Punjab News: ਰਤਨਦੀਪ ਸਿੰਘ ਦੇ ਕਤਲ ਦੀ ਗੈਂਗਸਟਰ ਗੋਪੀ ਨਵਾਂਸ਼ਹਿਰ ਨੇ ਲਈ ਜ਼ਿੰਮੇਵਾਰੀ, ਲਿਖਿਆ- ਨਰਕ ਭੇਜਿਆ
Published : Apr 4, 2024, 4:02 pm IST
Updated : Apr 4, 2024, 4:02 pm IST
SHARE ARTICLE
file image
file image

Punjab News: ਰਤਨਦੀਪ ਦੇ ਕਤਲ ਦੀ ਗੈਂਗਸਟਰ ਗੋਪੀ ਨਵਾਂਸ਼ਹਿਰ ਨੇ ਲਈ ਜ਼ਿੰਮੇਵਾਰੀ

Punjab News : ਨਵਾਂਸ਼ਹਿਰ ਦੇ ਰੋਪੜ ਰੋਡ 'ਤੇ ਬੁੱਧਵਾਰ ਦੇਰ ਰਾਤ ਨੂੰ ਬੱਬਰ ਖਾਲਸਾ ਟਾਈਗਰ ਫੋਰਸ ਦੇ ਮੈਂਬਰ ਰਤਨਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਸਮੇਂ ਰਤਨਦੀਪ ਦਾ ਭਾਣਜਾ ਵੀ ਉੱਥੇ ਮੌਜੂਦ ਸੀ। ਉਹ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਨਵਾਂਸ਼ਹਿਰ ਦੇ ਬਦਨਾਮ ਗੈਂਗਸਟਰ ਗੋਪੀ ਨਵਾਂਸ਼ਹਿਰ ਨੇ ਲਈ ਹੈ।

 

ਇਸ ਨੂੰ ਲੈ ਕੇ ਗੋਪੀ ਨੇ ਇੱਕ ਪੋਸਟ ਵੀ ਪਾਈ ਹੈ। ਗੋਪੀ ਨੇ ਲਿਖਿਆ- ਤੂੰ ਕਈ ਮਾਵਾਂ ਦੇ ਬੱਚੇ ਮਰਵਾਏ ਅਤੇ ਕਈਆਂ ਨਾਲ ਠੱਗੀ ਮਾਰੀ। ਇਸੇ ਲਈ ਤੈਨੂੰ ਨਰਕ ਵਿੱਚ ਭੇਜਿਆ ਹੈ। ਹੁਣ ਤੇਰੇ ਦੋਸਤਾਂ ਦੀ ਵਾਰੀ ਹੈ। ਉਨ੍ਹਾਂ ਨੂੰ ਕਹੋ ਬਚ ਕੇ ਰਹਿਣ। ਜਦੋਂ ਉਹ ਮਿਲਣਗੇ ਤਾਂ ਉਨ੍ਹਾਂ ਨੂੰ ਵੀ ਨਰਕ ਵਿੱਚ ਭੇਜਿਆ ਜਾਵੇਗਾ।

 

ਪੁਲੀਸ ਨੇ ਇਸ ਮਾਮਲੇ 'ਚ ਗੋਪੀ ਸਮੇਤ ਹੋਰ ਸ਼ੂਟਰਾਂ ਖ਼ਿਲਾਫ਼ ਕਤਲ, ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਰਤਨਦੀਪ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ। ਉਸ ਨੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬਲਾਸਟ ਕਰਵਾਏ ਸੀ। ਰਤਨਦੀਪ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਸੀ।

 

ਪ੍ਰਾਪਤ ਜਾਣਕਾਰੀ ਅਨੁਸਾਰ ਰਤਨਦੀਪ ਆਪਣੇ ਭਾਣਜੇ ਨਾਲ ਕਿਸੇ ਕੰਮ ਲਈ ਆਪਣੀ ਕਾਲੇ ਰੰਗ ਦੀ ਐਮਜੀ ਹੈਕਟਰ ਕਾਰ (ਐਚਆਰ-05-ਬੀਜੇ-4505) ਵਿੱਚ ਕਰਨਾਲ ਤੋਂ ਨਵਾਂਸ਼ਹਿਰ ਦੇ ਬਲਾਚੌਰ ਵੱਲ ਆਇਆ ਸੀ। ਇਸੇ ਦੌਰਾਨ ਪਿੰਡ ਗੜ੍ਹੀ ਕਾਨੂੰਨਗੋ ਨੇੜੇ ਸਥਿਤ ਸੰਤ ਗੁਰਮੇਲ ਸਿੰਘ ਯਾਦਗਾਰੀ ਹਸਪਤਾਲ ਦੇ ਸਾਹਮਣੇ ਦੋ ਬਾਈਕ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ।

 

ਇਸ ਗੋਲੀਬਾਰੀ 'ਚ ਰਤਨਦੀਪ ਦੇ ਪੇਟ ਅਤੇ ਛਾਤੀ 'ਚ ਕਈ ਗੋਲੀਆਂ ਲੱਗੀਆਂ, ਜਦਕਿ ਉਸ ਦਾ ਭਾਣਜਾ ਵਾਲ -ਵਾਲ ਬਚ ਗਿਆ। ਰਤਨਦੀਪ ਸਿੰਘ ਦਾ ਵਾਰਦਾਤ ਵਾਲੀ ਥਾਂ 'ਤੇ ਕਾਫੀ ਖੂਨ ਵਹਿ ਗਿਆ ਸੀ। ਜਦੋਂ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

ਕੌਣ ਸੀ ਰਤਨਦੀਪ ਸਿੰਘ 


ਰਤਨਦੀਪ ਸਿੰਘ ਬੱਬਰ ਖਾਲਸਾ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਸੀ। ਇਕ ਸਮੇਂ ਭਾਰਤੀ ਏਜੰਸੀਆਂ ਨੇ ਰਤਨਦੀਪ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਪੁਲੀਸ ਨੇ ਰਤਨਦੀਪ ਨੂੰ ਸਾਲ 2014 ਵਿੱਚ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰੀ ਸਮੇਂ ਉਹ ਕਿਸੇ ਕੰਮ ਲਈ ਆਪਣੇ ਘਰ ਆਇਆ ਹੋਇਆ ਸੀ। ਰਤਨਦੀਪ 2019 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਸ਼ਾਂਤਮਈ ਜੀਵਨ ਬਤੀਤ ਕਰ ਰਿਹਾ ਸੀ।

ਚੰਡੀਗੜ੍ਹ-ਪਾਣੀਪਤ 'ਚ ਕੀਤੇ ਸੀ ਬਲਾਸਟ 


ਰਤਨਦੀਪ ਸਿੰਘ ਨੇ 1999 ਵਿੱਚ ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰ ਵਿੱਚ ਬਲਾਸਟ ਕੀਤਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਰਤਨਦੀਪ ਨੂੰ ਮੁੱਖ ਮੁਲਜ਼ਮ ਬਣਾਇਆ ਸੀ। ਜਿਸ ਤੋਂ ਥੋੜ੍ਹੀ ਦੇਰ ਬਾਅਦ ਰਤਨਦੀਪ ਅਤੇ ਉਸਦੇ ਸਾਥੀਆਂ ਨੇ ਹਰਿਆਣਾ ਦੇ ਪਾਣੀਪਤ ਵਿੱਚ ਰੇਲਵੇ ਪੁਲ ਨੂੰ ਬੰਬ ਨਾਲ ਉਡਾ ਦਿੱਤਾ ਸੀ। ਪੁਲੀਸ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਰਤਨਦੀਪ ਦੀ ਸ਼ਮੂਲੀਅਤ ਸਾਹਮਣੇ ਆਈ।

Location: India, Punjab, Nawan Shahr

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement