
DC ਹਿਮਾਸ਼ੂ ਅਗਰਵਾਲ ਨੇ ਲਿਸਟ ਕੀਤੀ ਜਾਰੀ
ਜਲੰਧਰ: ਪੰਜਾਬ ਵਿੱਚ ਤਹਿਸੀਲਦਾਰ ਹੜਤਾਲ ਉੱਤੇ ਹਨ ਇਸ ਦੌਰਾਨ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਤਹਿਸੀਲਦਾਰਾਂ ਦੀ ਥਾਂ ਉੱਤੇ ਨਵੇਂ ਅਧਿਕਾਰੀਆਂ ਕੰਮ ਕਰਨਗੇ ਅਤੇ ਉਨ੍ਹਾਂ ਨੂੰ ਰਜਿਸਟਰੀਆਂ ਕਰਨ ਦੀ ਮਾਨਤਾ ਵੀ ਦਿੱਤੀ ਹੈ। ਹੁਣ ਤਹਿਸੀਲਦਾਰ ਦੀ ਥਾਂ 'ਤੇ ਗਜ਼ਟਿਡ ਅਧਿਕਾਰੀ ਕਾਨੂੰਨਗੋ ਰਜਿਸਟ੍ਰੇਸ਼ਨ ਕਰਨਗੇ। ਇਸ ਦੌਰਾਨ, ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨਾਂ ਕਰਨ ਦੀਆਂ ਸ਼ਕਤੀਆਂ ਸੌਂਪ ਦਿੱਤੀਆਂ ਹਨ।
ਪੰਜਾਬ ਵਿੱਚ ਤਹਿਸੀਲਦਾਰ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਵਿਰੋਧ ਵਿੱਚ ਸਮੂਹਿਕ ਛੁੱਟੀ 'ਤੇ ਚਲੇ ਗਏ। ਜਿੱਥੇ ਤਹਿਸੀਲਦਾਰਾਂ ਨੇ ਸ਼ੁੱਕਰਵਾਰ ਤੱਕ ਕੰਮ ਨਾ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਤਹਿਸੀਲਦਾਰਾਂ ਦੇ ਇਸ ਐਲਾਨ ਤੋਂ ਬਾਅਦ, ਸੀਐਮ ਭਗਵੰਤ ਮਾਨ ਨੇ ਅੱਜ ਸਖ਼ਤ ਕਾਰਵਾਈ ਕੀਤੀ ਹੈ। ਜਿੱਥੇ ਉਨ੍ਹਾਂ ਨੇ ਤਹਿਸੀਲਦਾਰਾਂ ਨੂੰ ਸ਼ਾਮ 5 ਵਜੇ ਤੱਕ ਕੰਮ 'ਤੇ ਵਾਪਸ ਆਉਣ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਜ਼ਿਲ੍ਹਿਆਂ ਦੀਆਂ ਤਹਿਸੀਲਾਂ ਵਿੱਚ ਕੰਮ ਨਾ ਰੋਕਣ ਦੇ ਹੁਕਮ ਜਾਰੀ ਕੀਤੇ ਹਨ।