ਸੋਗ ਸਭਾ 'ਚ ਸ਼ਾਮਲ ਹੋਣ ਆਏ ਮਨੋਹਰ ਲਾਲ ਖੱਟੜ ਦੇ ਹੈਲੀਕਾਪਟਰ ਨੂੰ  ਉਤਰਨ ਨਾ ਦਿਤਾ 
Published : Apr 4, 2021, 7:32 am IST
Updated : Apr 4, 2021, 7:32 am IST
SHARE ARTICLE
image
image

ਸੋਗ ਸਭਾ 'ਚ ਸ਼ਾਮਲ ਹੋਣ ਆਏ ਮਨੋਹਰ ਲਾਲ ਖੱਟੜ ਦੇ ਹੈਲੀਕਾਪਟਰ ਨੂੰ  ਉਤਰਨ ਨਾ ਦਿਤਾ 


ਖੱਟੜ ਨੂੰ  ਹੈਲੀਕਾਪਟਰ ਦੂਜੀ ਥਾਂ ਲਿਜਾ ਕੇ ਉਤਰਨਾ ਪਿਆ

ਰੋਹਤਕ, 3 ਅਪ੍ਰੈਲ : ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ 'ਚ ਭਾਜਪਾ ਦਾ ਵਿਰੋਧ ਲਗਾਤਾਰ ਜਾਰੀ ਹੈ | ਸਨਿਚਰਵਾਰ ਨੂੰ  ਮੁੱਖ ਮੰਤਰੀ ਮਨੋਹਰ ਲਾਲ ਖੱਟਰ ਰੋਹਤਕ ਆਏ | ਮਨੋਹਰ ਲਾਲ ਖੱਟਰ ਦਾ ਵਿਰੋਧ ਕਰਨ ਲਈ ਕਿਸਾਨ ਬਾਬਾ ਮਸਤਨਾਥ ਯੂਨੀਵਰਸਿਟੀ 'ਚ ਬਣਾਏ ਗਏ ਹੈਲੀਪੈਡ ਕੋਲ ਪਹੁੰਚ ਗਏ | ਪੁਲਿਸ ਨੇ ਉਨ੍ਹਾਂ ਨੂੰ  ਰੋਕਿਆ, ਜਿਸ ਕਾਰਨ ਕਿਸਾਨਾਂ ਨਾਲ ਪੁਲਿਸ ਦੀ ਝੜਪ ਹੋ ਗਈ | ਇਸ ਝੜਪ ਵਿਚ ਕਈ ਪੁਲਿਸ ਮੁਲਾਜ਼ਮ ਅਤੇ ਕਿਸਾਨ ਵੀ ਜ਼ਖ਼ਮੀ ਹੋ ਗਏ | ਭੜਕੇ ਕਿਸਾਨਾਂ ਨੇ ਬੈਰੀਕੇਡ ਉਖਾੜ ਦਿਤੇ | ਇਸ ਵਿਰੋਧ ਸਦਕਾ ਮੁੱਖ ਮੰਤਰੀ ਬਾਬਾ ਮਸਤਨਾਥ ਹੈਲੀਪੈਡ ਦੀ ਬਜਾਏ ਦੂਜੀ ਥਾਂ ਹੈਲੀਕਾਪਟਰ ਤੋਂ ਰੋਹਤਕ ਪਹੁੰਚੇ | ਕਿਸਾਨ, ਮਨੋਹਰ ਲਾਲ ਖੱਟਰ ਦਾ ਖੇਤੀ ਕਾਨੂੰਨਾਂ ਕਾਰਨ ਵਿਰੋਧ ਕਰਨ ਲਈ ਪੁੱਜੇ ਸਨ |
ਦਰਅਸਲ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਭਾਜਪਾ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਪਿਤਾ ਦੀ ਸੋਗ ਸਭਾ 'ਚ ਸ਼ਾਮਲ ਕਰਨ ਰੋਹਤਕ ਆਏ ਸਨ | ਉਨ੍ਹਾਂ ਦਾ ਹੈਲੀਕਾਪਟਰ ਮਸਤਨਾਥ ਯੂਨੀਵਰਸਿਟੀ ਵਿਚ ਬਣਾਏ ਗਏ ਹੈਲੀਪੈਡ 'ਤੇ ਲੈਂਡ ਕਰਨਾ ਸੀ ਪਰ ਇਸ ਦੀ ਭਿਣਕ ਕਿਸਾਨਾਂ ਨੂੰ  ਲੱਗ ਗਈ ਜਿਸ ਤੋਂ ਬਾਅਦ ਭਾਰੀ ਗਿਣਤੀ ਵਿਚ ਕਿਸਾਨ ਮੁੱਖ ਮੰਤਰੀ ਦਾ ਵਿਰੋਧ ਕਰਨ ਉੱਥੇ ਪਹੁੰਚ ਗਏ | ਕਿਸਾਨ ਮਸਤਨਾਥ ਯੂਨੀਵਰਸਿਟੀ 'ਚ ਬਣਾਏ ਗਏ ਹੈਲੀਪੈਡ ਵੱਲ ਵਧ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ  ਰੋਕਿਆ | ਅੰਦੋਲਨਕਾਰੀ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਹੋ ਗਏ ਅਤੇ ਤਣਾਅ ਦੀ ਸਥਿਤੀ ਬਣ ਗਈ | ਪੁਲਿਸ ਅਤੇ ਕਿਸਾਨਾਂ ਵਿਚਾਲੇ ਹਿੰਸਕ ਝੜਪ ਹੋ ਗਈ | ਇਸ ਝੜਪ ਵਿਚ ਕਈ ਕਿਸਾਨਾਂ ਨਾਲ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ | ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਸਥਿਤੀ ਨੂੰ  ਸੰਭਾਲਿਆ |                    (ਏਜੰਸੀ)

SHARE ARTICLE

ਏਜੰਸੀ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement