Special Train : ਹੋਲੀ 'ਤੇ ਪੰਜਾਬ ਤੋਂ ਵਿਸ਼ੇਸ਼ ਰੇਲ ਗੱਡੀਆਂ ਦਾ ਸੰਚਾਲਨ, ਗੋਰਖਪੁਰ-ਅੰਮ੍ਰਿਤਸਰ ਵਿਚਕਾਰ ਚੱਲਣਗੀਆਂ ਟਰੇਨਾਂ
Published : Mar 4, 2025, 11:18 am IST
Updated : Mar 4, 2025, 11:19 am IST
SHARE ARTICLE
Special trains to run from Punjab on Holi Latest News in Punjabi
Special trains to run from Punjab on Holi Latest News in Punjabi

Special Train : 5 ਤੋਂ 27 ਮਾਰਚ ਤਕ ਕਰਨਗੀਆਂ 4-4 ਯਾਤਰਾਵਾਂ

Special trains to run from Punjab on Holi Latest News in Punjabi : ਹੋਲੀ ਦੇ ਤਿਉਹਾਰ 'ਤੇ ਯਾਤਰੀਆਂ ਦੀ ਵੱਧ ਦੀ ਭੀੜ ਨੂੰ ਦੇਖਦੇ ਹੋਏ, ਭਾਰਤੀ ਰੇਲਵੇ ਨੇ ਇਕ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ। ਹੋਲੀ ਸਪੈਸ਼ਲ ਟ੍ਰੇਨ (ਟ੍ਰੇਨ ਨੰ. 05005/05006) ਗੋਰਖਪੁਰ ਅਤੇ ਅੰਮ੍ਰਿਤਸਰ ਵਿਚਕਾਰ ਚਲਾਈ ਜਾਵੇਗੀ, ਜੋ ਤਿਉਹਾਰ ਦੌਰਾਨ ਟ੍ਰੇਨਾਂ ਵਿਚ ਵੱਧ ਰਹੀ ਭੀੜ ਨੂੰ ਕੰਟਰੋਲ ਕਰਨ ਵਿਚ ਵੱਡੀ ਰਾਹਤ ਪ੍ਰਦਾਨ ਕਰੇਗੀ।

ਇਹ ਰੇਲਗੱਡੀ ਦੋਵਾਂ ਪਾਸਿਆਂ ਤੋਂ ਚਾਰ ਯਾਤਰਾਵਾਂ ਪੂਰੀਆਂ ਕਰੇਗੀ। ਗੋਰਖਪੁਰ ਤੋਂ ਅੰਮ੍ਰਿਤਸਰ ਲਈ ਟ੍ਰੇਨ ਨੰਬਰ 05005 5 ਮਾਰਚ 2025 ਤੋਂ 26 ਮਾਰਚ 2025 ਤਕ ਹਰ ਬੁਧਵਾਰ ਨੂੰ ਚੱਲੇਗੀ, ਜਦੋਂ ਕਿ ਵਾਪਸੀ ਵਿਚ ਅੰਮ੍ਰਿਤਸਰ ਤੋਂ ਗੋਰਖਪੁਰ ਲਈ ਟ੍ਰੇਨ ਨੰਬਰ 05006 6 ਮਾਰਚ 2025 ਤੋਂ 27 ਮਾਰਚ 2025 ਤਕ ਹਰ ਵੀਰਵਾਰ ਨੂੰ ਚੱਲੇਗੀ।

ਇਹ ਰੇਲਗੱਡੀ ਅੰਮ੍ਰਿਤਸਰ ਤੋਂ ਦੁਪਹਿਰ 12.45 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 9.15 ਵਜੇ ਗੋਰਖਪੁਰ ਪਹੁੰਚੇਗੀ। ਇਸ ਦੇ ਨਾਲ ਹੀ, ਇਹ ਰੇਲਗੱਡੀ ਗੋਰਖਪੁਰ ਤੋਂ ਦੁਪਹਿਰ 2:40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 09:30 ਵਜੇ ਅੰਮ੍ਰਿਤਸਰ ਪਹੁੰਚੇਗੀ।

ਹੋਲੀ ਸਪੈਸ਼ਲ ਟ੍ਰੇਨ ਕਈ ਮਹੱਤਵਪੂਰਨ ਸਟੇਸ਼ਨਾਂ 'ਤੇ ਰੁਕੇਗੀ, ਜਿਨ੍ਹਾਂ ਵਿਚ ਖਲੀਲਾਬਾਦ, ਬਸਤੀ, ਗੋਂਡਾ, ਬੁਰਹਵਾਲ, ਸੀਤਾਪੁਰ, ਬਰੇਲੀ, ਮੁਰਾਦਾਬਾਦ, ਸਹਾਰਨਪੁਰ, ਯਮੁਨਾਨਗਰ, ਜਗਾਧਰੀ, ਅੰਬਾਲਾ ਕੈਂਟ, ਚੰਡੀਗੜ੍ਹ, ਲੁਧਿਆਣਾ, ਜਲੰਧਰ ਸ਼ਹਿਰ ਅਤੇ ਬਿਆਸ ਰੇਲਵੇ ਸਟੇਸ਼ਨ ਸ਼ਾਮਲ ਹਨ।

ਯਾਤਰੀਆਂ ਦੀ ਸਹੂਲਤ ਲਈ, ਰੇਲਵੇ ਨੇ ਇਸ ਹੋਲੀ ਸਪੈਸ਼ਲ ਟ੍ਰੇਨ ਵਿਚ 3 ਟੀਅਰ ਏਸੀ, ਸਲੀਪਰ ਅਤੇ ਜਨਰਲ ਕਲਾਸ ਕੋਚ ਪ੍ਰਦਾਨ ਕੀਤੇ ਹਨ ਤਾਂ ਜੋ ਹਰ ਕਿਸਮ ਦੇ ਯਾਤਰੀ ਅਪਣੀ ਜ਼ਰੂਰਤ ਅਨੁਸਾਰ ਯਾਤਰਾ ਕਰ ਸਕਣ। ਯਾਤਰਾ ਕਰਨ ਦੇ ਚਾਹਵਾਨ ਯਾਤਰੀ ਆਈ.ਆਰ.ਸੀ.ਟੀ.ਸੀ ਦੀ ਵੈੱਬਸਾਈਟ ਜਾਂ ਰੇਲਵੇ ਕਾਊਂਟਰਾਂ ਤੋਂ ਟਿਕਟਾਂ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਬੁਕਿੰਗ ਕਈ ਆਨਲਾਈਨ ਟਰੈਵਲ ਏਜੰਸੀਆਂ ਰਾਹੀਂ ਵੀ ਬੁਕਿੰਗ ਕੀਤੀ ਜਾ ਸਕਦੀ ਹੈ।

ਪੰਜਾਬ ਵਿਚੋਂ ਲੰਘਣ ਵਾਲੀਆਂ ਦੋ ਹੋਰ ਵਿਸ਼ੇਸ਼ ਰੇਲਗੱਡੀਆਂ:

1. ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ (ਟ੍ਰੇਨ ਨੰ. 04081/04082)

MAU ਤੋਂ ਰਵਾਨਗੀ: 8, 10, 12, 15, 17 ਮਾਰਚ ਰਾਤ 11:45 ਵਜੇ

ਨਵੀਂ ਦਿੱਲੀ ਤੋਂ ਵਾਪਸੀ: 9, 11, 16, 18 ਮਾਰਚ ਰਾਤ 9:20 ਵਜੇ

ਰੁਕਣ ਵਾਲੀਆਂ ਥਾਵਾਂ: ਸੋਨੀਪਤ, ਪਾਣੀਪਤ, ਅੰਬਾਲਾ ਕੈਂਟ, ਜਲੰਧਰ, ਜੰਮੂ ਤਵੀ

2. ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਵਾਰਾਣਸੀ (ਟ੍ਰੇਨ ਨੰ. 04604/04603)

ਕਟੜਾ ਤੋਂ ਰਵਾਨਗੀ: 9, 16 ਮਾਰਚ ਸ਼ਾਮ 6:15 ਵਜੇ

ਵਾਰਾਣਸੀ ਤੋਂ ਵਾਪਸੀ: 11, 18 ਮਾਰਚ ਸਵੇਰੇ 5:30 ਵਜੇ

ਰੁਕਣ ਵਾਲੀਆਂ ਥਾਵਾਂ: ਜੰਮੂ ਤਵੀ, ਪਠਾਨਕੋਟ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਬਰੇਲੀ

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement