
5 ਜ਼ਖ਼ਮੀ ਤੇ ਇੱਕ ਦੀ ਹੋਈ ਮੌਤ, ਫ਼ਰੀਦਕੋਟ ਦਾ ਰਹਿਣ ਵਾਲਾ ਹੈ ਪਰਿਵਾਰ
ਬਠਿੰਡਾ : ਬਠਿੰਡਾ ਦੇ ਮਹਿਮਾ ਭਗਵਾਨਾ ਪਿੰਡ ਕੋਲ ਭਿਆਨਕ ਹਾਦਸਾ ਵਾਪਰਿਆ। ਇਕ ਇਨੋਵਾ ਕਾਰ ਸੜਕ ਕਿਨਾਰੇ ਕਿੱਕਰ ਵਿੱਚ ਜਾ ਵੱਜੀ। ਇਸ ਹਾਦਸੇ ਵਿਚ ਪੰਜ ਜ਼ਖ਼ਮੀ ਹੋ ਗਏ ਹਨ ਜਦਕਿ ਕਕ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਫਰੀਦਕੋਟ ਦਾ ਰਹਿਣ ਵਾਲਾ ਸੀ ਅਤੇ ਉਹ ਧਾਰਮਿਕ ਸਥਾਨ 'ਤੇ ਦਰਸ਼ਨ ਲਈ ਜਾ ਰਹੇ ਸਨ। ਜਾਣਕਾਰੀ ਅਨੁਸਾਰ ਅਚਾਨਕ ਕਾਰ ਦੇ ਡਰਾਈਵਰ ਤੋਂ ਸੜਕ ਕਿਨਾਰੇ ਕਿੱਕਰ ਵਿੱਚ ਜਾ ਵਜੀ ਜਿਸ ਦੌਰਾਨ 5 ਲੋਕ ਜ਼ਖ਼ਮੀ ਹੋ ਗਏ ਹਨ ਜਦੋਂ ਕਿ ਇਕ ਦੀ ਮੌਤ ਹੋ ਗਈ। ਐਕਸੀਡੈਂਟ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗ ਸਕਿਆ ਹੈ।