‘ਪੰਜਾਬ ਫ਼ਾਰ ਫ਼ਾਰਮਰਜ਼’ ਦੇ ਨਾਮ ’ਤੇ ਬਣਾਇਆ ਜਾਵੇਗਾ ਇਕ ਫ਼ਰੰਟ : ਸੰਯੁਕਤ ਕਿਸਾਨ ਮੋਰਚਾ
Published : Apr 4, 2021, 7:47 am IST
Updated : Apr 4, 2021, 7:47 am IST
SHARE ARTICLE
Balbir Singh Rajewal
Balbir Singh Rajewal

ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਦੇ ਲੋਕਾਂ ਦਾ ਅੰਦੋਲਨ ਵਿਚ ਸਹਿਯੋਗ ਕਰਨ ਲਈ ਕੀਤਾ ਧਨਵਾਦ

ਲੁਧਿਆਣਾ (ਆਰ.ਪੀ.ਸਿੰਘ): ਕੱਲ੍ਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਔਰਤ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਆੜ੍ਹਤੀ, ਟਰਾਂਸਪੋਰਟ, ਟੀਚਰਜ਼,  ਯੂਨੀਵਰਸਿਟੀ ਐਮਪਲੋਈ ਅਤੇ ਹੋਰ ਅੱਗੇ ਵਧੂ ਜਥੇਬੰਦੀਆਂ ਦੀ ਸਾਂਝੀ ਬੈਠਕ ਹੋਈ। ਇਸ ਮੀਟਿੰਗ ਵਿਚ ਵਾਢੀ ਦੇ ਸੀਜ਼ਨ ਦੌਰਾਨ ਕਿਸਾਨ ਮਜ਼ਦੂਰਾਂ ਨੂੰ ਦਿੱਲੀ ਦੇ ਮੋਰਚਿਆਂ ਤੋਂ ਅਪਣੇ ਖੇਤਾਂ ਵਲ ਜਾਣਾ ਪਵੇਗਾ ਅਤੇ ਦਿੱਲੀ ਦੇ ਮੋਰਚੇ ਨੂੰ ਇਸ ਦੌਰਾਨ ਵੀ ਉਨੀ ਹੀ ਤਾਕਤ ਵਿਚ ਰੱਖਣ ਲਈ ਅਤੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਜਥੇਬੰਦੀਆਂ ਤੋਂ ਬਾਹਰ ਮਿਲ ਰਹੇ ਸਮਰਥਨ ਨੂੰ ਜਥੇਬੰਦ ਕਰਨ ਲਈ ਪੰਜਾਬ ਦੀਆਂ ਜਥੇਬੰਦੀਆਂ ਨੇ ਇਕ ਮੀਟਿੰਗ ਕਰਨ ਦਾ ਸੁਝਾਅ ਦਿਤਾ ਸੀ। 

Punjab Agricultural University Punjab Agricultural University

 ਕੱਲ੍ਹ  ਸਵੇਰੇ 10 ਵਜੇ ਸ਼ੁਰੂ ਹੋਏ ਇਸ ਪ੍ਰੋਗ੍ਰਾਮ ਵਿਚ ਸਯੁੰਕਤ ਕਿਸਾਨ ਮੋਰਚੇ ਦੇ ਡਾ. ਦਰਸ਼ਨ ਪਾਲ ਨੇ ਭੂਮਿਕਾ ਵਿਚ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨੇ ਇਸ ਅੰਦੋਲਨ ਰਾਹੀਂ ਅਪਦੇ ਜਨੂੰਨ ਨੂੰ ਕਾਇਮ ਰੱਖਿਆ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖੀ ਭਾਵਨਾ ਨੇ ਇਸ ਘੋਲ ਰਾਹੀਂ ਜ਼ੁਲਮ ਵਿਰੁਧ ਲੜਨ ਦੇ ਅਪਣੇ ਭਾਵ ਨੂੰ ਕਾਇਮ ਰਖਿਆ ਹੈ। 

