
ਐਸ.ਆਈ.ਟੀ ਨੇ 1 ਹਫ਼ਤਾ ਪਹਿਲਾਂ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ
ਕੋਟਕਪੂਰਾ - ਕੋਟਕਪੂਰਾ ਗੋਲੀਬਾਰੀ ਮਾਮਲੇ 'ਚ SIT ਨੇ ਪੰਜਾਬ ਪੁਲਿਸ ਦੇ 2 ਸਾਬਕਾ ਅਧਿਕਾਰੀਆਂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਗਗਨਦੀਪ ਬਰਾੜ ਨੂੰ ਸੰਮਨ ਜਾਰੀ ਕੀਤੇ ਹਨ। ਇਹ ਸੰਮਨ ਰੋਹਿਤ ਚੌਧਰੀ (ਉਸ ਸਮੇਂ ਦੇ ਐਡਜੀਪੀ) ਅਤੇ ਆਈਜੀ ਰਣਬੀਰ ਸਿੰਘ ਖਟੜਾ ਨੂੰ ਐਲ ਕੇ ਯਾਦਵ ਦੀ ਅਗਵਾਈ ਵਾਲੀ SIT ਨੇ ਜਾਰੀ ਕੀਤੇ ਹਨ।
Rohit Chaoudry
ਉਸ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਗਗਨਦੀਪ ਬਰਾੜ ਸਨ, ਉਨ੍ਹਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਗਗਨਦੀਪ ਬਰਾੜ ਨੂੰ ਇਸ ਮਾਮਲੇ 'ਚ ਚੱਲ ਰਹੀ ਜਾਂਚ ਦੇ ਸਬੰਧ 'ਚ ਪਹਿਲੀ ਵਾਰ 6 ਮਾਰਚ ਨੂੰ ਸੈਕਟਰ 32 ਦੇ ਅਧਿਕਾਰੀ ਪੁਲਿਸ ਇੰਸਟੀਚਿਊਟ 'ਚ ਸੰਮਨ ਭੇਜੇ ਗਏ ਸਨ।
Randip singh Khatra
Gagandeep Singh Brar
ਦੱਸ ਦਈਏ ਕਿ ਐਸ.ਆਈ.ਟੀ ਨੇ 1 ਹਫ਼ਤਾ ਪਹਿਲਾਂ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ। ਐਸ.ਆਈ.ਟੀ. ਦਾ ਕਹਿਣਾ ਹੈ ਕਿ ਜਿਵੇਂ ਹੀ ਹੋਰ ਸਬੂਤ ਮਿਲਣਗੇ ,ਇਸ ਮਾਮਲੇ 'ਚ ਹੋਰ ਚਲਾਨ ਵੀ ਪੇਸ਼ ਕੀਤੇ ਜਾਣਗੇ।