
ਮਨਪ੍ਰੀਤ ਬਾਦਲ 'ਤੇ ਲਗਾਏ ਸਾਰੇ ਇਲਜ਼ਾਮ ਝੂਠੇ ਹਨ
ਚੰਡੀਗੜ੍ਹ - ਪੰਜਾਬ ਦੇ ਦੋ ਸਾਬਕਾ ਕਾਂਗਰਸੀ ਮੰਤਰੀਆਂ ਦੀ ਸਰਕਾਰੀ ਕੋਠੀ ਵਿਚੋਂ ਸਾਮਾਨ ਗਾਇਬ ਹੋਣ ਦਾ ਵਿਵਾਦ ਖਤਮ ਨਹੀਂ ਹੋ ਰਿਹਾ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਲਗਾਏ ਜਾ ਰਹੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਦੇ ਸਾਲੇ ਨੇ ਇਸ ਮਾਮਲੇ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਜੈਜੀਤ ਜੌਹਲ ਨੇ ਲਿਖਿਆ ਹੈ ਕਿ ਗੁੰਮ ਹੋਇਆ ਸਾਮਾਨ ਪੰਦਰਾਂ ਸਾਲ ਪੁਰਾਣਾ ਸੀ ਅਤੇ ਹੁਣ ਪੀਡਬਲਯੂਡੀ ਵਿਭਾਗ ਵੱਲੋਂ ਦਿੱਤੀ ਗਈ ਕੀਮਤ ਦੇ ਅਨੁਸਾਰ ਉਸ ਦਾ ਭੁਗਤਾਨ ਕੀਤਾ ਗਿਆ ਹੈ। ਉਨ੍ਹਾਂ ਵਿਭਾਗ ਦੇ ਨਾਮ 24 ਮਾਰਚ ਦਾ 1 ਲੱਖ 84 ਹਜ਼ਾਰ ਰੁਪਏ ਦੇ ਚੈੱਕ ਦੀ ਕਾਪੀ ਅਤੇ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪੱਤਰ ਵੀ ਪੋਸਟ ਕੀਤਾ ਹੈ।
ਜੈਜੀਤ ਜੌਹਲ ਨੇ ਇਕ ਵੀਡੀਓ ਵਿਚ ਪੋਸਟ ਕੀਤਾ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਮਨਪ੍ਰੀਤ ਬਾਦਲ 'ਤੇ ਲਗਾਏ ਸਾਰੇ ਇਲਜ਼ਾਮ ਝੂਠੇ ਹਨ। ਉਹਨਾਂ ਦੱਸਿਆ ਕਿ ਜਦੋਂ 2008 ਵਿਚ ਮਨਪ੍ਰੀਤ ਬਾਦਲ ਵਿੱਤ ਮੰਤਰੀ ਬਣੇ ਸਨ ਉਸ ਸਮੇਂ ਬੌਬੀ ਸੇਖੋਂ ਨਾਮ ਦੇ ਇਕ ਵਿਅਕਤੀ ਦਾ ਸ਼ੋਅਰੂਮ ਸੈਕਟਰ 40 ਵਿਚ ਸੀ ਜਿਹਨਾਂ ਤੋਂ ਇਹ ਫਰਨੀਚਰ ਤਿਆਰ ਕਰਵਾਇਆ ਗਿਆ ਸੀ ਜੋ ਹੁਣ ਮੁਹਾਲੀ ਵਿਚ ਸ਼ਿਫਟ ਹੋ ਗਏ ਹਨ।
ਉਹਨਾਂ ਦਿਨਾਂ ਵਿਚ ਇਹ ਫਰਨੀਚਰ 1 ਲੱਖ 60 ਹਜ਼ਾਰ ਦੇ ਕਰੀਬ ਇਹ ਫਰਨੀਚਰ ਤਿਆਰ ਕਰਵਾਇਆ ਗਿਆ ਸੀ। 15 ਸਾਲ ਬਾਅਦ ਜਦੋਂ ਅਕਾਲੀ ਦਲ ਦੇ ਮੰਤਰੀ ਇਸ ਕੋਠੀ ਵਿਚ ਆਏ ਤਾਂ ਉਹਨਾਂ ਨੇ ਇਹ ਸਮਾਨ ਵਰਤਿਆਂ ਨਹੀਂ ਬਲਕਿ ਪੀਡਬਲਿਯੂਡੀ ਦੇ ਸਟੋਰ ਵਿਚ ਸੁੱਟ ਦਿੱਤਾ ਫਿਰ ਜਦੋਂ 2017 ਵਿਚ ਦੁਬਾਰਾ ਮਨਪ੍ਰੀਤ ਬਾਦਲ ਵਿੱਤ ਮੰਤਰੀ ਬਣੇ ਤਾਂ ਫਿਰ ਲਜਾ ਕੇ ਇਹ ਸਮਾਨ ਦੁਬਾਰਾ ਕਢਵਾਇਆ ਤੇ ਇੰਨੇ ਸਾਲਾਂ ਬਾਅਦ ਜਦੋਂ ਇਹ ਕਢਵਾਇਆ ਤਾਂ ਇਸ ਦੀ ਹਾਲਤ ਬਿਲਕੁਲ ਖ਼ਰਾਬ ਹੋ ਗਈ ਸੀ ਤੇ ਉਸ ਸਮੇਂ ਇਸ ਨੂੰ ਦੁਬਾਰਾ ਪਾਲਿਸ਼ ਕਰਵਾਇਆ ਗਿਆ ਤੇ
ਫਿਰ ਪੀਡਬਲਿਯੂਡੀ ਨੇ ਇਹ ਆਪਸ਼ਨ ਦਿਤੀ ਕਿ ਜੇ ਇਸ ਸਮਾਨ ਰੱਖਣਾ ਵੀ ਹੈ ਤਾਂ ਇਸ ਦਾ ਭੁਗਤਾਨ ਕੀਤਾ ਜਾਵੇ ਤੇ ਇਸ ਦੀ ਪੇਮੈਂਟ ਇਕ ਲੱਖ 82 ਹਜ਼ਾਰ ਕਰਨੀ ਪਈ ਜਦਕਿ ਅਸੀਂ ਇਹ ਫਰਨੀਚਰ 1 ਲੱਖ 60 ਹਜ਼ਾਰ ਦੇ ਕਰੀਬ ਬਣਵਾਇਆ ਸੀ। ਉਹਨਾਂ ਨੇ ਫਿਰ ਦੁਹਰਾਇਆ ਕਿ ਇਸ ਮਾਮਲੇ ਬਾਰੇ ਉਹਨਾਂ ਨਾਲ ਨਾ ਤਾਂ ਕਿਸੇ ਨੇ ਕੋਈ ਤੱਥ ਜਾਂਚ ਕੀਤਾ ਤੇ ਨਾ ਹੀ ਇਸ ਮਾਮਲੇ ਨੂੰ ਲੈ ਕੇ ਕਿਸੇ ਨੇ ਕੁਝ ਪੁੱਛਣ ਲਈ ਫੋਨ ਕੀਤਾ ਸੋ ਮਨਪ੍ਰੀਤ ਬਾਦਲ 'ਤੇ ਲਗਾਏ ਇਹ ਸਾਰੇ ਇਲਜ਼ਾਮਨ ਝੂਠੇ ਹਨ ਅਸੀਂ ਇਸ ਸਭ ਦਾ ਸਬੂਤ ਵੀ ਦੇ ਦਿੱਤਾ ਹੈ।