Dr. darshan pal And  Seshav NagraDr. darshan pal

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵਿਸਤਾਰ ਨਾਲ ਇਸ ਮੋਰਚੇ ਦੇ ਹਾਲਾਤ ਵਾਰੇ ਚਰਚਾ ਕੀਤੀ ਅਤੇ ਪੰਜਾਬ ਦੇ ਲੋਕਾਂ ਦਾ ਇਸ ਅੰਦੋਲਨ ਵਿਚ ਤਨ ਮਨ ਧਨ ਨਾਲ ਸਹਿਯੋਗ ਕਰਨ ਲਈ ਧਨਵਾਦ ਕੀਤਾ। ਸੰਯੁਕਤ ਕਿਸਾਨ ਮੋਰਚੇ ਅਤੇ ਅੱਜ ਦੇ ਪ੍ਰੋਗਰਾਮ ਵਿਚ ਪਹੁੰਚਿਆ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨੇ ਫ਼ੈਸਲਾ ਕੀਤਾ ਹੈ ਕਿ ‘‘ਪੰਜਾਬ ਫ਼ੋਰ ਫ਼ਾਰਮਰਜ਼” ਨਾਮ ਤੋਂ ਇਕ ਫ਼ਰੰਟ ਬਣਾਇਆ ਜਾਵੇਗਾ ਜਿਸ ਦੀ ਪਹਿਲੀ ਮੀਟਿੰਗ 7 ਅਪ੍ਰੈਲ 2021 ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਹੋਵੇਗੀ। ਇਸ ਰਾਹੀਂ ਇਹ ਯੋਜਨਾ ਬਣਾਈ ਜਾਵੇਗੀ ਕਿ ਵਾਢੀ ਦੇ ਸਮੇਂ ਦਿੱਲੀ ਮੋਰਚੇ ਵਿਚ ਡਿਊਟੀਆਂ ਵੰਡ ਕੇ ਸ਼ਮੂਲੀਅਤ ਵਧਾਈ ਜਾਵੇ। 


Balbir Singh RajewalBalbir Singh Rajewal

ਮੀਟਿੰਗ ਵਿਚ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮੋਰਚੇ ਵਿਚ ਮਜ਼ਦੂਰਾਂ ਦੀ ਭਾਰੀ ਸ਼ਮੂਲੀਅਤ ਵੇਖਣ ਨੂੰ ਮਿਲੇਗੀ। ਕੇਂਦਰ ਸਰਕਾਰ ਵਲੋਂ 4 ਲੇਬਰ ਕੋਡ ਹੁਣੇ ਨਾ ਲਾਗੂ ਕਰਨ ਨੂੰ ਮਜ਼ਦੂਰ ਅਤੇ ਕਿਸਾਨੀ ਘੋਲ ਦੀ ਜਿੱਤ ਮੰਨਦੇ ਕਿਹਾ ਕਿ ਹੁਣ ਕਿਸਾਨ ਮਜ਼ਦੂਰ ਮਿਲ ਕੇ ਨਿਜੀਕਰਨ ਵਿਰੁਧ ਲੜਾਈ ਲੜਨਗੇ। ਇਸ ਦੌਰਾਨ ਪਹੁੰਚਿਆ ਸਾਰੀਆਂ ਜਥੇਬੰਦੀਆਂ ਨੇ ਭਰੋਸਾ ਦਿਤਾ ਕਿ ਉਹ ਦਿਲ ਖੋਲ੍ਹ ਕੇ ਮੋਰਚੇ ਨੂੰ ਮਜ਼ਬੂਤੀ ਦੇਣਗੇ। ਇਸ ਦੌਰਾਨ ਪਹੁੰਚੇ ਆਰ ਐਮ ਪੀ ਯੂਨੀਅਨ ਦੇ ਨੁਮਾਇੰਦਿਆਂ ਨੇ ਭਰੋਸਾ ਦਿਤਾ ਕਿ ਦਿੱਲੀ ਮੋਰਚੇ ਵਿਚ ਮੈਡੀਕਲ ਸਹੂਲਤ ਅਤੇ ਐਂਬੂਲੈਸ ਅਤੇ ਹੋਰ ਸਹੂਲਤਾਂ ਦੀ ਕੋਈ ਕਮੀ ਨਹੀਂ ਆਵੇਗੀ।

ਪੁਲਿਸ ਦੀ ਗੋਲੀ ਤੋਂ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦਾ ਜੀ ਅਤੇ ਚਿੰਤਕ ਬਾਬਾ ਹਰਦੀਪ ਸਿੰਘ ਜੀ ਡਿਬਡਿਬਾ ਵੀ ਇਸ ਮੌਕੇ ਮੌਜੂਦ ਰਹੇ। ਟਰੇਡ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਹੁਣ ਤਿੰਨ ਕਾਨੂੰਨਾਂ ਦਾ ਮਜ਼ਦੂਰਾਂ ਤੇ ਪ੍ਰਭਾਵ ਵਾਰੇ ਪ੍ਰਚਾਰ ਕੀਤਾ ਜਾਵੇਗਾ। ਖ਼ਾਸ ਕਰ ਕੇ ਜ਼ਰੂਰੀ ਵਸਤੂਆਂ ਸੋਧ ਕਾਨੂੰਨ ਅਤੇ ਬਿਜਲੀ ਆਰਡੀਨੈਂਸ ਮਜ਼ਦੂਰਾਂ ਲਈ ਕਿਸ ਤਰਾਂ ਮੌਤ ਦੇ ਵਾਰੰਟ ਵਾਂਗ ਕੰਮ ਕਰੇਗਾ।

ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿਚ ਇਸ ਵਾਰੇ ਪਿੰਡ, ਬਲਾਕ, ਜ਼ਿਲ੍ਹੇ ਅਤੇ ਸੂਬੇ ਲੈਵਲ ਦੀਆਂ ਮੀਟਿੰਗਾਂ ਕਰ ਕੇ ਲੀਫ ਲੇਟ, ਸੈਮੀਨਾਰ ਅਤੇ ਹੋਰ ਤਰੀਕਿਆਂ ਨਾਲ ਮਜ਼ਦੂਰਾਂ ਦੀ ਸ਼ਮੂਲੀਅਤ ਵਧਾਈ ਜਾਵੇਗੀ।  ਸੰਯੁਕਤ ਕਿਸਾਨ ਮੋਰਚੇ ਵਲੋਂ ਜਗਜੀਤ ਸਿੰਘ ਡੱਲੇਵਾਲ, ਜਗਵੀਰ ਸਿੰਘ ਚੌਹਾਨ , ਚੰਦਰ ਮੋਹਨ, ਤਰਨਜੀਤ ਸਿੰਘ ਨਿਮਾਣ, ਨਿਰਭੈ ਸਿੰਘ, ਬਲਵੀਰ ਸਿੰਘ ਰਾਜੇਵਾਲ, ਮੁਕੇਸ਼ ਚੰਦਰ, ਮਨਜੀਤ ਸਿੰਘ ਧਨੇਰ, ਡਾ ਦਰਸ਼ਨ ਪਾਲ, ਜੰਗਬੀਰ ਸਿੰਘ, ਹਰਮੀਤ ਸਿੰਘ ਕਾਦੀਆਂ, ਪ੍ਰੇਮ ਸਿੰਘ ਭੰਗੂ, ਸੁਰਜੀਤ ਸਿੰਘ ਫੂਲ, ਹਰਪਾਲ ਸੰਘਾ, ਕੁਲਦੀਪ ਵਜੀਦਪੁਰ, ਕਿਰਨਜੀਤ ਸਿੰਘ ਸੇਖੋਂ, ਬਲਦੇਵ ਸਿੰਘ ਸਿਰਸਾ, ਮੇਜਰ ਸਿੰਘ ਪੁਨਾਵਾਲ, ਬਲਦੇਵ ਸਿੰਘ ਨਿਹਾਲਗੜ੍ਹ, ਗੁਰਬਕਸ਼ ਬਰਨਾਲਾ, ਦਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਕਿਸਾਨ ਆਗੂ ਇਸ ਮੀਟਿੰਗ ਵਿਚ ਮੌਜੂਦ ਰਹੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement