ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ 'ਤੇ ਫਿਰ ਹੋਇਆ ਡਰੋਨ ਹਮਲਾ
Published : Mar 4, 2026, 4:44 pm IST
Updated : Mar 4, 2026, 4:44 pm IST
SHARE ARTICLE
Another drone attack on Saudi Arabia's largest oil company Aramco
Another drone attack on Saudi Arabia's largest oil company Aramco

ਦੋ ਦਿਨ ਪਹਿਲਾਂ ਵੀ ਰਿਫਾਇਨਰੀ ’ਤੇ ਹੋਇਆ ਸੀ ਡਰੋਨ ਹਮਲਾ

ਤੇਲ ਅਵੀਵ : ਅਮਰੀਕਾ-ਇਜ਼ਰਾਈਲ ਅਤੇ ਇਰਾਨ ਜੰਗ ਦਾ ਅੱਜ ਪੰਜਵਾਂ ਦਿਨ ਹੈ । ਇਸੇ ਦੌਰਾਨ ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਦੀ ਰਾਸ ਤਨੂਰਾ ਰਿਫਾਈਨਰੀ 'ਤੇ ਫਿਰ ਤੋਂ ਇੱਕ ਡਰੋਨ ਹਮਲਾ ਹੋਇਆ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਹੈ ।  ਦੋ ਦਿਨ ਪਹਿਲਾਂ ਵੀ ਇਸ ਰਿਫਾਈਨਰੀ 'ਤੇ ਇਰਾਨੀ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਰਾਸ ਤਨੂਰਾ ਰਿਫਾਈਨਰੀ ਸਾਊਦੀ ਅਰਬ ਦੀਆਂ ਸਭ ਤੋਂ ਵੱਡੀਆਂ ਤੇਲ ਰਿਫਾਈਨਰੀਆਂ ਵਿੱਚੋਂ ਇੱਕ ਹੈ। ਇੱਥੇ ਰੋਜ਼ਾਨਾ ਲਗਭਗ 5.50 ਲੱਖ ਬੈਰਲ ਕੱਚਾ ਤੇਲ ਰਿਫਾਈਨ ਕੀਤਾ ਜਾਂਦਾ ਹੈ।

ਦੂਜੇ ਪਾਸੇ ਇਰਾਨ ਨੇ ਸਾਬਕਾ ਸੁਪਰੀਮ ਲੀਡਰ ਅਲੀ ਖਾਮੇਨੇਈ ਦੇ ਬੇਟੇ ਮੁਜਤਬਾ ਖਾਮੇਨੇਈ ਨੂੰ ਨਵਾਂ ਸੁਪਰੀਮ ਲੀਡਰ ਚੁਣ ਲੈਣ ਦਾ ਦਾਅਵਾ ਕੀਤਾ ਹੈ। ਜਦਕਿ ਇਸ ਦੀ ਅਧਿਕਾਰਤ ਪੁਸ਼ਟੀ ਖਾਮੇਨੇਈ ਦੇ ਅੰਤਿਮ ਸੰਸਕਾਰ ਤੋਂ ਬਾਅਦ ਹੋਵੇਗੀ। ਉਧਰ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਹੈ ਕਿ ਜੇ ਅਲੀ ਖਾਮੇਨੇਈ ਤੋਂ ਬਾਅਦ ਇਰਾਨ ਵਿੱਚ ਜੋ ਵੀ ਨਵਾਂ ਲੀਡਰ ਬਣੇਗਾ, ਉਸ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ। ਕਾਟਜ਼ ਨੇ ਇਹ ਵੀ ਕਿਹਾ ਕਿ ਨਾਮ ਜਾਂ ਜਗ੍ਹਾ ਨਾਲ ਕੋਈ ਫਰਕ ਨਹੀਂ ਪੈਂਦਾ, ਇਜ਼ਰਾਈਲ ਉਸ ਨੂੰ ਲੱਭ ਲਵੇਗਾ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement