹੱਲਾ ਬਾਰੇ ਤਾਜ਼ਾ ਜਾਣਕਾਰੀ ਵੀ ਅਪਲੋਡ ਕੀਤੀ ਜਾਵੇਗੀ। ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾ ਅਤੇ ਦਰਸ਼ਨ ਕਰਨ ਮੌਕੇ ਸੰਗਤਾਂ ਦੀ ਆਮਦ ਬਾਰੇ ਵੀ ਜਾਣਕਾਰੀ ਮਿਲੇਗੀ। ਮੋਬਾਇਲ, ਟੈਲੀਫੋਨ ਨੈਟਵਰਕ ਨੂੰ ਨਿਰਵਿਘਨ ਚਲਾਉਣ ਲਈ ਮੋਬਾਇਲ ਕੰਪਨੀਆਂ ਨੂੰ ਮੇਲਾ ਖੇਤਰ ਵਿਚ ਲੱਗੇ ਟਾਵਰ’ਤੇ ਬੂਸਟਰ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਕੰਟਰੋਲ ਰੂਮ ’ਤੇ ਸੰਪਰਕ ਕਰਨ ਲਈ ਜਾਰੀ ਟੈਲੀਫੋਨ ਨੰਬਰ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਵਿਵਸਥਾ ਦਾ ਪ੍ਰਬੰਧ ਵੀ ਇਸ ਵੈੱਬਸਾਈਟ ’ਤੇ ਹੋਵੇਗਾ। 

Holla Mohalla

ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਸ਼ਰਧਾਲੂ ਆਪਣੇ ਟ੍ਰੈਕਟਰਾਂ ਅਤੇ ਹੋਰ ਵਾਹਨਾਂ ’ਤੇ ਉੱਚੀ ਅਵਾਜ਼ ਵਾਲੇ ਵੂਫਰ, ਲਾਊਂਡ ਸਪੀਕਰ ਨਾ ਲਗਾ ਕੇ ਆਉਣ, ਮੋਟਰਸਾਈਕਲਾਂ ਦੇ ਸਾਈਲੈਂਸਰ ਉਤਾਰ ਕੇ ਮੇਲਾ ਖੇਤਰ ਵਿਚ ਦਾਖ਼ਲ ਹੋਣ ’ਤੇ ਵੀ ਪੂਰੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੇਲਾ ਖੇਤਰ ਵਿਚ ਸਾਫ਼-ਸਫ਼ਾਈ ਨੂੰ ਬਰਕਰਾਰ ਰੱਖਣ ਲਈ ਲੰਗਰ ਦੇ ਪ੍ਰਬੰਧਕਾਂ ਅਤੇ ਆਮ ਸੰਗਤ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਮੇਲਾ ਖੇਤਰ ਵਿਚ ਪਾਰਕਿੰਗ ਸਥਾਨਾਂ ਦਾ ਦੌਰਾ ਵੀ ਕੀਤਾ ਅਤੇ ਉਥੇ ਵਾਹਨ ਖੜ੍ਹੇ ਕਰਨ ਲਈ ਸਫਾਈ, ਸ਼ਰਧਾਲੂਆਂ ਲਈ ਪੀਣ ਵਾਲਾ ਪਾਣੀ, ਰੌਸ਼ਨੀ ਅਤੇ ਹੋਰ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement