
ਪਿੰਡ ਵਿਚ ਹਰ ਤਰ੍ਹਾਂ ਦਾ ਨਸ਼ਾ ਕਰਨ ਤੇ ਵੇਚਣ ’ਤੇ ਲਾਈ ਪੂਰਨ ਪਾਬੰਦੀ
Mansa News: ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਮਾਨਸਾ ਦੇ ਪਿੰਡ ਭਾਵਾ ਦੀ ਪੰਚਾਇਤ ਨੇ ਨਸ਼ਿਆਂ ਖ਼ਿਲਾਫ਼ ਮਤਾ ਪਾਇਆ ਗਿਆ ਹੈ। ਪਿੰਡ ਦੀ ਪੰਚਾਇਤ ਨੇ ਮਤੇ ਵਿਚ ਜ਼ਿਕਰ ਕੀਤਾ ਕਿ ਪਿੰਡ ਵਿਚ ਹਰ ਤਰ੍ਹਾਂ ਦਾ ਨਸ਼ਾ ਕਰਨ ਤੇ ਵੇਚਣ ’ਤੇ ਪੂਰਨ ਪਾਬੰਦੀ ਹੈ। ਜੇਕਰ ਕੋਈ ਨਸ਼ਾ ਵੇਚੇਗਾ ਤਾਂ ਪੰਚਾਇਤ ਆਪ ਪੁਲਿਸ ਨੂੰ ਇਤਲਾਹ ਦੇਵੇਗੀ। ਜੇਕਰ ਕੋਈ ਨਸ਼ਾ ਵੇਚਦਾ ਜਾਂ ਕਰਦਾ ਫੜ੍ਹਿਆ ਗਿਆ ਤਾਂ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਿੰਡ ਦੀ ਪੰਚਾਇਤ ਜਾਂ ਪਿੰਡ ਦਾ ਨੰਬਰਦਾਰ ਕੋਈ ਵੀ ਜਮਾਨਤ ਨਹੀਂ ਕਰਵਾਏਗਾ।
.