Punjab News: ਨਵਜੰਮੀ ਕੁੜੀ ਨੂੰ ਗੋਹੇ ’ਚ ਦੱਬਣ ਵਾਲੇ ਮਾਪਿਆਂ ਨੂੰ ਸੁਣਾਈ ਉਮਰ ਕੈਦ
Published : Apr 4, 2024, 7:51 am IST
Updated : Apr 4, 2024, 7:51 am IST
SHARE ARTICLE
Image: For representation purpose only.
Image: For representation purpose only.

28 ਸਤੰਬਰ 2020 ਦਾ ਹੈ ਮਾਮਲਾ

Punjab News: ਮੋਗਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਨਵਜੰਮੇ ਬੱਚੇ ਨੂੰ ਗੋਹੇ ਵਿਚ ਦੱਬ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿੱਚ ਮਾਪਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਅਨੁਸਾਰ 28 ਸਤੰਬਰ 2020 ਦੀ ਸਵੇਰ ਨੂੰ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਦੇ ਸਰਪੰਚ ਦਿਲਬਾਗ ਸਿੰਘ ਨੂੰ ਪਿੰਡ ਦੇ ਜਗਤਾਰ ਸਿੰਘ ਨੇ ਇਤਲਾਹ ਦਿਤੀ ਸੀ ਕਿ ਨਿਰਮਲ ਸਿੰਘ ਦੇ ਘਰ ਦੇ ਕੋਲ ਇਕ ਖ਼ਾਲੀ ਪਲਾਟ ਵਿਚ ਲੱਗੀ ਰੂੜੀ ਵਿਚ ਇਕ ਵਿਅਕਤੀ ਨੇ ਇਕ ਨਵਜੰਮੀ ਬੱਚੀ ਨੂੰ ਅੱਧਾ ਦੱਬ ਦਿਤਾ ਹੈ। ਸਰਪੰਚ ਨੇ ਇਸ ਸੂਚਨਾ 112 ਨੰਬਰ ’ਤੇ ਪੁਲਿਸ ਨੂੰ ਦਿਤੀ।

ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਤਵੰਤੇ ਸੱਜਣ ਦੀ ਹਾਜ਼ਰੀ ’ਚ ਲੜਕੀ ਨੂੰ ਰੂੜੀ ’ਚੋਂ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਮੋਗਾ ਭੇਜ ਦਿਤਾ। ਇਸ ਦੇ ਨਾਲ ਹੀ ਅਣਪਛਾਤੇ ਵਿਅਕਤੀ ਵਿਰੁਧ ਧਾਰਾ 307 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਪੁਲਿਸ ਨੇ ਤਫ਼ਤੀਸ਼ ਦੌਰਾਨ ਗੁਰਦੇਵ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਹਰਦੀਪ ਕੌਰ ਪਤਨੀ ਗੁਰਦੇਵ ਸਿੰਘ ਨੂੰ ਨਾਮਜ਼ਦ ਕੀਤਾ ਹੈ।

ਪਰ ਦੋਵੇਂ ਦੋਸ਼ੀ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਨਵਜੰਮੀ ਬੱਚੀ ਦੀ ਜ਼ਿੰਮੇਵਾਰੀ ਬਾਲ ਸੁਰੱਖਿਆ ਵਿਭਾਗ ਨੂੰ ਸੌਂਪ ਦਿਤੀ ਗਈ ਪਰ 6 ਅਕਤੂਬਰ ਨੂੰ ਲੜਕੀ ਦੀ ਮੌਤ ਹੋਣ ਕਾਰਨ ਇਸ ਮਾਮਲੇ ਵਿਚ ਧਾਰਾ 302 ਲਗਾਈ ਗਈ ਸੀ। 16 ਨਵੰਬਰ ਨੂੰ ਮੁੱਖ ਮੁਲਜ਼ਮ ਗੁਰਦੇਵ ਸਿੰਘ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਾਂਚ ਵਿੱਚ ਸਾਹਮਣੇ ਆਇਆ ਕਿ ਜੋੜਾ ਬੱਚਾ ਨਹੀਂ ਚਾਹੁੰਦਾ ਸੀ ਅਤੇ ਗੁਰਦੇਵ ਸਿੰਘ ਨੇ ਉਸ ਨੂੰ ਰਾਤ ਨੂੰ ਜਲਦਬਾਜ਼ੀ ’ਚ ਰੂੜੀ ਭਾਵ ਗੋਹੇ ਦੇ ਢੇਰ ਵਿਚ ਦਬਾ ਦਿਤਾ ਸੀ। ਬੱਚੀ ਦੇ ਨੰਗੇ ਸਰੀਰ ਦੇ ਅੰਗ ਗੋਹੇ ਵਿਚ ਪਏ ਦੇਖ ਕੇ ਉਥੋਂ ਲੰਘ ਰਹੇ ਇਕ ਵਿਅਕਤੀ ਨੇ ਇਸ ਸਬੰਧੀ ਪਿੰਡ ਦੇ ਸਰਪੰਚ ਨੂੰ ਸੂਚਨਾ ਦਿਤੀ।
ਤਫ਼ਤੀਸ਼ ਦੌਰਾਨ ਪੁਲਿਸ ਨੇ ਲੜਕੀ ਅਤੇ ਹਰਦੀਪ ਕੌਰ ਦਾ ਡੀਐਨਏ ਟੈਸਟ ਵੀ ਕਰਵਾਇਆ ਅਤੇ ਹਰਦੀਪ ਕੌਰ ਵਲੋਂ ਗਰਭਅਵਸਥਾ ਸਬੰਧੀ ਦਿਤੇ ਗਏ ਇਲਾਜ ਦੇ ਸਬੂਤਾਂ ਸਮੇਤ ਰਿਪੋਰਟ ਵੀ ਦਰਜ ਕੀਤੀ। ਬੁੱਧਵਾਰ ਨੂੰ ਅਦਾਲਤ ਨੇ ਇਸਤਗਾਸਾ ਪੱਖ ਦੀਆਂ ਗਵਾਹੀਆਂ ਅਤੇ ਦਲੀਲਾਂ ਨਾਲ ਸਹਿਮਤ ਹੁੰਦਿਆਂ ਗੁਰਦੇਵ ਸਿੰਘ ਅਤੇ ਉਸ ਦੀ ਪਤਨੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

(For more Punjabi news apart from parents who buried newborn girl in dung sentenced to life imprisonment, stay tuned to Rozana Spokesman)

 

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement