Punjab Govt offices Timings: ਅਪ੍ਰੈਲ ਤੋਂ 3 ਵੱਖੋ-ਵੱਖ ਸਮਿਆਂ 'ਤੇ ਖੁੱਲ੍ਹਣਗੇ ਪੰਜਾਬ ਦੇ ਸਰਕਾਰੀ ਦਫ਼ਤਰ, ਦੇਖੋ ਕੀ ਰਹੇਗਾ ਸਮਾਂ 
Published : Mar 4, 2024, 10:15 am IST
Updated : Mar 4, 2024, 10:15 am IST
SHARE ARTICLE
Punjab government offices will open at 3 different times from April
Punjab government offices will open at 3 different times from April

ਗਰਮੀਆਂ ਦੇ ਦਿਨਾਂ ਵਿਚ ਕੁਝ ਦਫ਼ਤਰ ਸਵੇਰੇ 8 ਵਜੇ, ਕੁਝ 9 ਵਜੇ ਤੇ ਕੁਝ 10 ਵਜੇ ਖੋਲ੍ਹੇ ਜਾਣਗੇ।

Punjab Govt offices Timings News In Punjabi/ ਚੰਡੀਗੜ੍ਹ : ਪੰਜਾਬ ਸਰਕਾਰ 1 ਅ੍ਰਪੈਲ ਤੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿਚ ਬਦਲਾਅ ਕਰਨ ਜਾ ਰਹੀ ਹੈ। ਗਰਮੀ ਦੇ ਮੌਸਮ ਵਿਚ ਸਰਕਾਰੀ ਦਫ਼ਤਰ 3 ਵੱਖੋ-ਵੱਖਰੇ ਸਮਿਆਂ 'ਤੇ ਖੁੱਲਣਗੇ। ਦਫ਼ਤਰਾਂ ਦੇ ਸਮਿਆਂ ਦੇ ਬਦਲਾਅ ਦੀ ਗੱਲ  ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਵਿਚ ਕਰਵਾਈ ਕਈ ਟਾਈਕਾਨ ਸਟਾਰਟ-ਅੱਪ ਵਿਚ ਕੀਤੀ ਹੈ। 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਫ਼ੈਸਲਾ ਬਿਜਲੀ ਦੀ ਬਚਤ ਕਰਨ ਅਤੇ ਸੜਕਾਂ 'ਤੇ ਟ੍ਰੈਫ਼ਿਕ ਨੂੰ ਘਟਾਉਣ ਲਈ ਲਿਆ ਗਿਆ ਹੈ। ਗਰਮੀਆਂ ਦੇ ਦਿਨਾਂ ਵਿਚ ਕੁਝ ਦਫ਼ਤਰ ਸਵੇਰੇ 8 ਵਜੇ, ਕੁਝ 9 ਵਜੇ ਤੇ ਕੁਝ 10 ਵਜੇ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਹੀ ਇਨ੍ਹਾਂ ਦਫ਼ਤਰਾਂ ਵਿਚ ਛੁੱਟੀ ਦਾ ਸਮਾਂ ਵੀ ਵੱਖੋ-ਵੱਖਰਾ ਹੋਵੇਗਾ। ਉਹਨਾਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਕਰ ਕੇ ਬਿਜਲੀ ਦੀ ਜ਼ਿਆਦਾ ਲੋੜ ਹੁੰਦੀ ਹੈ ਇਸ ਕਰ ਕੇ ਸਰਕਾਰ ਨੇ ਬਿਜਲੀ ਬਚਾਉਣ ਲਈ ਵੀ ਇਹ ਫ਼ੈਸਲਾ ਲਿਆ ਹੈ।

ਉਹਨਾਂ ਨੇ ਕਿਹਾ ਕਿ ਇਹ ਫੈ਼ਸਲਾ ਕੋਈ ਸਰਕਾਰ ਪਹਿਲੀ ਵਾਰ ਲੈ ਰਹੀ ਹੈ ਕਿਉਂਕਿ ਇਹ ਲੋਕਾਂ ਦੀ ਸਰਕਾਰ ਹੈ ਤੇ ਪਹਿਲੀਆਂ ਸਰਕਾਰਾਂ ਨੂੰ ਇਸ ਬਾਰੇ ਕੁੱਝ ਸੁੱਝਿਆ ਹੀ ਨਹੀਂ। ਜ਼ਿਕਰਯੋਗ ਹੈ ਕਿ ਬੀਤੇ ਸਾਲ ਤੱਕ ਪੰਜਾਬ ਵਿਚ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਦੇ ਸਨ। ਗਰਮੀ ਦੇ ਮੌਸਮ ਵਿਚ ਸਰਕਾਰ ਨੇ ਨਵਾਂ ਪ੍ਰਯੋਗ ਕਰਦਿਆਂ ਕੁਝ ਸਮੇਂ ਲਈ ਦਫ਼ਤਰ ਖੋਲ੍ਹਣ ਦੇ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤਕ ਕੀਤਾ, ਜਿਸ ਮਗਰੋਂ ਪੁਰਾਣੇ ਸਮੇਂ ਨੂੰ ਹੀ ਲਾਗੂ ਕਰ ਦਿੱਤਾ ਗਿਆ। 

(For more news apart from Punjab government offices timings news premises to open at 3 different times News IN Punjabi, stay tuned to Rozana Spokesman)

 

SHARE ARTICLE

ਏਜੰਸੀ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement