ਕੁਪੋਸ਼ਣ ਰੋਕਣ ’ਚ ਕਾਰਗਰ ਆਂਗਣਵਾੜੀ ਕੇਂਦਰਾਂ ’ਚ ਚੱਲ ਰਿਹਾ ‘ਪੋਸ਼ਣ ਅਭਿਆਨ’
Published : Mar 14, 2020, 2:56 pm IST
Updated : Apr 4, 2020, 3:04 pm IST
SHARE ARTICLE
File Photo
File Photo

ਕੁਪੋਸ਼ਣ ਕਿਸੇ ਵੀ ਦੇਸ਼ ਦੇ ਭਵਿੱਖ ਲਈ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ

ਕੁਪੋਸ਼ਣ ਕਿਸੇ ਵੀ ਦੇਸ਼ ਦੇ ਭਵਿੱਖ ਲਈ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ। ਜੇ ਆਉਣ ਵਾਲੀ ਪੀੜੀ ਪੋਸ਼ਟਿਕ ਭੋਜਨ ਤੋਂ ਵਾਂਜੀ ਹੋਵੇਗੀ ਤਾਂ ਚੰਗੇ ਭਵਿੱਖ ਦੀ ਆਸ ਰੱਖਣਾ ਬੇਅਰਥ ਹੈ। ਅਜਿਹੇ ’ਚ ਸੂਬਾ ਸਰਕਾਰਾਂ ਆਪੋ-ਆਪਣੇ ਖਿੱਤੇ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਭਰਪੂਰ ਕੋਸ਼ਿਸ਼ ਕਰ ਰਹੀਆਂ ਹਨ। ਪੰਜਾਬ ’ਚ ਵੀ ਪੋਸ਼ਣ ਅਭਿਆਨ ਤਹਿਤ ਨਵਜੰਮੇ ਬੱਚਿਆਂ ਅਤੇ ਗਰਭਵਤੀ ਅੋਰਤਾਂ ਨੂੰ ਪੋਸ਼ਟਿਕ ਭੋਜਨ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਨੂੰ ਅਮਲੀ ਰੂਪ ਦੇਣ ਲਈ ਸੂਬੇ ਅੰਦਰ ਸਥਿਤ ਆਂਗਣਵਾੜੀ ਕੇਂਦਰਾਂ ਦੀ ਸਹਾਇਤਾ ਲਈ ਜਾ ਰਹੀ ਹੈ।

ਇਸ ਅਭਿਆਨ ਦੀ ਜ਼ਮੀਨੀ ਹਕੀਕਤ ਜਾਨਣ ਲਈ ਰੋਜ਼ਾਨਾ ਸਪੋਕਸਮੈਨ ਦੀ ਟੀਮ ਵੱਲੋਂ ਮੋਹਾਲੀ ਫੇਜ਼ 2 ਦੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਚਲਾਏ ਜਾ ਰਹੇ ਆਂਗਣਵਾੜੀ ਕੇਂਦਰ ਦਾ ਦੌਰਾ ਕੀਤਾ ਗਿਆ। ਇੱਥੇ ਸੀ.ਡੀ.ਪੀ.ਓ. ਮੋਹਾਲੀ ਅਰਵਿੰਦਰ ਕੌਰ ਨੇ ਦੱਸਿਆ ਕਿ ਸੂਬੇ ਦੇ ਤਮਾਮ ਆਂਗਣਵਾੜੀ ਕੇਂਦਰਾਂ ’ਚ ਮੁੱਖ ਮੰਤਰੀ ਦੀ ਦੇਖ ਰੇਖ ਹੇਠ ਪੋਸ਼ਣ ਅਭਿਆਨ 8 ਮਾਰਚ ਤੋਂ ਆਰੰਭਿਆ ਗਿਆ ਹੈ। ਇਸ ਤਹਿਤ ਨਵਜੰਮੇ ਬੱਚਿਆਂ ਤੋਂ ਲੈ ਕੇ 6 ਸਾਲ ਤਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਲੜਕੀਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਵੱਖ- ਵੱਖ ਉਪਰਾਲੇ ਕੀਤੇ ਜਾ ਰਹੇ ਹਨ।

File photoFile photo

ਉਹਨਾਂ ਦੱਸਿਆ ਕਿ ਅਨੀਮੀਆ ਦੀ ਸ਼ਿਕਾਇਤ ਅਕਸਰ ਵੱਡੀ ਸਮੱਸਿਆ ਰਹਿੰਦੀ ਹੈ ਜਿਸ ਤੋਂ ਬਚਣ ਲਈ ਵਿਸ਼ੇਸ਼ੇ ਹਦਾਇਤਾਂ ਜਾਰੀ ਕੀਤੀ ਜਾਂਦੀਆਂ ਹਨ। ਆਂਗਣਵਾੜੀ ਕੇਂਦਰਾਂ ’ਚ ਪੋਸ਼ਣ ਅਭਿਆਨ ਤਹਿਤ ਗਰਭਵਤੀਆਂ ਦੀ ਗੋਦਭਰਾਈ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਵੱਖ-ਵੱਖ ਪੋਸ਼ਟਿਕ ਭੋਜਨ, ਫੱਲ, ਹਰੀਆਂ ਸਬਜੀਆਂ ਅਤੇ ਰੱਸਦ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਗਰਭਵਤੀ ਹੋਣ ’ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਸ ਬਾਬਤ ਵੀ ਜਾਣਕਾਰੀ ਦਿੱਤੀ ਜਾਂਦੀ ਹੈ।

ਆਂਗਣਵਾੜੀ ਕੇਂਦਰ ’ਚ ਕੰਮ ਕਰਨ ਵਾਲੀ ਵਰਕਰ ਕੁਲਦੀਪ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਤਹਿਤ ਪਹਿਲੀ ਵਾਰ ਮਾਂ ਬਣਨ ਵਾਲੀਆਂ ਅੋਰਤਾਂ ਨੂੰ 3 ਕਿਸ਼ਤਾਂ ’ਚ ਪੰਜ ਹਜ਼ਾਰ ਰੁਪਏ ਦੀ ਮਾਲੀ ਇਮਦਾਦ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮਹਿਲਾਵਾਂ ਨੂੰ ਪੋਸ਼ਟਿਕ ਭੋਜਨ ਘਰ ਹੀ ਤਿਆਰ ਕਰਨ ਦਾ ਤਰੀਕਾ ਵੀ ਦੱਸਿਆ ਜਾਂਦਾ ਤਾਂ ਜੋ ਘਰ ’ਚ ਪੋਸ਼ਟਿਕ ਭੋਜਨ ਮਿਲ ਸਕੇ। ਇਸ ਤੋਂ ਇਲਾਵਾ ਬੇਬੇ ਨਾਨਕੀ ਪੈਨਸ਼ਨ ਸਕੀਮ ਦਾ ਵੀ ਲਾਹਾ ਦਿੱਤਾ ਜਾਂਦਾ ਹੈ ਅਤੇ 0-6 ਸਾਲ ਤਕ ਦੇ ਬੱਚਿਆਂ ਲਈ ਟੀਕਾਕਰਨ ਤੇ ਮੈਡੀਕਲ ਜਾਂਚ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।

File photoFile photo

ਆਂਗਣਵਾੜੀ ਕੇਂਦਰ ਤੋਂ ਲਗਾਤਾਰਤਾ ’ਚ ਇਮਦਾਦ ਹਾਸਲ ਕਰਨ ਵਾਲੀਆਂ ਗਰਭਵਤੀ ਲੜਕੀਆਂ ਜਿਹਨਾਂ ’ਚ ਨਵਦੀਪ, ਪੂਨਮ, ਅਨੂੰ ਸਮੇਤ ਹੋਰ ਵੀ ਮੌਕੇ ’ਤੇ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਇਸ ਮਹਿੰਗਾਈ ਦੇ ਸਮੇਂ ’ਚ ਮਿਲ ਰਹੀ ਇਸ ਸਹਾਇਤਾ ਨਾਲ ਵੱਡੀ ਰਾਹਤ ਮਿਲ ਰਹੀ ਹੈ। ਉਹਨਾਂ ਨੇ ਦੱਸਿਆ ਕਿ ਇੱਥੇ ਆ ਕੇ ਉਹਨਾਂ ਨੂੰ ਗਰਭਵਤੀ ਅਵੱਸਥਾ ’ਚ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਬਾਰੇ ਵੀ ਜਾਣਕਾਰੀ ਮਿਲ ਰਹੀ ਹੈ ਅਤੇ ਮਾਲੀ ਇਮਦਾਦ ਮਿਲਣ ਨਾਲ ਆਰਥਿਕ ਸਹਾਰਾ ਵੀ ਮਿਲ ਰਿਹਾ ਹੈ।

ਲਾਭਪਾਤਰੀ ਮਹਿਲਾਵਾਂ ਦਾ ਕਹਿਣਾ ਸੀ ਕਿ ਇਸ ਪੋਸ਼ਣ ਅਭਿਆਨ ਅਤੇ ਸਰਕਾਰੀ ਯੋਜਨਾ ਤਹਿਤ ਰਿਜਸਟਰ ਹੋਣ ਪਿੱਛੋਂ ਚੰਗੀ ਸਹੂਲਤ ਮਿਲ ਰਹੀ ਹੈ ਅਤੇ ਹੋਰ ਲੋਕਾਂ ਨੂੰ ਵੀ ਇਸ ਲਾਹਾ ਜ਼ਰੂਰ ਉਠਾਉਣਾ ਚਾਹੀਦਾ ਹੈ। ਆਂਗਣਵਾੜੀ ਵਰਕਰ ਦਾ ਕਹਿਣਾ ਸੀ ਕਿ ਆਂਗਣਵਾੜੀ ਕੇਂਦਰਾਂ ਨੂੰ ਵੀ ਮਾਡਰਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਇੱਥੇ ਹੋਰ ਵਧੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਵਰਕਰਾਂ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਦਾਨੀ ਸੱਜਣ ਇਹਨਾਂ ਕੇਂਦਰਾਂ ਦਾ ਸਹਿਯੋਗ ਵੀ ਦਿੰਦੇ ਹਨ ਅਤੇ ਸਰਕਾਰ ਵੱਲੋਂ ਵੀ ਇਹਨਾਂ ਕੇਂਦਰਾਂ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

- ਪੱਤਰਕਾਰ ਹਰਦੀਪ ਸਿੰਘ ਭੋਗਲ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement